logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ, ਹਰਨਾਜ ਕੌਰ ਦਾ ਮੈਰਿਟ ਸੂਚੀ ‘ਚ ਨਾਮ ਦਰਜ

ਭਾਦਸੋਂ, 14 ਅਪ੍ਰੈਲ: ਪੰਜਾਬ ਸਕੂਲ ਸਿੱਖਿਆ ਬੋਰਡ ਪੰਜਾਬ ਵੱਲੋਂ ਅੱਠਵੀਂ ਜਮਾਤ ਦੇ ਐਲਾਨੇ ਨਤੀਜਿਆਂ ਤਹਿਤ ਸਕੂਲ ਆਫ਼ ਐਮੀਨੈਂਸ, ਭਾਦਸੋਂ ਦਾ ਅੱਠਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰਪਾਲ ਸ਼ਰਮਾ ਦੀ ਅਗਵਾਈ ਅਤੇ ਪ੍ਰਿੰਸੀਪਲ ਪ੍ਰੀਤਇੰਦਰ ਘਈ ਦੀ ਰਹਿਨੁਮਾਈ ਹੇਠ ਭਾਦਸੋਂ ਸਕੂਲ ਦੀ ਵਿਦਿਆਰਥਨ ਹਰਨਾਜ਼ ਕੌਰ ਪੁੱਤਰੀ ਰਣਬੀਰ ਸਿੰਘ ਪਿੰਡ ਮਟੋਰੜਾ ਨੇ 98.3 ਫੀਸਦੀ ਅੰਕ ਪ੍ਰਾਪਤ ਕਰਕੇ ਮੈਰਿਟ ਵਿੱਚ ਆਪਣਾ ਨਾਮ ਦਰਜ ਕੀਤਾ ਅਤੇ ਸਕੂਲ ਵਿੱਚ 600 ਵਿੱਚੋਂ 584 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਵਿਦਿਆਰਥਨ ਨੇ ਐਸ ਓ ਈ ਦੀ ਪ੍ਰੀਖਿਆ ਵਿੱਚ ਵੀ ਮੈਰਿਟ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਨਵਲੀਨ ਪੁੱਤਰੀ ਜਸਬੀਰ ਸਿੰਘ ਪਿੰਡ ਭਾਦਸੋਂ ਨੇ 600 ਵਿੱਚੋਂ 574 ਅੰਕ 95 ਫ਼ੀਸਦੀ ਪ੍ਰਾਪਤ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਸਲੋਨੀ ਪੁੱਤਰੀ ਜੀਵਨ ਕੁਮਾਰ ਪਿੰਡ ਭਾਦਸੋਂ ਨੇ 600 ਵਿੱਚੋਂ 564 94 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਨੇ ਬੱਚਿਆਂ ਨੂੰ ਅਗਲੇਰੀ ਪ੍ਰੀਖਿਆ ਦੇ ਲਈ ਹੋਰ ਦ੍ਰਿੜ ਸੰਕਲਪ ਨਾਲ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਉਮੀਦ ਜਤਾਈ ਕਿ ਅਗਲੇ ਵਰੇ ਬੱਚੇ ਇਸ ਤੋਂ ਵੀ ਜਿਆਦਾ ਮੈਰਿਟ ਹਾਸਲ ਕਰਨਗੇ।ਪ੍ਰਿੰਸੀਪਲ ਪ੍ਰੀਤਇੰਦਰ ਘਈ ਨੇ ਦੱਸਿਆ ਕਿ ਇਹ ਸ਼ਾਨਦਾਰ ਨਤੀਜਾ ਆਉਣ ਦਾ ਮੁੱਖ ਕਾਰਨ ਸਕੂਲ ਵੱਲੋਂ ਚਲਾਏ ਜਾਣ ਵਾਲੇ 'ਮਿਸ਼ਨ ਐਕਸੀਲੈਂਸ' ਅਭਿਆਨ ਕਰਕੇ ਅਤੇ ਅਧਿਆਪਕਾਂ ਦੀ ਕਾਰਗੁਜ਼ਾਰੀ ਅਤੇ ਵਿਦਿਆਰਥੀਆਂ ਵੱਲੋਂ ਕੀਤੇ ਜਾਣ ਵਾਲੇ ਮਿਹਨਤ ਭਰੇ ਜਜ਼ਬੇ ਕਰਕੇ ਹੈ। ਉਨਾਂ ਨੇ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ , ਅਧਿਆਪਕਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਇਸ ਤੋਂ ਇਲਾਵਾ ਬੱਚਿਆਂ ਦੀ ਹੌਸਲਾ ਅਫਜਾਈ ਕਰਨ ਦੇ ਲਈ 'ਪ੍ਰਆਸ ਗਰੁੱਪ' ਦੇ ਮੈਂਬਰਜ਼ ਅਤੇ ਕਰਤਾਰ ਕੰਬਾਇਨ ਦੇ ਐਮ ਡੀ ਮਨਪ੍ਰੀਤ ਸਿੰਘ ਵੀ ਮੌਜੂਦ ਸਨ। ਉਹਨਾਂ ਨੇ ਵੀ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ। ਸਕੂਲ ਦੇ ਅੱਠਵੀਂ ਜਮਾਤ ਦੇ ਕੁੱਲ 108 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ 108 ਵਿਦਿਆਰਥੀ ਪਾਸ ਹਨ ਅਤੇ ਨਤੀਜਾ 100 ਫ਼ੀਸਦੀ ਰਿਹਾ। ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

0
35 views

Comment