logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਅਰਬਨ ਅਸਟੇਟ ਵਿੱਚ ਸੜਕਾਂ ਦੀ ਖਸਤਾ ਹਾਲਤ ਕੋਈ ਨਹੀਂ ਲੈ ਸਾਰ ।

ਸਮਾਣਾ ਪਟਿਆਲਾ
ਪੱਤਰਕਾਰ ਕਰਮਜੀਤ ਸਿੰਘ ਕਤਰ
ਅਰਬਨ ਅਸਟੇਟ ਵਿੱਚ ਸੜਕਾਂ ਦੀ ਖਸਤਾ ਹਾਲਤ, ਕੋਈ ਨਹੀਂ ਲੈ ਰਿਹਾ ਸਾਰ

ਅਰਬਨ ਸਟੇਟ ਵਿਚ ਸੜਕਾਂ ਦੀ ਹਾਲਤ ਬਹੁਤ ਹੀ ਖਸਤਾ ਹੈ। ਅਰਬਨ ਅਸਟੇਟ ਫੇਜ 1,2,3,4 ਦੇ ਨਿਵਾਸੀਆਂ ਨੂੰ ਬਹੁਤ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਜੁਆਇੰਟ ਐਕਸ਼ਨ ਫੋਰਮ ਦੀ ਮੀਟਿੰਗ ਐਡਵੋਕੇਟ ਯੁਵਰਾਜ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੀਟਿੰਗ ਵਿੱਚ ਫੋਰਮ ਦੇ ਜਨਰਲ ਸਕੱਤਰ ਜਗਰੂਪ ਸਿੰਘ ਮਹਿਮਦਪੁਰ ਨੇ ਕਿਹਾ ਕੀ ਅਰਬਨ ਅਸਟੇਟ ਵਿੱਚ ਸੜਕਾਂ ਦਾ ਬੁਰਾ ਹਾਲ ਹੈ ਅਤੇ ਪ੍ਰਸ਼ਾਸਨ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ। ਸੜਕਾਂ ਦਾ ਮਾੜਾ ਹਾਲ ਪ੍ਰਸ਼ਾਸਨ ਅਧਿਕਾਰੀਆਂ ਦੀ ਅਣਗਹਿਲੀ ਦੀ ਜਿਉਂਦੀ ਜਾਗਦੀ ਮਿਸਾਲ ਬਣਿਆ ਹੋਇਆ ਹੈ। ਸੜਕਾਂ ਵਿੱਚ ਪਏ ਡੂੰਘੇ ਡੂੰਘੇ ਟੋਏ ਦਰਸਾ ਰਹੇ ਹਨ ਕੀ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ। ਬਾਈਪਾਸ ਤੋਂ ਚਨਾਰਬਾਗ ਜਾਣ ਵਾਲੀ ਸੜਕ ਪੂਰੀ ਤਰਾ ਟੁੱਟੀ ਹੋਈ ਹੈ। ਅਤੇ ਕਿਸੇ ਨੇ ਵੀ ਅੱਜ ਤੱਕ ਇਸ ਸੜਕ ਦੀ ਸਾਰ ਨਹੀਂ ਲਈ ਇਹ ਸੜਕ ਤੇ ਵਾਹਨ ਚਲਾਉਣਾ ਤਾਂ ਦੂਰ ਦੀ ਗੱਲ ਹੈ ਇਸ ਸੜਕ ਤੇ ਪੈਦਲ ਵੀ ਨਹੀਂ ਚਲਿਆ ਜਾ ਸਕਦਾ ਇਹ ਇਲਾਕਾ ਸਿਹਤ ਮੰਤਰੀ ਦੇ ਹਲਕੇ ਵਿੱਚ ਆਉਂਦਾ ਹੈ। ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਐਡਵੋਕੇਟ ਯੁਵਰਾਜ ਸਿੰਘ ਅਤੇ ਸਕੱਤਰ ਜਗਰੂਪ ਸਿੰਘ ਮਹਿਮਦਪੁਰ ਨੇ ਦੱਸਿਆ ਕਿ ਅਰਬਨ ਸਟੇਟ ਦੀ ਡਿਵੈਲਪਮੈਂਟ ਨੂੰ ਲੈ ਕੇ ਕਈ ਵਾਰ ਐਮ ਐਲ ਏ ਡਾਕਟਰ ਬਲਵੀਰ ਸਿੰਘ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਵੱਲੋਂ ਪੁੱਡਾ ਪ੍ਰਸ਼ਾਸਨ ਨੂੰ ਹਦਾਇਤਾਂ ਵੀ ਦਿੱਤੀਆਂ ਪਰ ਪੁਡਾ ਪ੍ਰਸ਼ਾਸਨ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ। ਅਰਬਨ ਅਸਟੇਟ ਪਏ ਟੋਇਆਂ ਨੂੰ ਤੁਰੰਤ ਮਰੰਮਤ ਕਰਵਾਇਆ ਜਾਵੇ ਤਾਂ ਜੋ ਬਰਸਾਤੀ ਸੀਜਨ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਅਤੇ ਸੜਕਾਂ ਦੇ ਪ੍ਰਬੰਧ ਮੁਕੰਮਲ ਕੀਤੇ ਜਾਣ। ਇਸ ਮੀਟਿੰਗ ਵਿਚ ਪਾਰਕ ਨੰਬਰ 39 ਵਿੱਚ ਲੱਗਣ ਵਾਲੇ ਵਾਟਰ ਰੀਚਾਰਜ਼ ਪੁਆਇੰਟ ਦਾ ਕੰਮ ਰੋਕਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਜਿਸ ਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਵੀ ਉਹ ਰਾਜਨੀਤੀ ਦੀ ਭੇਂਟ ਚੜ ਗਿਆ ਅਤੇ ਕੰਮ ਬੰਦ ਕਰ ਦਿੱਤਾ ਗਿਆ।
ਇਸ ਮੀਟਿੰਗ ਵਿਚ ਜੁਆਇੰਟ ਫੋਰਮ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕੀ ਜੇਕਰ ਸੜਕਾਂ ਤੇ ਹੋਰ ਨਾ ਕੀਤੇ ਤਾਂ ਉਹ ਪ੍ਰਸ਼ਾਸਨ ਵਿਰੁੱਧ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਮੀਟਿੰਗ ਵਿੱਚ ਜਗਰੂਪ ਸਿੰਘ ਮਹਿਮਦਪੁਰ ਜਨਰਲ ਸਕੱਤਰ, ਡਾਕਟਰ ਰਣਜੀਤ ਸਿੰਘ ਕੋਆਰਡੀਨੇਟਰ, ਅਮਰਜੀਤ ਸਿੰਘ, ਮਨਜੀਤ ਸਿੰਘ, ਹਰਬੰਸ ਸਿੰਘ ਬਰਾੜ ਅਤੇ ਹੋਰ ਪਤਵੰਤੇ ਮੈਂਬਰ ਹਾਜ਼ਰ ਸਨ।

1
2862 views

Comment