ਜਲੰਧਰ ਸ਼ਹਿਰ ਵਿੱਚ ਖਾਲਸਾ ਦਿਵਸ ਨਗਰ ਕੀਰਤਨ ਕੱਢ ਕੇ ਮਨਾਇਆ ਗਿਆ।
ਜਲੰਧਰ ਸ਼ਹਿਰ ਵਿੱਚ ਬੜੀ ਧੂਮ ਧਾਮ ਨਾਲ ਖਾਲਸਾ ਦਿਵਸ ਨਗਰ ਕੀਰਤਨ ਕੱਢ ਕੇ ਇਕ ਦਿਨ ਪਹਿਲਾ ਮਨਾਇਆ ਗਿਆ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹੋਏ ਸੰਗਤਾਂ ਨੇ ਧੂਮਧਾਮ ਨਾਲ ਹਰ ਸ਼ਹਿਰ ਵਿੱਚ ਹਰ ਥਾਂ ਤੇ ਲੰਗਰ ਦੀ ਸੇਵਾ ਦੀ ਦਿੱਤੀ ਅਤੇ ਖਾਲਸਾ ਦਿਵਸ ਬਾਰੇ ਲੋਕਾਂ ਨੂੰ ਦੱਸਿਆ ਗਿਆ ਇਸ ਵਿਸਾਖੀ ਵਾਲੇ ਦਿਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਫੌਜ ਤਿਆਰ ਕਰਕੇ ਸਿੰਘ ਸਜਾਏ ਗਏ ਇਸ ਮੌਕੇ ਤੇ ਜਲੰਧਰ ਦੀਆਂ ਸਮਾਜ ਸੇਵੀ ਸੰਸਥਾਵਾਂ ਹਿੱਸਾ ਲਿਆ ਅਤੇ ਹਰ ਗੁਰਦੁਆਰੇ ਦੀ ਕਮੇਟੀ ਨੇ ਬੜੇ ਧੂਮਧਾਮ ਨਾਲ ਵਿਸਾਖੀ ਦੇ ਪਹਿਲਾਂ ਨਗਰ ਕੀਰਤਨ ਕੱਢ ਕੇ ਖਾਲਸਾ ਦਿਵਸ ਦਸਤਾਰ ਦਿਵਸ ਜਲੰਧਰ ਸ਼ਹਿਰ ਵਿੱਚ ਮਨਾਇਆ ਗਿਆ। ਇਸ ਵਿੱਚ ਐਂਟੀ ਕਰਾਈਮੈਂਟੀ ਕਰਪਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਕੈਰੋ ਜੀ ਨੇ ਕਿਹਾ ਹੈ ਸਾਨੂੰ ਹਰ ਸਾਲ ਇਸੇ ਤਰ੍ਹਾਂ ਹੀ ਨਗਰ ਕੀਰਤਨ ਕੱਢਣੇ ਚਾਹੀਏ ਹਨ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ ਅਤੇ ਅੱਜ ਦੇ ਦਿਨ ਵਿਸਾਖੀ ਵਾਲੇ ਦਿਨ ਸਾਡੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਉਹਨਾਂ ਨੂੰ ਲੋਕਾਂ ਨੂੰ ਦੱਸ ਕੇ ਉਹਨਾਂ ਨੂੰ ਉਹਨਾਂ ਦਾ ਪਿਆਰ ਲੈਣਾ ਚਾਹੀਦਾ ਹੈ ਅਤੇ ਖਾਲਸਾ ਦਿਵਸ ਮਨਾਉਣਾ ਚਾਹੀਦਾ ਹੈ ਇਸ ਵਿੱਚ ਸੰਗਤਾਂ ਇਸ ਦਿਨ ਅਨੰਦਪੁਰ ਸਾਹਿਬ ਵਿੱਚ ਮੱਥਾ ਟੇਕਣ ਵੀ ਜਾਂਦੀਆਂ ਹਨ ਗੁਰੂ ਕੀ ਨਗਰੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨਾਂ ਨੇ ਖਾਲਸਾ ਪੰਥ ਦੀ ਸਥਾਪਨਾ ਇਸ ਦਿਨ ਕੀਤੀ ਸੀ ਸਾਰਿਆਂ ਨੂੰ ਵਿਸਾਖੀ ਦੀਆਂ ਅਤੇ ਖਾਲਸਾ ਜੋ ਉਸ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।