logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਬੀਕੇਯੂ (ਸਿੱਧੂਪੁਰ) ਦੀ ਮੀਟਿੰਗ ਵਿੱਚ ਕਿਸਾਨ ਮਸਲਿਆਂ 'ਤੇ ਗੰਭੀਰ ਚਰਚਾ, ਕੁਰਕੀਆਂ ਦਾ ਵਿਰੋਧ ਤੇ ਮੁਆਵਜ਼ੇ ਦੀ ਮੰਗ ਤੇਜ਼।



ਬੇਮੌਸਮੀ ਬਾਰਿਸ਼ ਨਾਲ ਨੁਕਸਾਨੀ ਫਸਲਾਂ ਲਈ ਮੁਆਵਜ਼ਾ, ਨਵੇਂ ਬਿਜਲੀ ਕੁਨੈਕਸ਼ਨ ਤੇ ਸੰਘਰਸ਼ ਲਈ ਕਿਸਾਨਾਂ ਨੂੰ ਲਾਮਬੰਦ ਹੋਣ ਦਾ ਸੱਦਾ ।


01 ਅਪ੍ਰੈਲ: ਲਹਿਰਾਗਾਗਾ (ਸੁਰੇਸ਼ ਜਵਾਹਰ ਵਾਲਾ)ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਮਸਤੁਆਣਾ ਸਾਹਿਬ ਵਿਖੇ ਸੂਬਾ ਕਨਵੀਨਰ ਦਲਵੀਰ ਸਿੰਘ ਸਿੱਧੂਪੁਰ ਦੀ ਪ੍ਰਧਾਨਗੀ ਹੇਠ ਬਹੁਤ ਹੀ ਗੰਭੀਰ, ਵਿਵਸਥਿਤ ਅਤੇ ਵਿਚਾਰਸ਼ੀਲ ਮਾਹੌਲ ਵਿੱਚ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਸੂਬੇ ਭਰ ਤੋਂ ਪਹੁੰਚੇ ਜਥੇਬੰਦੀ ਦੇ ਆਗੂਆਂ, ਵਰਕਰਾਂ ਅਤੇ ਕਿਸਾਨ ਪ੍ਰਤੀਨਿਧੀਆਂ ਨੇ ਵੱਡੀ ਗਿਣਤੀ ਵਿੱਚ ਹਿਸਾ ਲੈਂਦੇ ਹੋਏ ਕਿਸਾਨੀ ਮਸਲਿਆਂ ‘ਤੇ ਖੁੱਲ੍ਹ ਕੇ ਵਿਚਾਰ ਪ੍ਰਗਟ ਕੀਤੇ।
ਮੀਟਿੰਗ ਦੀ ਸ਼ੁਰੂਆਤ ਵਿੱਚ ਜਥੇਬੰਦੀ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਪਿੰਡ ਪੱਧਰ ਤੱਕ ਸੰਗਠਨ ਨੂੰ ਫੈਲਾਉਣ ‘ਤੇ ਖਾਸ ਜ਼ੋਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਕਿਸਾਨਾਂ ਨੂੰ ਦਰਪੇਸ਼ ਆਰਥਿਕ ਤੇ ਨੀਤੀਗਤ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਇਕਜੁਟਤਾ ਸਭ ਤੋਂ ਵੱਡੀ ਤਾਕਤ ਹੈ। ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਪ੍ਰਤੀਨਿਧੀਆਂ ਨੇ ਆਪਣੇ ਇਲਾਕਿਆਂ ਵਿੱਚ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਜਿਵੇਂ ਕਰਜ਼ਾ, ਫਸਲਾਂ ਦੇ ਨੁਕਸਾਨ, ਬਿਜਲੀ ਸੰਬੰਧੀ ਦਿੱਕਤਾਂ ਅਤੇ ਮੰਡੀ ਪ੍ਰਣਾਲੀ ਦੀਆਂ ਖਾਮੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਮੀਟਿੰਗ ਦੌਰਾਨ ਲੈਂਡ ਮਾਰਗੇਜ ਬੈਂਕ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਕੁਰਕੀਆਂ ਦੇ ਮਾਮਲੇ ‘ਤੇ ਗੰਭੀਰ ਚਰਚਾ ਹੋਈ। ਯੂਨੀਅਨ ਨੇ ਇਕਸੁਰ ਹੋ ਕੇ ਫੈਸਲਾ ਕੀਤਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਕਿਸਾਨ ਜਾਂ ਮਜ਼ਦੂਰ ਦੀ ਕੁਰਕੀ ਜਾਂ ਜ਼ਮੀਨ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜਥੇਬੰਦੀ ਤੁਰੰਤ ਸੰਘਰਸ਼ ਦਾ ਰਾਹ ਅਪਣਾਏਗੀ ਅਤੇ ਮੌਕੇ ‘ਤੇ ਡਟ ਕੇ ਵਿਰੋਧ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਹਾਲ ਹੀ ਵਿੱਚ ਪਈ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਕਾਰਨ ਹੋਏ ਫਸਲਾਂ ਦੇ ਵੱਡੇ ਨੁਕਸਾਨ ਨੂੰ ਲੈ ਕੇ ਵੀ ਮੀਟਿੰਗ ਵਿੱਚ ਚਿੰਤਾ ਜ਼ਾਹਰ ਕੀਤੀ ਗਈ। ਯੂਨੀਅਨ ਨੇ ਪੰਜਾਬ ਸਰਕਾਰ ਕੋਲ ਮੰਗ ਰੱਖੀ ਕਿ ਪ੍ਰਭਾਵਿਤ ਕਿਸਾਨਾਂ ਦਾ ਤੁਰੰਤ ਸਰਵੇ ਕਰਵਾਇਆ ਜਾਵੇ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਯੋਗ ਮੁਆਵਜ਼ਾ ਦਿੱਤਾ ਜਾਵੇ ਨਾਲ ਹੀ ਇਹ ਵੀ ਮੰਗ ਕੀਤੀ ਗਈ ਕਿ ਲੰਬੇ ਸਮੇਂ ਤੋਂ ਬਿਜਲੀ ਕੁਨੈਕਸ਼ਨਾਂ ਦੀ ਉਡੀਕ ਕਰ ਰਹੇ ਕਿਸਾਨਾਂ ਨੂੰ ਤੁਰੰਤ ਨਵੇਂ ਕੁਨੈਕਸ਼ਨ ਜਾਰੀ ਕੀਤੇ ਜਾਣ, ਤਾਂ ਜੋ ਖੇਤੀਬਾੜੀ ਦੇ ਕੰਮ ਵਿੱਚ ਰੁਕਾਵਟ ਨਾ ਆਵੇ।ਇਸ ਸਮੇਂ
ਸੂਬਾ ਜਨਰਲ ਸਕੱਤਰ ਬੋਗ ਸਿੰਘ ਮਾਨਸਾ ਨੇ ਆਪਣੇ ਸੰਬੋਧਨ ਦੌਰਾਨ ਕਿਸਾਨਾਂ ਨੂੰ ਇਕਜੁਟ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ਸੰਘਰਸ਼ ਦਾ ਹੈ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕਿਸਾਨਾਂ ਨੂੰ ਵੱਡੇ ਪੱਧਰ ‘ਤੇ ਲਾਮਬੰਦ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੇ ਗਏ ਸਮਝੌਤੇ ਕਿਸਾਨ ਹਿਤਾਂ ਦੇ ਖ਼ਿਲਾਫ਼ ਹਨ ਅਤੇ ਇਨ੍ਹਾਂ ਨੂੰ ਰੱਦ ਕਰਵਾਉਣ ਲਈ ਸੰਗਠਿਤ ਲੜਾਈ ਲੜਨੀ ਲਾਜ਼ਮੀ ਹੈ।
ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਮੇਹਰ ਸਿੰਘ ਥੇੜੀ ਨੇ ਜਥੇਬੰਦੀ ਦੀਆਂ ਆਉਣ ਵਾਲੀਆਂ ਚੋਣਾਂ ਸਬੰਧੀ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਵਰਕਰਾਂ ਨੂੰ ਲੋਕਤੰਤਰਿਕ ਢੰਗ ਨਾਲ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮਜ਼ਬੂਤ ਅਤੇ ਜ਼ਿੰਮੇਵਾਰ ਲੀਡਰਸ਼ਿਪ ਨਾਲ ਹੀ ਜਥੇਬੰਦੀ ਕਿਸਾਨਾਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾ ਸਕਦੀ ਹੈ।
ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਸੰਗਰੂਰ, ਜ਼ਿਲ੍ਹਾ ਮੀਤ ਪ੍ਰਧਾਨ ਸੁਖਦੇਵ ਸਿੰਘ ਲੇਹਲਾ ਕਲਾਂ, ਜਰਨਲ ਸਕੱਤਰ ਗੁਰਤੇਜ ਸਿੰਘ, ਖਜਾਨਚੀ ਅਜੈਬ ਸਿੰਘ ਸਮੇਤ ਕਈ ਹੋਰ ਜ਼ਿਲ੍ਹਾ ਅਤੇ ਇਲਾਕਾ ਪੱਧਰੀ ਆਗੂਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਤੋਂ ਇਲਾਵਾ ਜੋਰਾਵਰ ਸਿੰਘ ਬਲਬੇੜਾ ਪਟਿਆਲਾ, ਬਹਾਦਰ ਸਿੰਘ ਸ੍ਰੀ ਫਤਿਹਗੜ੍ਹ ਸਾਹਿਬ, ਰਵਿੰਦਰ ਸਿੰਘ ਮੋਹਾਲੀ, ਬਲੌਰ ਸਿੰਘ ਬਰਨਾਲਾ, ਗਰਮੀਤ ਸਿੰਘ ਘੋੜੇਚੱਕ ਫਿਰੋਜਪੁਰ, ਗਮਦੂਰ ਸਿੰਘ ਫਰੀਦਕੋਟ, ਬਖ਼ਸ਼ੀਸ਼ ਸਿੰਘ ਗੁਰਦਾਸਪੁਰ, ਗਰਮੀਤ ਸਿੰਘ ਰੁੜਕੀ, ਰੂਪ ਸਿੰਘ ਬਰਨਾਲਾ, ਦਲਵੀਰ ਸਿੰਘ ਸਾਨੀਪੁਰ, ਗੁਰਵਿੰਦਰ ਸਿੰਘ ਕਾਲੇਕੇ, ਰਾਮ ਸਿੰਘ ਰਾਮਾ ਬਠਿੰਡਾ, ਬੇਅੰਤ ਸਿੰਘ ਬਠਿੰਡਾ, ਮੇਜਰ ਸਿੰਘ, ਪ੍ਰਕਾਸ਼ ਸਿੰਘ ਫਿਰੋਜਪੁਰ, ਉਗਰ ਸਿੰਘ ਮਾਨਸਾ ਅਤੇ ਬਲਵਿਦਰ ਸਿੰਘ ਗੰਗਾ ਨੇ ਵੀ ਆਪਣੀ ਹਾਜ਼ਰੀ ਲਗਵਾਈ ਅਤੇ ਵਿਚਾਰ ਸਾਂਝੇ ਕੀਤੇ।

4
790 views

Comment