logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਬਰਨਾਲਾ ਦੀ ਧੀ ਦਾਮਿਨੀ ਨੇ ਰਚਿਆ ਇਤਿਹਾਸ: ਪੰਜਾਬੀ ਯੂਨੀਵਰਸਿਟੀ ਦੀ ਕਨਵੋਕੇਸ਼ਨ ਚ ਹਾਸਲ ਕੀਤਾ ‘ਗੋਲਡ ਮੈਡਲ

ਬਰਨਾਲਾ 13 ਅਪ੍ਰੈਲ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 41ਵੀਂ ਕਨਵੋਕੇਸ਼ਨ ਬਰਨਾਲਾ ਜ਼ਿਲ੍ਹੇ ਲਈ ਮਾਣਮੱਤੇ ਪਲ ਲੈ ਕੇ ਆਈ। ਜਦੋਂ ਇਲਾਕੇ ਦੀ ਹੋਣਹਾਰ ਧੀ ਐਡਵੋਕੇਟ ਦਾਮਿਨੀ ਨੂੰ ਕਾਨੂੰਨ ਦੀ ਪੜ੍ਹਾਈ ਚ ਅਕਾਦਮਿਕ ਉੱਤਮਤਾ ਦਿਖਾਉਣ ਲਈ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਯੂਨੀਵਰਸਿਟੀ ਵਲੋਂ ਦਾਮਿਨੀ ਨੂੰ ਲਾਅ ਦੀ ਪੜ੍ਹਾਈ ਚ ਯੂਨੀਵਰਸਿਟੀ ਟੌਪਰ ਐਲਾਨਿਆ ਗਿਆ ਹੈ। ਜੋ ਕਿ ਉਸ ਦੀ ਸਖ਼ਤ ਮਿਹਨਤ ਤੇ ਲਗਨ ਦਾ ਨਤੀਜਾ ਹੈ। ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਦੀ ਵਿਦਿਆਰਥਣ ਰਹੀ ਦਾਮਿਨੀ ਨੇ ਆਪਣੀ ਬੈਚਲਰ ਆਫ਼ ਲਾਅਜ਼ ਦੀ ਪ੍ਰੀਖਿਆ ਚ 88.16 ਫੀਸਦੀ ਅੰਕ ਪ੍ਰਾਪਤ ਕਰਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਉਸ ਨੇ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਸਾਰੇ ਲਾਅ ਕਾਲਜਾਂ ਦੇ ਵਿਦਿਆਰਥੀਆਂ ਨੂੰ ਪਛਾੜਦਿਆਂ ਪਹਿਲਾ ਸਥਾਨ ਹਾਸਲ ਕੀਤਾ। ਕਨਵੋਕੇਸ਼ਨ ਦੌਰਾਨ ਜਦੋਂ ਉਸ ਨੂੰ ਗੋਲਡ ਮੈਡਲ ਪ੍ਰਦਾਨ ਕੀਤਾ ਗਿਆ ਤਾਂ ਪੂਰਾ ਹਾਲ ਤਾਲੀਆਂ ਨਾਲ ਗੂੰਜ ਉੱਠਿਆ। ਇਸ ਸ਼ਾਨਦਾਰ ਪ੍ਰਾਪਤੀ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਮਹੇਸ਼ ਕੁਮਾਰ ਗੁਪਤਾ ਨੇ ਦਾਮਿਨੀ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਇਹ ਸਫ਼ਲਤਾ ਸਿਰਫ਼ ਇਕ ਪਰਿਵਾਰ ਦੀ ਨਹੀਂ। ਸਗੋਂ ਪੂਰੇ ਬਰਨਾਲਾ ਸ਼ਹਿਰ ਦੀ ਜਿੱਤ ਹੈ। ਦਾਮਿਨੀ ਨੇ ਸਾਬਤ ਕਰ ਦਿੱਤਾ ਹੈ ਕਿ ਇਕਾਗਰਤਾ ਤੇ ਸੁਹਿਰਦਤਾ ਨਾਲ ਕਿਸੇ ਵੀ ਵੱਡੇ ਮੁਕਾਮ ਨੂੰ ਹਾਸਲ ਕੀਤਾ ਜਾ ਸਕਦਾ ਹੈ। ਸਾਨੂੰ ਆਪਣੀ ਇਸ ਧੀ `ਤੇ ਬਹੁਤ ਮਾਣ ਹੈ। ਦਾਮਿਨੀ ’ਚ ਸਫ਼ਲ ਤੇ ਨਿਆਂਪਸੰਦ ਵਕੀਲ ਬਣਨ ਦੇ ਸਾਰੇ ਗੁਣ ਮੌਜੂਦ: ਐਡਵੋਕੇਟ ਰਾਹੁਲ ਗੁਪਤਾ ਦਾਮਿਨੀ ਇਸ ਵੇਲੇ ਉੱਘੇ ਕਾਨੂੰਨਦਾਨ ਰਾਹੁਲ ਗੁਪਤਾ ਐਡਵੋਕੇਟ ਦੀ ਰਹਿਨੁਮਾਈ ਹੇਠ ਕਾਨੂੰਨੀ ਪ੍ਰੈਕਟਿਸ ਕਰ ਰਹੀ ਹੈ। ਆਪਣੀ ਸ਼ੁਭਕਾਮਨਾਵਾਂ ਸਾਂਝੀਆਂ ਕਰਦਿਆਂ ਐਡਵੋਕੇਟ ਰਾਹੁਲ ਗੁਪਤਾ ਨੇ ਕਿਹਾ ਕਾਨੂੰਨ ਦਾ ਖੇਤਰ ਅਕਾਦਮਿਕ ਗਿਆਨ ਦੇ ਨਾਲ ਨਾਲ ਵਿਹਾਰਕ ਸਮਝ ਦੀ ਮੰਗ ਕਰਦਾ ਹੈ। ਦਾਮਿਨੀ ਨੇ ਜਿਸ ਤਰ੍ਹਾਂ ਯੂਨੀਵਰਸਿਟੀ ਟੌਪ ਕਰਕੇ ਗੋਲਡ ਮੈਡਲ ਜਿੱਤਿਆ ਹੈ। ਉਸ ਤੋਂ ਸਪੱਸ਼ਟ ਹੈ ਕਿ ਉਸ ਚ ਇਕ ਸਫ਼ਲ ਤੇ ਨਿਆਂਪਸੰਦ ਵਕੀਲ ਬਣਨ ਦੇ ਸਾਰੇ ਗੁਣ ਮੌਜੂਦ ਹਨ। ਉਸ ਦੀ ਕਾਨੂੰਨੀ ਸੂਝ-ਬੂਝ ਉਸ ਨੂੰ ਭਵਿੱਖ ਚ ਬਹੁਤ ਉੱਚੀਆਂ ਬੁਲੰਦੀਆਂ ਤੇ ਲੈ ਕੇ ਜਾਵੇਗੀ। ਹਜ਼ਾਰਾਂ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਬਣੀ ਐਡਵੋਕੇਟ ਦਾਮਿਨੀ ਐਡਵੋਕੇਟ ਦਾਮਿਨੀ ਦੀ ਇਹ ਉਪਲਬਧੀ ਨਵੀਂ ਪੀੜ੍ਹੀ ਖਾਸ ਕਰਕੇ ਲੜਕੀਆਂ ਲਈ ਇਕ ਬੇਮਿਸਾਲ ਮਿਸਾਲ ਹੈ। ਕਾਨੂੰਨ ਵਰਗੇ ਚੁਣੌਤੀਪੂਰਨ ਤੇ ਪੇਸ਼ੇਵਰ ਖੇਤਰ ਚ ਮੋਹਰੀ ਰਹਿਣਾ ਇਹ ਦਰਸਾਉਂਦਾ ਹੈ ਕਿ ਮਜ਼ਬੂਤ ਇਰਾਦੇ ਤੇ ਸਹੀ ਮਾਰਗਦਰਸ਼ਨ ਨਾਲ ਸੀਮਤ ਸਾਧਨਾਂ ਦੇ ਬਾਵਜੂਦ ਵੀ ਅਸਮਾਨ ਨੂੰ ਛੋਹਿਆ ਜਾ ਸਕਦਾ ਹੈ। ਅੱਜ ਦਾਮਿਨੀ ਹਜ਼ਾਰਾਂ ਉਨ੍ਹਾਂ ਵਿਦਿਆਰਥੀਆਂ ਲਈ ਪ੍ਰੇਰਨਾ ਬਣ ਗਈ ਹੈ। ਜੋ ਜੀਵਨ ਚ ਕੁਝ ਵੱਡਾ ਕਰਨ ਦਾ ਸੁਪਨਾ ਵੇਖਦੇ ਹਨ।

1
3180 views

Comment