logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਹੱਥੀਂ ਕੰਮ ਅਪਨਾਓ ਤੇ ਮੁਫਤਖੋਰੀ ਭਜਾਓ :-ਡਾ ਦਲੇਰ ਸਿੰਘ ਮੁਲਤਾਨੀ

ਪਟਿਆਲਾ, ਅਪ੍ਰੈਲ 18 :- ਜੋ ਹਾਲਾਤ ਅੱਜ ਬਣੇ ਹੋਏ ਤੇ ਆਮ ਲੋਕਾਂ ਦੀ ਮਾਨਸਿਕਤਾ ਬਣ ਚੁੱਕੀ , ਉਸ ਨੂੰ ਦੇਖ ਕਿ ਤਾਂ ਲੱਗਦਾ ਕਿ ਕੋਈ ਹੱਲ ਨਹੀਂ । ਪਰ ਜੇ ਕੋਈ ਹੱਲ ਨਹੀਂ ਤਾਂ ਉਹ ਵੀ ਤਾਂ ਹੱਲ ਨਹੀਂ , ਕੁਝ ਨਾ ਕੁੱਝ ਤਾਂ ਕਰਨਾ ਹੀ ਪੈਣਾ। ਕੁਝ ਨਾ ਕੁੱਝ ਦਾ ਮਤਲਬ ਤਾਂ ਇਹੀ ਹੱਲ ਹੈ ਕਿ ਹਰੇਕ ਅਪਣਾ ਅਪਣਾ ਕੰਮ ਕਰੇ ਤੇ ਹੱਥੀਂ ਕਮਾ ਕੇ ਖਾਵੇ ਨਾ ਕਿ ਸਰਕਾਰਾਂ ਅੱਗੇ ਹੱਥ ਅੱਡੇ ।
ਸਰਕਾਰਾਂ ਨੂੰ ਵੀ ਚਾਹੀਦਾ ਕਿ ਲੌੜਵੰਦਾਂ ਦੀ ਲਿਸਟ ਬਣਾ ਕੇ ਲੋੜ ਮੁਤਾਬਕ ਮਦਦ ਕਰੇ ਨਾ ਕਿ ਵੋਟਾਂ ਬਟੋਰਨ ਲਈ ਸਾਰਿਆਂ ਨੂੰ ਇੱਕੋ ਤੱਕੜੀ ਨਾਲ ਤੋਲ ਦੇਵੇ । ਜੋ ਵੀ ਚੋਣਾਂ ਜਿੱਤ ਜਾਵੇ , ਉਸ ਦੀ ਪੂਜਾ ਕਰੋ ਤੇ ਸਾਲ ਛੇ ਮਹੀਨੇ ਬਾਅਦ ਉਹਦੇ ਘਰ ਜਾ ਕੇ ਜੋ ਵੀ ਸਰਦਾ ਬਣਦਾ ਹੋਵੇ ਚੜ੍ਹਾ ਆਇਆ ਕਰੋ , ਹੁਣ ਵੀ ਤਾਂ ਅਸੀਂ ਲੁਕ ਛਿਪਾ ਕੇ ਦਿੰਦੇ ਹੀ ਹਾਂ ।ਅੱਜ ਤੱਕ ਸਮਝ ਨਹੀਂ ਆਈ ਕਿ ਨੇਤਾ ਹੋਣ ਜਾਂ ਮੁਲਾਜ਼ਮ , ਇਹ ਸਭ ਤਨਖਾਹਾਂ ਪੈਨਸ਼ਨ ਲੈਂਦੇ ਤੁਹਾਡੀ ਕਮਾਈ ਤੇ ਲੱਗੇ ਟੈਕਸ ਵਿੱਚੋਂ। ਫਿਰ ਤੁਸੀਂ ਇਹਨਾਂ ਦੇ ਗੋਡੇ ਕਿਉਂ ਘੁਟਦੇ, ਚਿੱਟੀਆਂ ਚਾਦਰਾਂ ਕਿਉਂ ਵਿਛਾਉਂਦੇ, ਗਲਾਂ ਵਿੱਚ ਹਾਰ ਕਿਉਂ ਪਾਉਂਦੇ,ਹਰ ਜਨਮ ਮਰਨ ਵਿਆਹਾਂ ਵਿੱਚ ਕਿਉਂ ਬੁਲਾਉਂਦੇ, ਚਾਹੀਦਾ ਇਹ ਹੈ ਕਿ ਨੇਤਾਵਾਂ-ਮੁਲਾਜ਼ਮਾਂ ਨੂੰ ਤੁਹਾਡਾ ਧੰਨਵਾਦੀ ਹੋਣਾ ਚਾਹੀਦਾ ਕਿ ਤੁਸੀਂ ਇਹਨਾਂ ਦੀ ਰੋਜ਼ੀ ਰੋਟੀ ਹੋ , ਪਰ ਹੋ ਇਸ ਦੇ ਉਲਟ ਰਿਹਾ ।ਕੀ ਤੁਸੀਂ ਕਦੀ ਇਸ ਤੇ ਵਿਚਾਰ ਕਰੋਗੇ, ਵੈਸੇ ਤਾਂ ਨੇਤਾਵਾਂ ਨੂੰ ਦੇਣਾ ਕੋਈ ਮਾੜੀ ਗੱਲ ਨਹੀਂ ਕਿਉਂਕਿ ਜੇਕਰ ਨੇਤਾਵਾਂ ਨੂੰ ਖੁਆਓਗੇ ਤਾਂ ਅਪਣੇ ਕੰਮ ਕਰਵਾ ਲਵੋਗੇ । ਧਾਰਮਿਕ ਸਥਾਨਾਂ ਅਤੇ ਡੇਰਿਆਂ ਤੇ ਵੀ ਤਾਂ ਅਸੀਂ ਨਿੱਤ ਚੜ੍ਹਾਵੇ ਚੜ੍ਹਾ ਰਹੇ , ਉੱਥੋਂ ਤਾਂ ਮਿਲਦਾ ਵੀ ਕੁਝ ਨਹੀਂ । ਵੈਸੇ ਸਲਾਹ ਹੈ ਅੱਗੋਂ ਮਰਜ਼ੀ ਅਪਣੀ ਕਰ ਲੈਣਾ। ਧਾਰਮਿਕ ਸਥਾਨ ਅਤੇ ਡੇਰਿਆਂ ਦੇ ਬਾਬਿਆਂ ਨੂੰ ਪਾਲਣ ਦੀ ਥਾਂ ਵਿਚਾਰੇ ਭੁੱਖੇ ਨੰਗੇ ਸਿਆਸੀ ਨੇਤਾਵਾਂ ਨੂੰ ਪਾਲੋ , ਜੇ ਚੜ੍ਹਾਵੇ ਦਾ ਫਲ ਲੈਣਾ । ਧਾਰਮਿਕ ਬਾਬਿਆਂ ਨੂੰ ਪਾਲਦੇ ਤਾਂ ਹਜਾਰਾਂ ਸਾਲ ਹੋ ਗਏ, ਫਲ ਤਾਂ ਕੁਝ ਮਿਲਿਆ ਨਹੀਂ ਲੱਗਦਾ। ਧਰਮ ਜੀਵਨ ਜਾਚ ਹੈ ਜਿਸ ਦੀ ਪ੍ਰੈਕਟਿਸ ਕਰਨੀ ਪੈਣੀ, ਪੂਜਾ ਨਹੀਂ । ਜੋ ਅੱਖੀਂ ਡਿੱਠਾ ਉਹ ਸੱਚ ਬਾਕੀ ਸੱਭ ਸ਼ੱਕ ,
ਨੇਤਾਵਾਂ ਨੂੰ ਰਜਾਓ ਤੇ ਤੁਰੰਤ ਫਲ ਪਾਓ ਜਾਂ ਫਿਰ ਹੱਥੀਂ ਕੰਮ ਅਪਨਾਓ
ਤੇ ਮੁਫਤਖੋਰੀ ਭਜਾਓ ।

15
4147 views

Comment