**ਗੁਰੂਹਰਸਹਾਏ (ਜਸਵਿੰਦਰ ਸਿੰਘ) ਬੱਸ ਅੱਡਾ ਲੱਖੋ ਕੇ ਬਹਿਰਾਮ ਨੇੜੇ ਫਾਰਚੂਨਰ ਗੱਡੀ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਵਿਚ ਮੋਟਰਸਾਈਕਲ ਸਵਾਰ ਦੋ ਨੋਜਵਾਨ ਬੁਰੀ ਤਰ੍ਹਾਂ ਜ਼ਖਮੀ
**ਗੁਰੂਹਰਸਹਾਏ (ਜਸਵਿੰਦਰ ਸਿੰਘ) ਬੱਸ ਅੱਡਾ ਲੱਖੋ ਕੇ ਬਹਿਰਾਮ ਨੇੜੇ ਫਾਰਚੂਨਰ ਗੱਡੀ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਵਿਚ ਮੋਟਰਸਾਈਕਲ ਸਵਾਰ ਦੋ ਨੋਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ, ਜਦਕਿ ਦੂਜਾ ਅਜੇ ਵੀ ਬਠਿੰਡਾ ਦੇ ਇਕ ਹਸਪਤਾਲ ਵਿਚ ਇਲਾਜ ਅਧੀਨ ਹੈ। ਇਸ ਮਾਮਲੇ ਵਿਚ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਵੱਲੋਂ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨ ਦੇ 'ਤੇ ਅਣਪਛਾਤੇ ਫਾਰਚੂਨਰ ਗੱਡੀ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦੇ ਹੋਏ ਲੱਖੋਕੇ ਬਹਿਰਾਮ ਦੇ ਏਐੱਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਸ਼ਿਕਾਇਤਕਰਤਾ ਸ਼ੇਰ ਸਿੰਘ ਪੁੱਤਰ ਚੰਨਾ ਸਿੰਘ ਵਾਸੀ ਬੀੜ ਹਰਬੰਸਪੁਰਾ ਨੇ ਦੱਸਿਆ ਕਿ ਉਸਦਾ ਲੜਕਾ ਕ੍ਰਿਸ਼ ਅਤੇ ਭਾਣਜਾ ਹਰਮਨ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਸੀ।
ਇਸ ਦੌਰਾਨ ਜਦੋਂ ਉਹ ਬੱਸ ਅੱਡਾ ਲੱਖੋ ਕੇ ਬਹਿਰਾਮ ਨੇੜੇ ਫਾਰਚੂਨਰ ਗੱਡੀ ਦੇ ਚਲਾਕ ਨੇ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਤੇ ਇਸ ਹਾਦਸੇ ਵਿਚ ਉਸਦਾ ਲੜਕਾ ਕ੍ਰਿਸ਼ ਅਤੇ ਭਾਣਜਾ ਹਰਮਨ ਜ਼ਖਮੀ ਹੋ ਗਏ ਤੇ ਕ੍ਰਿਸ਼ ਦੀ ਅੰਮ੍ਰਿਤਸਰ ਵਿਚ ਇਲਾਜ ਦੌਰਾਨ ਮੌਤ ਹੋ ਗਈ। ਹਾਦਸੇ ਵਿਚ ਉਸਦਾ ਭਾਣਜਾ ਅਜੇ ਵੀ ਬਠਿੰਡਾ ਦੇ ਇਕ ਹਸਪਤਾਲ ਵਿੱਚ ਇਲਾਜ ਅਧੀਨ ਹੈ। ਪੁਲਸ ਵੱਲੋਂ ਮਾਮਲਾ ਦਰਜ ਕਰਕੇ ਅਣਪਛਾਤੇ ਗੱਡੀ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।