logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਬੰਦੇ ਭਾਰਤ ਨੂੰ ਛੱਡ ਕੇ ਬਾਕੀ ਟਰੇਨਾਂ ਦਾ ਮੁੜ ਤੋ ਠਹਿਰਾਓ ਕਰਵਾਉਣ ਲਈ ਸਿੱਧੂ ਨੇ ਰੇਲ ਮੰਤਰੀ ਬਿੱਟੂ ਨਾਲ ਕੀਤੀ ਮੁਲਾਕਾਤ ਨਵੰਬਰ ਤੋ ਚਾਲੂ ਕਰਨ ਦਾ ਦਿੱਤਾ ਭਰੋਸਾ


ਤਪਾ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾ ਲਈ ਵੱਡੀ ਰਾਹਤ ਭਰੀ ਖੱਬਰ - ਸਿੱਧੂ

ਬਰਨਾਲਾ ਵੱਖ ਵੱਖ ਟਰੇਨਾਂ ਦੀ ਤਪਾ ਸਟੇਸ਼ਨ ਤੇ ਠਹਿਰਾਓ ਨੂੰ ਲੈਕੇ ਤਪਾ ਅਤੇ ਆਸੇ ਪਾਸੇ ਦੇ ਪਿੰਡਾਂ ਦੀ ਚਿਰੋਕਣੀ ਮੰਗ ਨੂੰ ਮੁੱਖ ਰੱਖਦੇ ਹੋਏ ਤਪਾ ਸ਼ਹਿਰ ਦੇ ਇਕ ਸੌ ਤੋ ਵੱਧ ਪਰਿਵਾਰਾਂ ਵੱਲੋ ਦਸਖ਼ਤ ਕਰਵਾ ਕੇ ਇਕ ਮੰਗ ਪੱਤਰ ਲੈਕੇ ਭਾਜਪਾ ਹਲਕਾ ਭਦੌੜ ਦੇ ਇੰਚਾਰਜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਦਿੱਲੀ ਵਿਖੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮਿਲੇ ਇਹ ਜਾਣਕਾਰੀ ਭਾਜਪਾ ਦੇ ਯੁਵਾ ਆਗੂ ਜਗਦੀਪ ਸਿੰਘ ਨੇ ਇਕ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਸਿੱਧੂ ਨੇ ਕਿਹਾ ਕਿ ਮੈ ਮੰਤਰੀ ਜੀ ਨੂੰ ਦੱਸਿਆ ਕਿ ਕੋਵਿਡ ਸਮੇਂ ਤੋਂ ਹੀ ਕਈ ਮਹੱਤਵਪੂਰਨ ਗੱਡੀਆਂ ਦੇ ਸਟਾਪ ਤਪਾ ਰੇਲਵੇ ਸਟੇਸ਼ਨ ਤੇ ਬੰਦ ਕਰ ਦਿੱਤੇ ਸਨ ਜਿਸ ਨਾਲ ਇਲਾਕੇ ਦੇ ਲੋਕਾ ਨੂੰ ਬਹੁਤ ਦਿਕਤਾ ਦਾ ਸਾਹਮਣਾ ਕਰਨਾ ਪੈਂਦਾ ਸੀ ਜਿੰਨਾ ਵਿੱਚ ਬਾੜਮੇਰ - ਰਿਸ਼ੀਕੇਸ ਨੰਬਰ 14888 ਸ੍ਰੀ ਗੰਗਾ ਨਗਰ - ਸ੍ਰੀ ਨਾਂਦੇੜ ਸਾਹਿਬ ਨੰਬਰ 12485 ਅਤੇ ਸ੍ਰੀ ਗੰਗਾ ਨਗਰ - ਜੰਮੂ ਤਵੀ ਨੰਬਰ 14711 ਪਰਮੁੱਖ ਹਨ ਸਿੱਧੂ ਨੇ ਕਿਹਾ ਕਿ ਮੈ ਮੰਤਰੀ ਨੂੰ ਦੱਸਿਆ ਕਿ ਤਪਾ ਮੰਡੀ ਭਾਵੇਂ ਛੋਟੀ ਮੰਡੀ ਹੈ ਪਰ ਇਸਦੇ ਕਾਰੋਬਾਰੀ ਬਹੁਤ ਵੱਡੇ ਵੱਡੇ ਹਨ ਮਾਣਯੋਗ ਰੇਲ ਮੰਤਰੀ ਸ੍ਰ ਰਵਨੀਤ ਸਿੰਘ ਬਿੱਟੂ ਨੇ ਮੈਨੂੰ ਪੂਰਾ ਭਰੋਸਾ ਦਿਵਾਇਆ ਹੈ ਕੇ ਗਿਆਰਵੇਂ ਮਹੀਨੇ ਨਵੰਬਰ ਵਿੱਚ ਸਾਰੀਆ ਨਾ ਰੁਕਣ ਵਾਲਿਆ ਗੱਡੀਆਂ ਦਾ ਠਹਿਰਾਓ ਤਪਾ ਰੇਲਵੇ ਸਟੇਸ਼ਨ ਤੇ ਯਕੀਨੀ ਬਣਾਇਆ ਜਾਵੇਗਾ ਅਤੇ ਉਹਨਾਂ ਇਹ ਭੀ ਕਿਹਾ ਕੇ ਮੈ ਆਪ ਆਕੇ ਇਸਦਾ ਉਦਘਾਟਨ ਕਰਾਗਾਂ।

ਰੇਲ ਰਾਜ ਮੰਤਰੀ ਭਾਰਤ ਸਰਕਾਰ ਸ੍ਰ ਰਵਨੀਤ ਸਿੰਘ ਬਿੱਟੂ ਨੂੰ ਭਾਜਪਾ ਹਲਕਾ ਭਦੌੜ ਦੇ ਇੰਚਾਰਜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਮੰਗ ਪਾਤਰ ਦੇਂਦੇ ਹੋਏ।

11
870 views

Comment