ਨਵੇਂ ਦਾਖਲੇ ਸਬੰਧੀ ਰੀਵਿਊ ਮੀਟਿੰਗ ਦਾ ਬਲਾਕ ਦੋਰਾਗਲਾਂ ਦੇ ਸੈਂਟਰ ਮਰਾੜਾ ਤੋਂ ਆਗਾਜ਼
ਗੁਰਦਾਸਪੁਰ 30 ਮਾਰਚ 2026
ਮਾਨਯੋਗ ਬੀਪੀਈਓ ਦੋਰਾਗਲਾਂ ਸ਼੍ਰੀ ਨਰੇਸ਼ ਪਨਿਆੜ ਵੱਲੋਂ ਸਰਕਾਰੀ ਸਕੂਲਾਂ ਵਿੱਚ ਚੱਲ ਰਹੀ ਦਾਖਲਾ ਮੁਹਿੰਮ 2026 -27 ਸਬੰਧੀ ਰਿਵਿਊ ਮੀਟਿੰਗ ਦਾ ਆਗਾਜ਼ ਸੈਂਟਰ ਮਰਾੜਾ ਤੋਂ ਕੀਤਾ ਗਿਆ। ਮੀਟਿੰਗ ਵਿੱਚ ਹਾਜ਼ਰ ਸਮੂਹ ਅਧਿਆਪਕਾ ਤੋਂ ਬੀਪੀਈਓ ਸਾਹਿਬ ਵੱਲੋਂ ਸਕੂਲ ਵਿੱਚ ਦਾਖਲ ਹੋਏ ਨਵੇਂ ਬੱਚਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਈ ਗਈ ਅਤੇ ਅਧਿਆਪਕਾਂ ਨੂੰ ਵਧੇਰੇ ਦਾਖਲਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਬੀਪੀਈਓ ਸਾਹਿਬ ਵੱਲੋਂ ਸਮੂਹ ਅਧਿਆਪਕਾ ਨੂੰ ਕਿਹਾ ਕਿ ਆਪਸੀ ਸਹਿਯੋਗ ਨਾਲ ਵੱਧ ਤੋਂ ਵੱਧ ਬੱਚੇ ਦਾਖਲ ਕੀਤੇ ਜਾਣ।ਇਸ ਲਈ ਮਾਪਿਆਂ ਨਾਲ , ਆਂਗਣਵਾੜੀ ਸੈਂਟਰਾਂ ਨਾਲ ,ਸਮਾਜ ਸੇਵੀ ਸੰਸਥਾਵਾਂ ਨਾਲ ਅਤੇ ਧਾਰਮਿਕ ਸਥਾਨਾਂ ਨਾਲ ਰਾਬਤਾ ਕਾਇਮ ਕਰਕੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਸਕੂਲਾਂ ਦੇ ਵਧੀਆ ਵਿਦਿਅਕ ਮਿਆਰ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਇਸ ਤੋਂ ਇਲਾਵਾ ਬੀਪੀਈਓ ਸਾਹਿਬ ਵੱਲੋਂ ਨਵੇਂ ਵਿਦਿਅਕ ਵਰ੍ਹੇ ਦੀ ਹੋ ਰਹੀ ਸ਼ੁਰੂਆਤ ਬਾਰੇ ਸਮੂਹ ਅਧਿਆਪਕਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।ਇਸ ਸਮੇਂ ਸਹਾਇਕ ਬਲਾਕ ਨੋਡਲ ਅਫ਼ਸਰ ਮਦਨ ਗੋਪਾਲ ਨੇ ਜਾਣਕਾਰੀ ਦਿੱਤੀ ਕਿ ਬਲਾਕ ਦੋਰਾਗਲਾਂ ਦੇ ਸਾਰੇ ਸੈਂਟਰਾਂ ਵਿੱਚ ਇਹ ਰਿਵਿਊ ਮੀਟਿੰਗਾਂ ਹੋ ਰਹੀਆਂ ਹਨ। ਜਿਸ ਵਿੱਚ ਸਾਰੇ ਅਧਿਆਪਕਾਂ ਨਾਲ ਹੁਣ ਤੱਕ ਦੇ ਨਵੇਂ ਦਾਖਲੇ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਮਿਤੀ 1/4/2026 ਨੂੰ ਨੋਸ਼ਹਿਰਾ, ਕਾਹਨਾ ਅਤੇ ਗੰਜਾ ਸੈਂਟਰ ਦੀ ਮੀਟਿੰਗ, 2/4/2026 ਨੂੰ ਬਾਹਮਣੀ ਅਤੇ ਬਹਿਰਾਮਪੁਰ ਸੈਂਟਰ ਦੀ ਮੀਟਿੰਗ , 6/4/2026 ਨੂੰ ਸੈਂਟਰ ਡੁਗਰੀ ਅਤੇ ਵਜ਼ੀਰਪੁਰ ਦੀ ਦਾਖਲੇ ਸਬੰਧੀ ਰੀਵਿਊ ਮੀਟਿੰਗ ਹੋਵੇਗੀ।ਅੱਜ ਦੀ ਮੀਟਿੰਗ ਵਿੱਚ ਸੈਂਟਰ ਮੁੱਖ ਅਧਿਆਪਕ ਸ੍ਰੀ ਗੁਰਪ੍ਰੀਤ ਸਿੰਘ ਮਾਨ,ਮੁਖ ਅਧਿਆਪਕ ਸ਼੍ਰੀ ਰਜਨੀ ਪ੍ਰਕਾਸ਼ ਸਿੰਘ, ਗਣੇਸ਼ ਲਾਲ, ਅਜੀਬ ਸਿੰਘ ,ਵਿਨੋਦ ਕੁਮਾਰ, ਪ੍ਰਵੀਨ ਕੁਮਾਰ, ਮੇਜਰ ਸਿੰਘ, ਅੰਜੂ ਬਾਲਾ ਮਰਾੜਾ,ਮਧੂ ਬਾਲਾ ,ਨੀਲਮ ਕੁਮਾਰੀ, ਸਮਿਤਾ ਸ਼ਰਮਾ, ਅਰੁਣਾ ਜੋਤੀ, ਅੰਜੂ ਬਾਲਾ ਅਧਿਆਪਕ ਹਾਜਰ ਸਨ।