logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪ੍ਰਿੰਸੀਪਲ ਸੁਰੇਸ਼ ਅਰੋੜਾ ਨੈਸ਼ਨਲ ਯੂਥ ਕਲੱਬ ਦੇ ਪ੍ਰਧਾਨ ਬਣੇ:





ਫਰੀਦਕੋਟ 31.03.26(ਨਾਇਬ ਰਾਜ)



ਨੈਸ਼ਨਲ ਯੂਥ ਕਲੱਬ (ਰਜਿ:) ਫਰੀਦਕੋਟ ਦੀ ਇੱਕ ਵਿਸ਼ੇਸ਼ ਮੀਟਿੰਗ ਕਲੱਬ ਦੇ ਪ੍ਰਧਾਨ ਸ ਦਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਟਲ ਅਰੋਮਾ ਵਿੱਚ ਹੋਈ।ਇਸ ਮੀਟਿੰਗ ਵਿੱਚ ਕਲੱਬ ਦੇ ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਕੀਤੀ ਗਈ।ਸ਼੍ਰੀ ਅਜੈ ਪਾਲ ਸ਼ਰਮਾ ਨੇ ਸਭਨਾ ਨੂੰ ਜੀ ਆਇਆਂ ਨੂੰ ਕਿਹਾ। ਸ ਦਵਿੰਦਰ ਸਿੰਘ ਨੇ ਕਲੱਬ ਦੀ ਸਾਲ 2025 -26 ਦੀ ਪ੍ਰਗਤੀ ਰਿਪੋਰਟ ਪੜ ਕੇ ਸੁਣਾਈ ਅਤੇ ਨਾਲ ਹੀ ਕਲੱਬ ਦੀ ਕਾਰਜ ਕਾਰਨੀ ਦੇ ਭੰਗ ਕਰਨ ਦਾ ਐਲਾਨ ਕਰ ਦਿੱਤਾ।ਉਪਰੰਤ ਕਲੱਬ ਦੇ ਪ੍ਰਧਾਨ ਲਈ ਸ ਦਵਿੰਦਰ ਸਿੰਘ ਪ੍ਰਧਾਨਗੀ ਲਈ ਪ੍ਰਿੰ:ਸੁਰੇਸ਼ ਅਰੋੜਾ ਦਾ ਨਾਮ ਪੇਸ਼ ਕੀਤਾ ਜਿਸ ਦੀ ਤਾਈਦ ਡਾਕਟਰ ਬਲਜੀਤ ਸ਼ਰਮਾ ਨੇ ਕੀਤੀ ਅਤੇ ਸਭਨਾ ਨੇ ਹੱਥ ਖੜ੍ਹੇ ਕਰਕੇ ਆਪਣੀ ਸਹਿਮਤੀ ਦੇ ਦਿੱਤੀ ਅਤੇ ਸਰਵਸੰਮਤੀ ਨਾਲ ਪ੍ਰਿੰਸੀਪਲ ਸੁਰੇਸ਼ ਅਰੋੜਾ ਨੂੰ ਦੋ ਸਾਲ ਲਈ ਕਲੱਬ ਦ ਪ੍ਰਧਾਨ ਚੁਣ ਲਿਆ ਗਿਆ ਅਤੇ ਨਵੀਂ ਕਾਰਜ ਕਾਰਨੀ ਦੇ ਗਠਨ ਸਾਰੇ ਅਧਿਕਾਰ ਸ਼੍ਰੀ ਸੁਰੇਸ਼ ਅਰੋੜਾ ਨੂੰ ਦਿੱਤੇ ਗਏ। ਕਲੱਬ ਦੇ ਸੀਨੀਅਰ ਮੈਂਬਰ ਅਜੇ ਪਾਲ ਸ਼ਰਮਾ ਨੇ ਦੱਸਿਆ ਕਿ ਪ੍ਰਿੰਸੀਪਲ ਸੁਰੇਸ਼ ਅਰੋੜਾ ਨੈਸ਼ਨਲ ਯੂਥ ਕਲੱਬ ਦੇ ਸੰਸਥਾਪਕ ਹਨ।ਇਹਨਾਂ ਨੇ ਆਪਣੇ ਪਿੱਛਲੇ ਸਮੇਂ ਵਿੱਚ ਮਿਸਾਲੀ ਕਾਰਜ ਕੀਤੇ ਇਹਨਾਂ ਦੀ ਕਾਬਲੀਅਤ, ਸਮਰੱਥਾ ਅਤੇ ਜੋਸ਼ ਨੂੰ ਦੇਖਦੇ ਹੋਏ ਦੋ ਸਾਲ ਸਾਲ 2026 -27 ਅਤੇ 2027 -28 ਲਈ ਪ੍ਰਧਾਨ ਚੁਣਿਆ ਗਿਆ ਹੈ।ਇਹਨਾਂ ਦੀ ਯੋਗ ਅਗਵਾਈ ਵਿੱਚ ਕਲੱਬ ਹੋਰ ਤਰੱਕੀ ਕਰੇਗਾ।ਕਲੱਬ ਦੇ ਨਵੇਂ ਚੁਣੇ ਗਏ ਪ੍ਰਧਾਨ ਪ੍ਰਿੰਸਿਪਲ ਸੁਰੇਸ਼ ਅਰੋੜਾ ਨੇ ਕਲੱਬ ਦੇ ਸਮੂਹ ਮੈਂਬਰਾਂ ਦਾ ਉਹਨਾ ਨੂੰ ਸੌਂਪੀ ਗਈ ਜ਼ਿੰਮੇਵਾਰੀ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਸ ਤਰਾਂ ਉਹਨਾਂ ਵਲੋਂ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਸਮਾਜ ਸੇਵਾ ਦੇ ਅਨੇਕਾਂ ਕਾਰਜ ਕੀਤੇ ਗਏ ਸਨ ਜਿੰਨ੍ਹਾਂ ਵਿੱਚ ਮ੍ਰਿਤਕ ਦੇਹ ਸੰਭਾਲ ਕੇਂਦਰ,ਅੰਤਿਮ ਯਾਤਰਾ ਵੈਨ,ਮੁਫ਼ਤ ਮੱਲ੍ਹਮ ਪੱਟੀ ਪ੍ਰੋਜੈਕਟ,ਐਂਬੂਲੈਂਸ ਦੀ ਸੇਵਾ,ਸਮੇਂ ਸਮੇਂ ਤੇ ਹੜ ਪੀੜਤਾਂ ਦੀ ਸਹਾਇਤਾ,ਭੂਚਾਲ ਪੀੜਤਾਂ ਦੀ ਸਹਾਇਤਾ,ਕਾਰਗਿਲ ਦੇ ਸ਼ਹੀਦਾਂ ਦੀ ਸਹਾਇਤਾ ,ਲੋੜਵੰਦਾਂ ਲਈ ਅੱਖਾਂ ਦੇ ਮੁਫ਼ਤ ਅਪਰੇਸ਼ਨ ਕੈਂਪ ,ਖੂਨ ਦਾਨ ਕੈਂਪ , ਵਾਤਾਵਰਣ ਦੀ ਸ਼ੁੱਧਤਾ ਲਈ ਰੁੱਖ ਲਗਾਉਣੇ ਆਦਿ ਸ਼ਾਮਿਲ ਹਨ।ਸ਼੍ਰੀ ਸੁਰੇਸ਼ ਅਰੋੜਾ ਨੇ ਅਪੀਲ ਕੀਤੀ ਕਿ ਆਪ ਸੱਭ ਦੇ ਸਹਿਯੋਗ ਨਾਲ ਭਵਿੱਖ ਵਿੱਚ ਸਮਾਜ ਸੇਵਾ ਦੇ ਅਨੇਕਾਂ ਕਾਰਜ ਕੀਤੇ ਜਾਣਗੇ ਜਿਨ੍ਹਾਂ ਦੀ ਸਮਾਜ ਨੂੰ ਸਖ਼ਤ ਜਰੂਰਤ ਹੈ।ਕਲੱਬ ਦੇ ਸਮੂਹ ਮੈਂਬਰਾਂ ਨੇ ਸ਼੍ਰੀ ਸੁਰੇਸ਼ ਅਰੋੜਾ ਦਾ ਪ੍ਰਧਾਨ ਚੁਣੇ ਜਾਣ ਤੇ ਉਹਨਾਂ ਦੇ ਗਲ ਵਿੱਚ ਫੁੱਲਾਂ ਦੇ ਹਾਰ ਪਾ ਕੇ ਗਰਮ ਜੋਸ਼ੀ ਨਾਲ ਉਹਨਾ ਦਾ ਸਵਾਗਤ ਕੀਤਾ। ਰਾਜਿੰਦਰ ਬਾਂਸਲ ਨੇ ਸਭਨਾ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ,ਦਵਿੰਦਰ ਸਿੰਘ,ਡਾ:ਬਲਜੀਤ ਸ਼ਰਮਾ,ਡਾ: ਸੰਜੀਵ,ਅਜੇ ਪਾਲ ਸ਼ਰਮਾ, ਸੇਠੀ ਸੁਖਵਿੰਦਰ ਸਿੰਘ ਜੌਹਰ,ਪ੍ਰਿਤਪਾਲ ਸਿੰਘ ਕੋਹਲੀ,ਰਾਜੇਸ਼ ਸੁਖੀਜਾ,ਸੋਨੂੰ ਜੈਨ, ਸੁਰਿੰਦਰ ਕੁਮਾਰ ਰਾਜਿੰਦਰ ਦਾਸ ਰਿੰਕੂ, ਰਾਜਿੰਦਰ ਬਾਂਸਲ,ਰਾਜੇਸ਼ ਕੁਮਾਰ,ਕੁਲਵਿੰਦਰ ਸਿੰਘ,ਗੁਰਪ੍ਰੀਤ ਸਿੰਘ ਰਾਜਾ,ਰਾਕੇਸ਼ ਮਿੱਤਲ, ਡਾ:ਪਰਮਿੰਦਰ ਸਿੰਘ ਬੁੱਟਰ ਅਤੇ ਸ਼੍ਰੀ ਬਿਸ਼ਨ ਦਾਸ ਅਰੋੜਾ ਹਾਜ਼ਰ ਸਨ।

ਫੋਟੋ :ਨੈਸ਼ਨਲ ਯੂਥ ਕਲੱਬ ਦੇ ਨਵੇਂ ਚੁਣੇ ਗਏ ਪ੍ਰਧਾਨ ਪ੍ਰਿੰ: ਸੁਰੇਸ਼ ਅਰੋੜਾ,ਦਵਿੰਦਰ ਸਿੰਘ ਸਾਬਕਾ ਪ੍ਰਧਾਨ ਅਤੇ ਕਲੱਬ ਮੈਂਬਰ ਸੁਰੇਸ਼ ਅਰੋੜਾ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕਰਦੇ ਹੋਏ ।

20
319 views

Comment