ਪੰਡਿਤ ਦੀਨ ਦਿਆਲ ਉਪਾਧਿਆਯ ਸਿੱਖਲਾਈ ਮਹਾਅਭਿਆਨ
ਪੰਡਿਤ ਦੀਨ ਦਿਆਲ ਉਪਾਧਿਆਯ ਜੀ ਦੇ ਦਰਸਾਏ ਸਿਧਾਂਤਾਂ ਅਤੇ “ਅੰਤਯੋਦਯ” ਦੀ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਭਾਰਤੀ ਜਨਤਾ ਪਾਰਟੀ ਵੱਲੋਂ “ਪੰਡਿਤ ਦੀਨ ਦਿਆਲ ਉਪਾਧਿਆਯ ਸਿੱਖਲਾਈ ਮਹਾਅਭਿਆਨ” ਅਧੀਨ ਟ੍ਰੇਨਿੰਗ ਕੈਂਪ ਦਾ ਪਹਿਲੇ ਦਿਨ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੈਂਪ ਦਾ ਮੁੱਖ ਉਦੇਸ਼ ਸਾਡੇ ਕਰਮਠ ਵਰਕਰਾਂ ਨੂੰ ਪਾਰਟੀ ਦੀ ਵਿਚਾਰਧਾਰਾ, ਨੀਤੀਆਂ ਅਤੇ ਲੋਕ ਸੇਵਾ ਦੇ ਮੂਲ ਮੰਤਰਾਂ ਨਾਲ ਹੋਰ ਮਜ਼ਬੂਤੀ ਨਾਲ ਜੋੜਨਾ ਹੈ। ਇਸ ਸਿੱਖਲਾਈ ਕੈਂਪ ਰਾਹੀਂ ਅਸੀਂ ਸਾਰੇ ਮਿਲ ਕੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ, ਸਮਾਜ ਦੇ ਹਰ ਵਰਗ ਤੱਕ ਪਹੁੰਚ ਬਣਾਉਣ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ ਦਾ ਸੰਕਲਪ ਕਰਾਂਗੇ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਮਹਾਅਭਿਆਨ ਸਾਡੇ ਵਰਕਰਾਂ ਵਿੱਚ ਨਵਾਂ ਜੋਸ਼, ਨਵੀਂ ਉਰਜਾ ਅਤੇ ਸੇਵਾ ਦੀ ਭਾਵਨਾ ਨੂੰ ਹੋਰ ਪ੍ਰਗਟ ਕਰੇਗਾ। ਆਓ, ਸਾਰੇ ਮਿਲ ਕੇ ਇਸ ਮਹਾਅਭਿਆਨ ਦਾ ਹਿੱਸਾ ਬਣੀਏ ਅਤੇ ਦੇਸ਼ ਨੂੰ ਨਵੀਆਂ ਉੱਚਾਈਆਂ ਵੱਲ ਲੈ ਕੇ ਜਾਣ ਲਈ ਆਪਣਾ ਯੋਗਦਾਨ ਪੱਕਾ ਕਰੀਏ।