logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸੁਖਮੰਦੀਪ ਕੌਰ ਨੇ ਦਸਵੀ ਦੀ ਕਲਾਸ ਵਿੱਚੋ 97 ਅੰਕ ਲੈ ਕੇ ਸਕੂਲ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ

ਪਟਿਆਲਾ: ਅਪ੍ਰੈਲ 16 : ਪਟਿਆਲਾ ਦੀ ਕੁੜੀ ਸੁਖਮੰਦੀਪ ਕੌਰ ਨੇ ਦਸਵੀ ਦੀ ਕਲਾਸ ਵਿੱਚੋ 97 ਅੰਕ ਲੈ ਕੇ ਬਿਪਸ ਸਕੂਲ ਪਟਿਆਲਾ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਘਰਵਾਲਿਆਂ ਦਾ ਨਾਮ ਰੋਸ਼ਨ ਕੀਤਾ ਹੈ. ਇਸ ਮੌਕੇ ਤੇ ਕੁੜੀ ਦੇ ਪਿਤਾ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕੇ ਉਨ੍ਹਾਂ ਦੀ ਧੀ ਨੇ ਦਸਵੀ ਦੀ ਕਲਾਸ ਵਿੱਚੋ 97 ਅੰਕ ਲੈ ਕੇ ਆਪਣਾ ਤੇ ਸਾਡਾ ਨਾਮ ਰੋਸ਼ਨ ਕੀਤਾ ਹੈ ਉਨ੍ਹਾਂ ਕਿਹਾ ਮੈਨੂੰ ਆਪਣੀ ਧੀ ਤੇ ਬਹੁਤ ਮਾਣ ਹੈ ਕਿਉਂਕਿ ਇਹ ਸਭ ਇਸ ਦੀ ਖੁਦ ਦੀ ਮੇਹਨਤ ਦਾ ਫਲ ਹੈ ਇਸ ਮੌਕੇ 'ਤੇ ਸਾਰੇ ਰਿਸ਼ਤੇਦਾਰ ਅਤੇ ਸਮਾਜ ਦੇ ਲੋਕਾਂ ਨੇ ਉਸਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਹਨ। ਉਸਦੀ ਮਾਂ ਕਮਲਜੀਤ ਕੌਰ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਉਸਦੀ ਧੀ ਨੇ 10ਵੀਂ ਜਮਾਤ ਵਿੱਚ ਇੰਨੇ ਅੰਕ ਪ੍ਰਾਪਤ ਕੀਤੇ ਹਨ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਪ੍ਰਮਾਤਮਾ ਉਸਦੀ ਹਰ ਇੱਛਾ ਨੂੰ ਪੂਰੀ ਕਰੇ ਅਤੇ ਉਹ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਸਫਲਤਾ ਪ੍ਰਾਪਤ ਕਰੇ।

11
2439 views

Comment