logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਧਮਕੀ ਭਰੀ ਈਮੇਲ ਮਗਰੋਂ ਟੰਡਨ ਸਕੂਲ ਦੇ ਮਜ਼ਬੂਤ ਪ੍ਰਬੰਧਾਂ ਦੀ ਚਰਚਾ; ਡੀਸੀ ਤੇ ਐੱਸਐੱਸਪੀ ਨੇ ਖੁਦ ਪਹੁੰਚ ਕੇ ਥਾਪੜੀ ਪ੍ਰਬੰਧਕਾਂ ਦੀ ਪਿੱਠ

ਸਕੂਲਾਂ ਨੂੰ ਉਡਾਉਣ ਦੀ ਧਮਕੀ ਨਿਕਲੀ ਅਫ਼ਵਾਹ: ਟੰਡਨ ਇੰਟਰਨੈਸ਼ਨਲ ਸਕੂਲ ਸੁਰੱਖਿਆ ਪੱਖੋਂ

ਨਿਕਲਿਆ ਸਭ ਤੋਂ ਅੱਗੇ, ਐੱਮਡੀ ਸ਼ਿਵ ਸਿੰਗਲਾ ਦੀ ਚੌਕਸੀ ਦੀ ਸ਼ਲਾਘਾ

ਤੀਜੀ ਅੱਖ ਦੀ ਨਿਗਰਾਨੀ ਤੇ ਹਾਈ-ਟੈਕ ਸੁਰੱਖਿਆ ਪ੍ਰਬੰਧ

ਬਰਨਾਲਾ, ਵੀਰਵਾਰ ਸਵੇਰੇ ਬਰਨਾਲਾ ਜ਼ਿਲ੍ਹੇ ਦੇ ਵੱਖ-ਵੱਖ ਨਾਮੀ ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਇਕ ਧਮਕੀ ਭਰੀ ਈਮੇਲ ਮਿਲਣ ਨਾਲ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਸੂਚਨਾ ਤੋਂ ਬਾਅਦ ਜਿਥੇ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ’ਚ ਆਇਆ। ਉੱਥੇ ਹੀ ਮਾਪਿਆਂ ’ਚ ਵੀ ਭਾਰੀ ਚਿੰਤਾ ਦੇਖਣ ਨੂੰ ਮਿਲੀ। ਹਾਲਾਂਕਿ ਇਸ ਨਾਜ਼ੁਕ ਸਥਿਤੀ ਦੌਰਾਨ ਬਰਨਾਲਾ ਦੇ ਟੰਡਨ ਇੰਟਰਨੈਸ਼ਨਲ ਸਕੂਲ ਦੀ ਸੂਝ-ਬੂਝ ਤੇ ਬਹੁ-ਪਰਤੀ ਸੁਰੱਖਿਆ ਪ੍ਰਬੰਧਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਜਿਸ ਦੀ ਹਰ ਜਾਗਰੂਕ ਸ਼ਹਿਰੀ ਵਲੋਂ ਖੂਬ ਤਾਰੀਫ਼ ਕੀਤੀ ਜਾ ਰਹੀ ਹੈ। ਸਕੂਲ ਦੇ ਐੱਮਡੀ ਸ਼ਿਵ ਸਿੰਗਲਾ ਨੇ ਸੁਰੱਖਿਆ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਕੈਂਪਸ ਨੂੰ ਜਾਂਦੇ ਸਾਰੇ ਰਸਤੇ, ਸਕੂਲ ਦੇ ਸਾਰੇ ਚਾਰੇ ਮੁੱਖ ਗੇਟ ਤੇ ਸਮੁੱਚਾ ਸਕੂਲ ਕੈਂਪਸ ਅੰਦਰੋਂ-ਬਾਹਰੋਂ ਸੀਸੀਟੀਵੀ ਕੈਮਰਿਆਂ ਨਾਲ ਪੂਰੀ ਤਰ੍ਹਾਂ ਲੈਸ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਸਕੂਲ ਅੰਦਰ ਆਉਣ-ਜਾਣ ਵਾਲੇ ਹਰ ਬਾਹਰੀ ਵਿਅਕਤੀ ਦਾ ਮੁਕੰਮਲ ਰਿਕਾਰਡ ਰੱਖਿਆ ਜਾਂਦਾ ਹੈ ਤਾਂ ਜੋ ਕੋਈ ਵੀ ਅਣਪਛਾਤਾ ਵਿਅਕਤੀ ਕੈਂਪਸ ’ਚ ਦਾਖਲ ਨਾ ਹੋ ਸਕੇ। ਇਸ ਤੋਂ ਇਲਾਵਾ ਬੱਚਿਆਂ ਦੀ ਸੁਰੱਖਿਆ ਲਈ ਸਕੂਲ ਵੈਨਾਂ ਦੀ ਵੀ ਹਰ ਹਫ਼ਤੇ ਬਾਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ। ਹਰ ਗੇਟ ਉੱਪਰ ਸੁਰੱਖਿਆ ਗਾਰਡ ਤਾਇਨਾਤ ਹਨ ਤੇ ਬੱਚਿਆਂ ਦੇ ਬੈਗਾਂ ਦੀ ਵੀ ਨਿਯਮਿਤ ਚੈਕਿੰਗ ਯਕੀਨੀ ਬਣਾਈ ਜਾਂਦੀ ਹੈ। ਜ਼ਿਕਰਯੋਗ ਹੈ ਕਿ ਜਿੱਥੇ ਜ਼ਿਲ੍ਹੇ ਦੇ ਕਈ ਸਕੂਲਾਂ ’ਚ ਅੱਜ ਹਫੜਾ-ਦਫੜੀ ਵਾਲਾ ਮਾਹੌਲ ਬਣਿਆ ਰਿਹਾ। ਉੱਥੇ ਹੀ ਟੰਡਨ ਸਕੂਲ ਆਪਣੀ ਦੂਰਅੰਦੇਸ਼ੀ ਤੇ ਪੁਖ਼ਤਾ ਪ੍ਰਬੰਧਾਂ ਸਦਕਾ ਅਜਿਹੇ ਮਾਹੌਲ ਤੋਂ ਦੂਰ ਰਿਹਾ। ਸਕੂਲ ਪਹੁੰਚੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਕੂਲ ਦੀ ਇਸ ਕਾਰਗੁਜ਼ਾਰੀ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। ਡੀਸੀ ਤੇ ਐੱਸਐੱਸਪੀ ਵਲੋਂ ਖੁਦ ਸਕੂਲ ਕੈਂਪਸ ਦਾ ਨਿਰੀਖਣ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀਸੀ ਹਰਪ੍ਰੀਤ ਸਿੰਘ ਤੇ ਐੱਸਐੱਸਪੀ ਮੁਹੰਮਦ ਸਰਫਰਾਜ ਆਲਮ ਨੇ ਖੁਦ ਟੰਡਨ ਇੰਟਰਨੈਸ਼ਨਲ ਸਕੂਲ ਦਾ ਦੌਰਾ ਕੀਤਾ। ਦੋਵਾਂ ਉੱਚ ਅਧਿਕਾਰੀਆਂ ਨੇ ਖੁਦ ਸਕੂਲ ਕੈਂਪਸ ਤੇ ਸੁਰੱਖਿਆ ਮਾਡਲ ਦਾ ਬਾਰੀਕੀ ਨਾਲ ਨਿਰੀਖਣ ਕੀਤਾ। ਜਾਂਚ ਦੌਰਾਨ ਬੰਬ ਦੀ ਖ਼ਬਰ ਮਹਿਜ਼ ਇਕ ਅਫ਼ਵਾਹ ਸਾਬਿਤ ਹੋਈ। ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਕੂਲ ਦੇ ਪ੍ਰਬੰਧਾਂ ਨੂੰ ਦੇਖ ਕੇ ਬਹੁਤ ਸੰਤੁਸ਼ਟੀ ਪ੍ਰਗਟਾਈ। ਪ੍ਰਬੰਧਕਾਂ ਵਲੋਂ ਵਰਤੀ ਗਈ ਚੌਕਸੀ ਕਾਬਿਲੇ-ਤਾਰੀਫ਼: ਐੱਸਐੱਸਪੀ ਆਲਮ ਨਿਰੀਖਣ ਦੌਰਾਨ ਐੱਸਐੱਸਪੀ ਮੁਹੰਮਦ ਸਰਫਰਾਜ ਆਲਮ ਨੇ ਕਿਹਾ ਸਕੂਲ ਪ੍ਰਬੰਧਕਾਂ ਵਲੋਂ ਵਰਤੀ ਗਈ ਚੌਕਸੀ ਕਾਬਿਲੇ-ਤਾਰੀਫ਼ ਹੈ। ਕੈਂਪਸ ਦੇ ਰਸਤਿਆਂ `ਤੇ ਕੈਮਰਿਆਂ ਦਾ ਜਾਲ, ਵੈਨਾਂ ਦੀ ਹਫ਼ਤਾਵਾਰੀ ਜਾਂਚ ਤੇ ਬਾਹਰੀ ਵਿਅਕਤੀਆਂ ਦਾ ਰਿਕਾਰਡ ਰੱਖਣਾ ਇਹ ਦਰਸਾਉਂਦਾ ਹੈ ਕਿ ਪ੍ਰਬੰਧਕ ਬੱਚਿਆਂ ਦੀ ਸੁਰੱਖਿਆ ਪ੍ਰਤੀ ਕਿੰਨੇ ਗੰਭੀਰ ਹਨ। ਜਿਸ ਪੇਸ਼ੇਵਰ ਤਰੀਕੇ ਨਾਲ ਸਕੂਲ ਨੇ ਸਥਿਤੀ ਨੂੰ ਸੰਭਾਲਿਆ, ਉਹ ਸ਼ਲਾਘਾਯੋਗ ਹੈ। ਡੀਸੀ ਹਰਪ੍ਰੀਤ ਸਿੰਘ ਨੇ ਸਕੂਲ ਪ੍ਰਬੰਧਨ ਦੀ ਕੀਤੀ ਪ੍ਰਸ਼ੰਸਾ ਡੀਸੀ ਹਰਪ੍ਰੀਤ ਸਿੰਘ ਨੇ ਵੀ ਸਕੂਲ ਪ੍ਰਬੰਧਨ ਦੀ ਪਿੱਠ ਥਾਪੜਦਿਆਂ ਕਿਹਾ ਟੰਡਨ ਇੰਟਰਨੈਸ਼ਨਲ ਸਕੂਲ ਦਾ ਸੁਰੱਖਿਆ ਮਾਡਲ ਬਹੁਤ ਹੀ ਬਿਹਤਰੀਨ ਹੈ। ਐੱਮਡੀ ਸ਼ਿਵ ਸਿੰਗਲਾ ਦੀ ਅਗਵਾਈ ’ਚ ਸਕੂਲ ਨੇ ਬਿਨਾਂ ਕਿਸੇ ਦਹਿਸ਼ਤ ਦੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਤੇ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਕੀਤਾ। ਅਜਿਹੇ ਮਜ਼ਬੂਤ ਤੇ ਤਕਨੀਕੀ ਸੁਰੱਖਿਆ ਪ੍ਰਬੰਧਾਂ ਦੀ ਅਸੀਂ ਭਰਪੂਰ ਪ੍ਰਸ਼ੰਸਾ ਕਰਦੇ ਹਾਂ।

0
510 views

Comment