ਅਪਰਾਧ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਤੇਜ਼ ਕਾਰਵਾਈ ਦਾ ਸਖ਼ਤ ਸੰਦੇਸ਼:- ਸ.ਸ.ਪੀ ਵਰੁਣ ਸ਼ਰਮਾ
ਪਟਿਆਲਾ, ਅਪ੍ਰੈਲ:- ਪਟਿਆਲਾ ਪੁਲਿਸ ਵੱਲੋਂ ਬਦਨਾਮ ਅਪਰਾਧੀਆਂ 'ਤੇ ਵੱਡੀ ਕਾਰਵਾਈ, ਵੱਖ-ਵੱਖ ਮਾਮਲਿਆਂ ਵਿੱਚ 7 ਮੁਲਜ਼ਮ ਗ੍ਰਿਫ਼ਤਾਰ। ਸ.ਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਪਟਿਆਲਾ ਵਿੱਚ ਨਾਜਾਇਜ਼ ਹਥਿਆਰ, ਲੁੱਟੇ ਹੋਏ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ 5 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ ਤੇ ਕਈ ਗੋਲੀਬਾਰੀ ਅਤੇ ਜਬਰੀ ਵਸੂਲੀ ਦੇ ਮਾਮਲਿਆਂ ਵਿੱਚ ਸ਼ਾਮਲ ਤਿੰਨ ਸ਼ੂਟਰ ਗ੍ਰਿਫ਼ਤਾਰ ਹੋਏ ਹਨ, ਜੋ ਵਿਦੇਸ਼ ਵਿੱਚ ਇੱਕ ਭਗੌੜੇ ਅਪਰਾਧੀ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸਨ। ਓਹਨਾ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਤੋਂ ਬਰਾਮਦਗੀ ਵਿੱਚ, 2 ਪਿਸਤੌਲ (.30 ਬੋਰ) ਅਤੇ 10 ਜ਼ਿੰਦਾ ਕਾਰਤੂਸ ਮਿਲੇ ਹਨ ਅਤੇ ਜਿਸ ਰਹੀ ਇੱਕ ਹੋਰ ਯੋਜਨਾਬੱਧ ਘਟਨਾ ਨੂੰ ਨਾਕਾਮ ਕੀਤਾ ਗਿਆ। ਓਹਨਾ ਦੱਸਿਆ ਕਿ ਮਾਡਲ ਟਾਊਨ ਲੁੱਟ ਮਾਮਲੇ ਵਿੱਚ 3 ਮੁਲਜ਼ਮ ਗ੍ਰਿਫ਼ਤਾਰ ਕਰ ਲਏ ਹਨ, ਜਿਨ੍ਹਾਂ ਤੋਂ ਬਰਾਮਦਗੀ ਵਿੱਚ, 5 ਲੱਖ ਰੁਪਏ ਦੀ ਨਕਦੀ, ਲਗਭਗ 8 ਤੋਲਾ ਸੋਨਾ ਅਤੇ 2 ਕਿਲੋ ਚਾਂਦੀ ਮਿਲੇ ਹਨ।ਓਹਨਾ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਗੋਲੀਬਾਰੀ ਮਾਮਲੇ ਵਿੱਚ 1 ਮੁਲਜ਼ਮ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਤੋਂ ਬਰਾਮਦਗੀ ਵਿੱਚ 32 ਬੋਰ ਪਿਸਤੌਲ ਮਿਲਿਆ ਹੈ । ਸ.ਸ.ਪੀ. ਵਰੁਣ ਸ਼ਰਮਾ ਨੇ ਸਖਤ ਲੈਜੇ ਵਿੱਚ ਕਿਹਾ ਕਿ ਅਪਰਾਧ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।