logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਗੁਰਦੁਆਰਾ ਸਾਹਿਬ ਗੁਰੂ ਰਵਿਦਾਸ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਵਾਲੱਖ ਸਿੰਘ ਨੂੰ ਕੀਤਾ ਗਿਆ ਸਨਮਾਨਿਤ।

(ਸਮਾਣਾ ਪਟਿਆਲਾ)

ਪੱਤਰਕਾਰ ਕਰਮਜੀਤ ਸਿੰਘ ਕਤਰ

ਗੁਰਦੁਆਰਾ ਸਾਹਿਬ ਗੁਰੂ ਰਵਿਦਾਸ ਜੀ ਅਤੇ ਗੁਰੂ ਰਵਿਦਾਸ ਧਰਮਸ਼ਾਲਾ ਸਮਾਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਸਵਾਲੱਖ ਸਿੰਘ ਨੂੰ ਪੜ੍ਹਾਈ ਵਿੱਚੋਂ ਚੰਗੇ ਨੰਬਰ ਲੈ ਕੇ ਆਉਣ ਤੇ ਪ੍ਰਧਾਨ ਰਾਜ ਸਿੰਘ ਜੀ ਅਤੇ ਉਹਨਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਤੇ ਸਿੱਖ ਸੰਗਤਾਂ ਵੱਲੋਂ ਸਵਾਲੱਖ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਹੈ ।

ਸਵਾਲੱਖ ਸਿੰਘ ਇੱਕ ਬਹੁਤ ਚੰਗਾ ਹੋਣਹਾਰ ਬੱਚਾ ਹੈ ਜੋ ਹਰ ਕੰਮ ਆਪਣੀ ਜਿੰਮੇਵਾਰੀ ਨਾਲ ਨਿਭਾਉਂਦਾ ਹੈ।

ਅਤੇ ਪੜ੍ਹਾਈ ਦੇ ਨਾਲ ਨਾਲ ਸਮਾਜਿਕ ਕੰਮਾਂ ਨੂੰ ਵੀ ਪਹਿਲ ਦਿੰਦਾ ਹੈ ਅਤੇ ਪੰਜਾਬੀ ਟੈਲੀ ਫਿਲਮਾਂ ਦੇ ਵਿੱਚ ਆਪਣਾ ਰੋਲ ਵੀ ਅਦਾ ਕਰਦਾ ਹੈ ਅਤੇ ਸਮਾਜ ਵਿੱਚ ਚੰਗੀਆਂ ਸਿਖਿਆ ਪੇਸ਼ ਕਰਦਾ ਹੈ ਹਮੇਸ਼ਾ ਇਹ ਬੱਚਾ ਜਿੱਥੇ ਪੜ੍ਹਾਈ ਕਰਦਾ ਹੈ ਉੱਥੇ ਨਾਲ ਨਾਲ ਪਰਮਾਤਮਾ ਦਾ ਨਾਮ ਸਿਮਰਨ ਵੀ ਕਰਦਾ ਹੈ ।

ਅੱਜ ਤੱਕ ਸਵਾਲੱਖ ਸਿੰਘ ਨੇ ਕਦੇ ਵੀ ਕਿਸੇ ਚੀਜ਼ ਨੂੰ ਲੈ ਕੇ ਕੋਈ ਵੀ ਜਿੱਦ ਨਹੀਂ ਕੀਤੀ ਤੇ ਨਾ ਹੀ ਕਦੇ ਅੱਖਾਂ ਵਿੱਚ ਹੰਝੂ ਲਿਆਂਦੇ ।

ਹਮੇਸ਼ਾ ਪਰਮਾਤਮ ਦੇ ਦਸੇ ਹੋਏ ਮਾਰਗ ਤੇ ਚੱਲਣ ਦਾ ਪਰਨ ਕੀਤਾ ਹੈ ਅਤੇ ਮਾਤਾ ਪਿਤਾ ਦਾ ਆਗਿਆਕਾਰੀ ਬੱਚਾ ਹੈ ।ਹਮੇਸ਼ਾ ਚੰਗੀਆਂ ਆਦਤਾਂ ਪ੍ਰਾਪਤ ਕਰਦਾ ਹੈ ਤੇ ਅੱਗੇ ਨੂੰ ਵੱਧਦਾ ਹੈ।

ਇਸ ਤੋਂ ਬੱਚਿਆਂ ਨੂੰ ਚੰਗੀ ਪ੍ਰੇਰਣਾ ਮਿਲਦੀ ਹੈ।

ਸਵਾਲੱਖ ਸਿੰਘ ਨੇ ਕਿਹਾ ਕਿ ਹਮੇਸ਼ਾ ਆਪਾਂ ਨੂੰ ਮਾਤਾ ਪਿਤਾ ਦਾ ਆਗਿਆਕਾਰੀ ਤੇ ਜਿੰਮੇਵਾਰੀ ਅਤੇ ਪੜ੍ਹਾਈ ਵੇਸ ਤੇ ਵੱਧ ਤੋਂ ਵੱਧ ਅੱਗੇ ਵਧਣਾ ਚਾਹੀਦਾ ਹੈ ।

ਜਦੋਂ ਇਸ ਤਰ੍ਹਾਂ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਉਹ ਆਪਣੇ ਸਕੂਲ ਦਾ ਨਾਮ ਆਪਣੇ ਪਿੰਡ ਦਾ ਨਾਮ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਦੇ ਹਨ।

2
382 views

Comment