ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਪੈਡਿੰਗ 16% DA ਸਬੰਧੀ
ਪਟਿਆਲਾ, ਅਪ੍ਰੈਲ 16:- ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਪੈਡਿੰਗ 16% DA ਸਬੰਧੀ CWP 7264 of 2026 ਦੀ ਮਿਤੀ 08.4.26 ਨੂੰ ਹੋਈ ਸੁਣਵਾਈ ਦੇ ਹੁਕਮ ਅਦਾਲਤ ਵੱਲੋ ਅਜੇ ਜਾਰੀ ਕੀਤੇ ਜਾਣੇ ਬਾਕਿ ਹਨ। ਜਾਣਕਾਰੀ ਅਨੁਸਾਰ ਇਸ ਕੇਸ ਦੀ ਹੋਈ ਸੁਣਵਾਈ ਦੌਰਾਨ ਸ੍ਰੀ ਹਰਪ੍ਰੀਤ ਸਿੰਘ ਬਰਾੜ ਮਾਨਯੋਗ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋ ਪੰਜਾਬ ਰਾਜ ਦੇ ਸਰਵਿੰਗ ਅਤੇ ਰਿਟਾਇਰ ਮੁਲਾਜ਼ਮਾਂ ਨੂੰ ਉਹਨਾਂ ਦੇ ਪੈਡਿੰਗ DA ਜੋ ਕਿ 16 % ਹੈ, ਦੀ ਅਦਾਇਗੀ ਮਿਤੀ 30.6.26 ਤੱਕ ਕਰਨ ਲਈ ਸਰਕਾਰ ਨੂੰ ਹੁਕਮ ਦਿੱਤੇ ਹਨ। ਇਸ ਕੋਰਟ ਕੇਸ ਵਿਚ ਮਾਨਯੋਗ ਅਦਾਲਤ ਵੱਲੋ ਮੁਲਾਜ਼ਮਾਂ ਦੇ ਹੱਕ ਵਿਚ ਦਿੱਤੇ ਫੈਸਲੇ ਦੇ ਸਨਮੁੱਖ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਸਿਵਲ ਸਕੱਤਰੇਤ ਵੱਲੋ ਪੰਜਾਬ ਸਿਵਲ ਸਕੱਤਰੇਤ-1 ਦੀ ਰੀਸੈਪਸ਼ਨ ਸਾਈਡ ਦੁਪਹਿਰ 01.00 ਵਜੇ ਰੈਲੀ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਰੈਲੀ ਵਿਚ ਮਾਨਯੋਗ ਅਦਾਲਤ ਅੱਗੇ ਦਲੀਲਾਂ ਪੇਸ਼ ਕਰਨ ਅਤੇ ਤੱਥ ਤੋ ਜਾਣੂ ਕਰਵਾਉਣ ਵਾਲੇ ਸਬੰਧਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਕੇਸ ਸਬੰਧੀ ਅਗਲੇਰੀ ਰਣਨੀਤੀ ਬਾਰੇ ਵੀ ਮੁਲਾਜ਼ਮ ਸਾਥੀਆਂ ਨਾਲ ਵਿਚਾਰ ਸਾਝੇ ਕੀਤੇ ਜਾਣਗੇ। ਪੰਜਾਬ ਸਿਵਲ ਸਕੱਤਰੇਤ-1 ਅਤੇ 2 ਦੀ ਬਿਲਡਿੰਗ ਵਿਚ ਸਥਿਤ ਦਫਤਰਾਂ ਦੇ ਸਮੂਹ ਮੁਲਾਜ਼ਮ ਸਾਥੀਆਂ ਨੂੰ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣਾ ਦੁਪਹਿਰ ਦਾ ਲੰਚ ਸਮੇਂ ਸਿਰ ਕਰਕੇ ਮਿਤੀ 16.4.26 ਦਿਨ ਵੀਰਵਾਰ ਨੂੰ ਦੁਪਹਿਰ 01.00 ਵਜੇ ਰੈਲੀ ਵਾਲੇ ਸਥਾਨ ਤੇ ਹੁਮ ਹੁਮਾਂ ਕੇ ਪੁੱਜਣ ਦੀ ਖੇਚਲ ਕੀਤੀ ਜਾਵੇ।