logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਨਵੋਦਿਆ ਵਿਦਿਆਲਾ ਦੀਆਂ 28% ਸੀਟਾਂ ‘ਤੇ ਐਚਐਮਈਐਲ ਸਮਰਥਿਤ ਦੋ ਸਕੂਲਾਂ ਦੇ 22 ਵਿਦਿਆਰਥੀਆਂ ਦਾ ਰਿਕਾਰਡ ਪ੍ਰਦਰਸ਼ਨ

(ਗਿਆਨਾ ਅਤੇ ਕੋਟਬਖਤੂ ਪ੍ਰਾਇਮਰੀ ਸਕੂਲਾਂ ਤੋਂ 11-11 ਬੱਚਿਆਂ ਨੇ ਪਾਸ ਕੀਤੀ ਪ੍ਰਤੀਯੋਗੀ ਪ੍ਰੀਖਿਆ)
(ਪਿਛਲੇ ਸਾਲ ਵੀ ਤਲਵੰਡੀ ਸਾਬੋ ਬਲਾਕ ਤੋਂ ਸਭ ਤੋਂ ਵੱਧ 28 ਵਿਦਿਆਰਥੀਆਂ ਦਾ ਹੋਇਆ ਸੀ ਚੋਣ)
ਤਲਵੰਡੀ ਸਾਬੋ, 27 ਮਾਰਚ (ਗੁਰਜੰਟ ਸਿੰਘ ਨਥੇਹਾ)- ਸਿੱਖਿਆ ਲਈ ਅਨੁਕੂਲ ਮਾਹੌਲ, ਪ੍ਰਚੁਰ ਸੰਸਾਧਨ ਅਤੇ ਸਹੀ ਮਾਰਗਦਰਸ਼ਨ ਮਿਲਣ ‘ਤੇ ਪਿੰਡਾਂ ਦੇ ਬੱਚੇ ਵੀ ਅਸਾਧਾਰਣ ਸਫਲਤਾ ਹਾਸਲ ਕਰ ਸਕਦੇ ਹਨ। ਇਸਦਾ ਸ਼ਾਨਦਾਰ ਉਦਾਹਰਨ ਤਲਵੰਡੀ ਸਾਬੋ ਅਤੇ ਸੰਗਤ ਬਲਾਕ ਦੇ 2 ਸਰਕਾਰੀ ਪ੍ਰਾਇਮਰੀ ਸਕੂਲ ਕੋਟਬਖਤੂ ਅਤੇ ਗਿਆਨਾ ਵਿੱਚ ਵੇਖਣ ਨੂੰ ਮਿਲਿਆ ਹੈ। ਨਵੋਦਿਆ ਵਿਦਿਆਲਾ ਦੀਆਂ ਕੁੱਲ 80 ਸੀਟਾਂ ਵਿੱਚੋਂ 28 ਪ੍ਰਤੀਸ਼ਤ ਸੀਟਾਂ ‘ਤੇ ਇਨ੍ਹਾਂ ਦੋ ਸਕੂਲਾਂ ਦੇ 22 ਵਿਦਿਆਰਥੀਆਂ ਦੀ ਚੋਣ ਹੋਈ ਹੈ, ਜੋ ਇੱਕ ਮਹੱਤਵਪੂਰਨ ਰਿਕਾਰਡ ਹੈ। ਖਾਸ ਗੱਲ ਇਹ ਹੈ ਕਿ ਇਹ ਦੋਵੇਂ ਸਕੂਲ ਐਚਐਮਈਐਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਸਮਰਥਿਤ ਹਨ, ਜਿੱਥੇ ਵਿਦਿਆਰਥੀਆਂ ਨੂੰ ਨਵੋਦਿਆ ਵਿਦਿਆਲਾ ਦਾਖਲਾ ਪ੍ਰੀਖਿਆ ਦੀ ਤਿਆਰੀ ਲਈ ਰੀਜ਼ਨਿੰਗ ਸਟਡੀ ਵਾਸਤੇ ਸਮਾਰਟ ਪੈਨਲ, ਸਟੇਸ਼ਨਰੀ ਅਤੇ ਹੋਰ ਜ਼ਰੂਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਸੰਸਾਧਨਾਂ ਅਤੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਇਹ ਰਿਹਾ ਕਿ ਆਮ ਅਤੇ ਪਿੰਡੂ ਪਿਛੋਕੜ ਤੋਂ ਆਉਣ ਵਾਲੇ ਵਿਦਿਆਰਥੀਆਂ ਨੇ ਪ੍ਰਤੀਯੋਗੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਵੋਦਿਆ ਵਿਦਿਆਲਾ ਵਿੱਚ ਆਪਣੀ ਜਗ੍ਹਾ ਬਣਾਈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਤਲਵੰਡੀ ਸਾਬੋ ਬਲਾਕ ਤੋਂ ਜ਼ਿਲ੍ਹੇ ਵਿੱਚ ਸਭ ਤੋਂ ਵੱਧ 28 ਵਿਦਿਆਰਥੀਆਂ ਦੀ ਚੋਣ ਹੋਈ ਸੀ, ਜਦਕਿ ਇਸ ਸਾਲ ਕੇਵਲ ਦੋ ਸਕੂਲਾਂ ਤੋਂ ਹੀ 22 ਵਿਦਿਆਰਥੀਆਂ ਦੀ ਚੋਣ ਇੱਕ ਵੱਡੀ ਉਪਲਬਧੀ ਹੈ। ਇਸ ਤੋਂ ਇਲਾਵਾ ਐਚਐਮਈਐਲ ਸਮਰਥਿਤ ਹੋਰ ਪ੍ਰਾਇਮਰੀ ਸਕੂਲਾਂ ਵਿੱਚ ਸੀਂਗੋ ਤੋਂ 3, ਮਲਕਾਣਾ ਤੋਂ 2 ਅਤੇ ਨਥੇਹਾ, ਪੱਕਾ ਕਲਾਂ, ਸੇਖੂ, ਤਰਖਾਣਵਾਲਾ ਅਤੇ ਚੱਕ ਰੂਲਦੂ ਸਿੰਘ ਤੋਂ ਇੱਕ-ਇੱਕ ਵਿਦਿਆਰਥੀ ਦੀ ਚੋਣ ਨਵੋਦਿਆ ਵਿਦਿਆਲਾ ਲਈ ਹੋਈ ਹੈ। ਕੋਟਬਖਤੂ ਵਿੱਚ ਦੋਗੁਣੀ ਸਫਲਤਾ, ਗਿਆਨਾ ਵਿੱਚ 8 ਸਾਲਾਂ ਤੋਂ ਲਗਾਤਾਰ ਉਪਲਬਧੀ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਸਤਰ ਮਜ਼ਬੂਤ ਕਰਨ ਲਈ ਐਚਐਮਈਐਲ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਪ੍ਰਾਇਮਰੀ ਪੱਧਰ ਤੋਂ ਹੀ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਅਨੁਕੂਲ ਮਾਹੌਲ ਦੇਣ ਲਈ ਲਾਇਬ੍ਰੇਰੀ, ਸਟੇਸ਼ਨਰੀ, ਸਮਾਰਟ ਪੈਨਲ, ਇਨਵਰਟਰ ਅਤੇ ਫਰਨੀਚਰ ਵਰਗੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ। ਇਸ ਨਾਲ ਅਧਿਆਪਕਾਂ ਦਾ ਮਨੋਬਲ ਵਧਿਆ ਅਤੇ ਉਹਨਾਂ ਨੇ ਵਾਧੂ ਕਲਾਸਾਂ ਲਗਾ ਕੇ ਆਧੁਨਿਕ ਤਕਨੀਕ ਰਾਹੀਂ ਵਿਦਿਆਰਥੀਆਂ ਨੂੰ ਬਿਹਤਰ ਤਿਆਰ ਕੀਤਾ। ਕੋਟਬਖਤੂ ਸਕੂਲ ਵਿੱਚ 2023 ਵਿੱਚ 6 ਅਤੇ 2024 ਵਿੱਚ 7 ਵਿਦਿਆਰਥੀਆਂ ਦੀ ਚੋਣ ਦੇ ਮੁਕਾਬਲੇ 2025-26 ਵਿੱਚ 11 ਵਿਦਿਆਰਥੀਆਂ ਦੀ ਚੋਣ ਹੋਈ ਹੈ, ਜੋ ਲਗਭਗ ਦੋਗੁਣੀ ਵਾਧਾ ਦਰਸਾਉਂਦੀ ਹੈ। ਦੂਜੇ ਪਾਸੇ ਗਿਆਨਾ ਪ੍ਰਾਇਮਰੀ ਸਕੂਲ ਪਿਛਲੇ 8 ਸਾਲਾਂ ਤੋਂ ਲਗਾਤਾਰ ਵਿਦਿਆਰਥੀਆਂ ਨੂੰ ਨਵੋਦਿਆ ਵਿਦਿਆਲਾ ਵਿੱਚ ਆਪਣੀ ਜਗ੍ਹਾ ਬਣਾ ਰਿਹਾ ਹੈ। ਹੁਣ ਤੱਕ ਇਸ ਦੇ 50 ਤੋਂ ਵੱਧ ਵਿਦਿਆਰਥੀ ਨਵੋਦਿਆ ਵਿਦਿਆਲਾ ਵਿੱਚ ਦਾਖਲਾ ਲੈ ਚੁੱਕੇ ਹਨ। ਇਸ ਸਫਲਤਾ ਦੀ ਸ਼ੁਰੂਆਤ 2018 ਵਿੱਚ 2 ਵਿਦਿਆਰਥੀਆਂ ਦੀ ਚੋਣ ਨਾਲ ਹੋਈ ਸੀ, ਜਿਸ ਤੋਂ ਬਾਅਦ ਹਰ ਸਾਲ ਇਹ ਗਿਣਤੀ ਵਧਦੀ ਗਈ। ਪਿਛਲੇ ਸਾਲ ਵੀ ਤਲਵੰਡੀ ਸਾਬੋ ਬਲਾਕ ਰਿਹਾ ਸੀ ਅੱਗੇ ਸਾਲ 2024-25 ਵਿੱਚ ਨਵੋਦਿਆ ਵਿਦਿਆਲਾ ਦੀ ਪ੍ਰਤੀਯੋਗੀ ਪ੍ਰੀਖਿਆ ਵਿੱਚ ਜ਼ਿਲ੍ਹੇ ਦੇ ਕੁੱਲ 80 ਵਿਦਿਆਰਥੀਆਂ ਦੀ ਚੋਣ ਹੋਈ ਸੀ, ਜਿਸ ਵਿੱਚੋਂ ਸਭ ਤੋਂ ਵੱਧ 28 ਵਿਦਿਆਰਥੀ ਤਲਵੰਡੀ ਸਾਬੋ ਬਲਾਕ ਤੋਂ ਸਨ। ਇਸ ਤੋਂ ਬਾਅਦ ਰਾਮਪੁਰਾ ਤੋਂ 11, ਸੰਗਤ ਤੋਂ 9, ਮੌੜ ਤੋਂ 8, ਗੋਨਿਆਣਾ ਤੋਂ 7, ਬਠਿੰਡਾ ਤੋਂ 10 ਅਤੇ ਭਗਤਾ ਭਾਈਕਾ ਬਲਾਕ ਤੋਂ 7 ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ ਸੀ।

1
24 views

Comment