logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਚਾਰ ਮਾਰੂ ਲੇਬਰ ਕੋਡ ਲਾਗੂ ਕਰਨ ਦੇ ਵਿਰੋਧ ਵਿੱਚ 1 ਅਪ੍ਰੈਲ ਤੋ 3 ਅਪ੍ਰੈਲ ਤੱਕ ਪੰਜਾਬ ਪੱਧਰੀ ਮਨਾਏ ਜਾਣਗੇ ਕਾਲੇ ਦਿਵਸ :-ਰੇਸ਼ਮ ਸਿੰਘ ਗਿੱਲ*


*ਹੱਕੀ ਮੰਗਾ ਮੰਨਵਾਉਣ ਲਈ ਅਤੇ ਵਿਭਾਗਾਂ ਦੇ ਨਿੱਝੀਕਰਨ ਦਾ ਵਿਰੋਧ ਕਰਦੇ ਮੁਲਾਜ਼ਮਾਂ ਨੂੰ ਜੇਲਾ ਵਿੱਚ ਬੰਦ ਕਰਕੇ ਕੀਤਾ ਜਾ ਰਿਹਾ ਸ਼ੋਸ਼ਣ :-ਸ਼ਮਸ਼ੇਰ ਸਿੰਘ ਢਿੱਲੋਂ*

*ਡਿਪੂ ਪੱਧਰੀ ਮੀਟਿੰਗਾ ਕਰਕੇ ਸਮੁੱਚੇ ਵਰਕਰਾ ਨੂੰ ਕੀਤਾ ਜਾਵੇਗਾ ਸ਼ਘੰਰਸ਼ਾ ਲਈ ਲਾਮਬੰਦ :-ਹਰਕੇਸ਼ ਕੁਮਾਰ ਵਿੱਕੀ*

ਅੱਜ ਮਿਤੀ 30/03/2026 ਨੂੰ ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੀ ਸੂਬਾ ਪੱਧਰੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਵਿੱਚ ਸਰਪ੍ਰਸਤ ਕਮਲ ਕੁਮਾਰ ਅਤੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ, ਚੈਅਰਮੈਨ ਬਲਵਿੰਦਰ ਸਿੰਘ ਰਾਠ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਮੂੰਹ ਡਿਪੂਆਂ ਤੋ ਆਗੂ ਸਾਹਿਬਾਨ ਹਾਜ਼ਰ ਹੋਏ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਯੂਨੀਅਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੀ ਆ ਰਹੀ ਹੈ ਸਰਕਾਰ ਮੰਗਾ ਦਾ ਹੱਲ ਕਰਨ ਦੀ ਬਜ਼ਾਏ ਜ਼ਬਰੀ ਅਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਨਾਲ ਵਾਰ-ਵਾਰ ਮੀਟਿੰਗ ਵਿੱਚ ਮੰਗਾਂ ਦਾ ਹੱਲ ਕਰਨ ਦੀ ਬਜਾਏ ਕਮੇਟੀਆਂ ਗਠਿਤ ਕਰਕੇ ਸਮਾਂ ਟਪਾਉਣ ਦੀ ਰਾਜਨੀਤੀ ਲਗਭਗ 4 ਸਾਲ ਤੋਂ ਚੱਲ ਰਹੀ ਹੈ ਜਦੋਂ ਕਿ ਮੁੱਖ ਮੰਤਰੀ ਪੰਜਾਬ ਦੇ ਨਾਲ ਹੋਈ ਮੀਟਿੰਗ ਵਿੱਚ ਮੁੱਖ ਮੰਤਰੀ ਪੰਜਾਬ ਵਲੋਂ ਮੰਨਿਆ ਗਿਆ ਸੀ ਕਿ ਮੰਗਾਂ ਵਾਜ਼ਬ ਤੇ ਜਾਇਜ਼ ਹਨ 1 ਜੁਲਾਈ 2024 ਨੂੰ ਮੰਗਾਂ ਦਾ ਹੱਲ ਇੱਕ ਮਹੀਨੇ ਵਿੱਚ ਕਰਨ ਦੇ ਲਈ ਕਿਹਾ ਗਿਆ ਸੀ ਪ੍ਰੰਤੂ ਸਰਕਾਰ ਅਤੇ ਮਨੇਜਮੈਟ ਅਧਿਕਾਰੀਆਂ ਵੱਲੋ ਹਰ ਮੰਗ ਤੇ ਕਮੇਟੀ ਗਠਿਤ ਕੀਤੀ ਗਈ ਸੀ ਪ੍ਰੰਤੂ ਮੰਗਾਂ ਦਾ ਹੱਲ ਕਰਨ ਦੀ ਬਜਾਏ ਟਾਇਮ ਟਪਾਇਆ ਜਾ ਰਿਹਾ ਹੈ ਅਤੇ ਹੁਣ ਉਲਟਾ ਚਾਰ ਲੇਬਰ ਕੋਡ ਲਾਗੂ ਕਰਨ ਦੀ ਤਿਆਰੀ ਵਿੱਚ ਹੈ ਜਿਸ ਨਾਲ ਸਾਫ ਹੋ ਰਿਹਾ ਹੈ ਕਿ ਸਰਕਾਰ ਪੱਕਾ ਰੋਜ਼ਗਾਰ ਖਤਮ ਕਰਨ ਅਤੇ ਸੰਵਿਧਾਨ ਦੇ ਹੱਕ ਖਤਮ ਕਰਕੇ ਨੋਜਵਾਨੀ ਨਾਲ ਸ਼ੋਸ਼ਣ ਕਰ ਰਹੀ ਹੈ ਜਿਸ ਦੇ ਰੋਸ ਵਜੋਂ ਟ੍ਰੇਡ ਜਥੇਬੰਦੀ ਦੇ ਸੱਦੇ ਤੇ 1 ਅਪ੍ਰੈਲ ਤੋ 3 ਅਪ੍ਰੈਲ ਤੱਕ ਕਾਲੇ ਝੰਡੇ ਲੈਕੇ ਸਖ਼ਤ ਵਿਰੋਧ ਕੀਤਾ ਜਾਵੇਗਾ।

ਸੂਬਾ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਸੂਬਾ ਜੁਆਇਟ ਸਕੱਤਰ ਜਗਤਾਰ ਸਿੰਘ, ਸੀ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂੰ, ਸੂਬਾ ਕੈਸ਼ੀਅਰ ਬਲਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਸਰਕਾਰ ਅਤੇ ਮੈਨੇਜਮੈਂਟ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਠੇਕੇਦਾਰ ਪ੍ਰਥਾ ਖਤਮ ਕਰਨ ਦੀ ਬਜਾਏ ਨਿੱਝੀਕਰਨ ਦੀ ਮਨਸ਼ਾ ਨਾਲ ਵਾਰ-ਵਾਰ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਲੈ ਕੇ ਆ ਰਹੀ ਜਿਸ ਦਾ ਜਥੇਬੰਦੀ ਸਖਤ ਵਿਰੋਧ ਕਰਦੀ ਹੈ ਹੱਕੀ ਮੰਗਾਂ ਮਨਵਾਉਣ ਲਈ ਸ਼ਘੰਰਸ਼ ਕਰਦੇ ਮੁਲਾਜ਼ਮਾਂ ਤੇ ਪਿਛਲੇ 4 ਮਹੀਨਿਆ ਤੋ ਨਜਾਇਜ਼ ਪਰਚੇ ਦਰਜ ਕਰਕੇ ਜੇਲਾਂ ਵਿੱਚ ਬੰਦ ਕਰਕੇ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂ ਰਿਹਾ ਹੈ ਜਦੋਂ ਕਿ ਚਾਰ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਅਤੇ ਨਾ ਹੀ ਠੇਕੇਦਾਰੀ ਪ੍ਰਥਾ ਨੂੰ ਖਤਮ ਕੀਤਾ ਹੈ। ਅਤੇ ਨਾ ਹੀ ਚਾਰ ਸਾਲ ਦੌਰਾਨ ਵਿਭਾਗਾਂ ਵਿੱਚ ਇੱਕ ਵੀ ਸਰਕਾਰੀ ਨਵੀਂ ਬੱਸ ਪਾਈ ਹੈ ਉਲਟਾ 500 ਦੇ ਕਰੀਬ ਬੱਸਾਂ ਕੰਡਮ ਹੋ ਗਈਆਂ ਹਨ ਟਾਇਰਾਂ ਸਪੇਅਰਪਾਰਟ ਤੋਂ ਬੱਸਾਂ ਡਿਪੂਆਂ ਵਿੱਚ ਖੜੀਆ ਫ਼੍ਰੀ ਸਫ਼ਰ ਸਹੂਲਤਾਂ ਦੇ 11-1200 ਕਰੋੜ ਰੁਪਏ ਬਕਾਇਆ ਰਾਸ਼ੀ ਰਹਿੰਦੀ ਹੈ ਅੱਜ ਵੱਖ-ਵੱਖ ਰੂਟਾਂ ਤੇ ਬੱਸਾਂ ਦੀ ਵੱਡੀ ਘਾਟ ਹੈ। ਜਿਸ ਕਾਰਨ ਆਮ ਲੋਕਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੂਬਾ ਸੀ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਹਰਪ੍ਰੀਤ ਸਿੰਘ ਸੋਢੀ, ਪ੍ਰਦੀਪ ਕੁਮਾਰ, ਰਣਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਸਰਕਾਰ ਅਤੇ ਮੈਨਜਮੈਂਟ ਮੰਨੀਆਂ ਮੰਗਾ ਨੂੰ ਲਾਗੂ ਕਰਨ ਤੋ ਲਗਾਤਾਰ ਪਾਸਾ ਵੱਟ ਰਹੀ ਹੈ ਅਤੇ ਡਰਾਈਵਰ ਸਟਾਫ ਦੀਆਂ ਮੈਡੀਕਲ ਸਹੁਲਤਾਂ ਦੇਣ ਤੋ ਅਸਫਲ ਹੈ ਕਿਉਕਿ ਪਿਛਲੇ ਦਿਨੀ ਹੋਏ ਹਾਦਸਿਆਂ ਦੋਰਾਨ ਦੋਰਾਨ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸ਼ਘੱਰਸ਼ ਲੜਨ ਲਈ ਮਜਬੂਰ ਹੋਣਾਂ ਪਿਆ ਜਦ ਕਿ ਇਹ ਸਪੱਸ਼ਟ ਜਿੰਮੇਵਾਰੀ ਵਿਭਾਗਾਂ ਦੀ ਹੈ ਜਿਸ ਤੇ ਜਥੇਬੰਦੀ ਵੱਲੋ ਫੈਸਲਾ ਕੀਤਾ ਗਿਆ ਕਿ ਸਮੂਹ ਡਿਪੂ ਕਮੇਟੀਆਂ ਡਿਪੂ ਪੱਧਰੀਆ ਮੀਟਗਾ ਕਰਕੇ ਸਮੁੱਚੇ ਵਰਕਰਾ ਨੂੰ ਆਪਣੇ ਹੱਕਾ ਪ੍ਰਤੀ ਜਾਗਰੂਕ ਕਰਨ ਅਤੇ ਕਨੂੰਨੀ ਪ੍ਰਕਿਰਿਆ ਰਾਹੀ ਆਪਣੇ ਹੱਕ ਲੈਣ ਲਈ ਅਤੇ ਆਪਣੀਆਂ ਨੋਕਰੀਆ ਰੈਗੂਲਰ ਕਰਵਾਉਣ ਬਰਾਬਰ ਕੰਮ ਬਰਾਬਰ ਤਨਖਾਹਾ ਲਾਗੂ ਕਰਵਾਉਣ ਵਿਭਾਗਾਂ ਵਿੱਚ ਨਵੀਆ ਬੱਸਾ ਪਾਉਣ ਸਮੇਤ ਟਾਇਮ ਟੇਬਲਾ ਵਿੱਚ ਸੁਧਾਰ ਆਦਿ ਮੰਗਾ ਮੁਸ਼ਕਿਲਾਂ ਤੇ ਵਿਚਾਰ ਚਰਚਾ ਕਰਕੇ ਸ਼ਘੰਰਸ਼ਾ ਲਈ ਲਾਮਬੰਦ ਕੀਤਾ ਜਾਵੇ ਮੀਟਿੰਗ ਵਿੱਚ ਕਲਵੰਤ ਸਿੰਘ, ਸਤਨਾਮ ਸਿੰਘ, ਰੋਹੀ ਰਾਮ, ਜਤਿੰਦਰ ਸਿੰਘ ਦੀਦਾਰਗੜ੍ਹ, ਸਰਬਜੀਤ ਸਿੰਘ ਭੁੱਲਰ, ਹਰਜਿੰਦਰ ਸਿੰਘ, ਸੁਲੱਖਣ ਸਿੰਘ ਸਮੇਤ ਸਮੂਹ ਡਿਪੂਆਂ ਤੋ ਪ੍ਰਧਾਨ ਸੈਕਟਰੀ ਸਮੇਤ ਆਦਿ ਅਹੁਦੇਦਾਰ ਹਾਜ਼ਰ ਰਹੇ।

0
57 views

Comment