ਗਰੀਬ ਬੰਦਾ ਕਰੇ ਤਾਂ ਕੀ ਕਰੇ , ਪੂਰੇ ਦਿਨ ਦੀ ਦਿਹਾੜੀ ਛੱਡ ਸਵੇਰੇ ਤੋਂ ਲਾਈਨ ਚ ਲੱਗਾ
ਗਰੀਬ ਬੰਦਾ ਕਰੇ ਤਾਂ ਕੀ ਕਰੇ , ਪੂਰੇ ਦਿਨ ਦੀ ਦਿਹਾੜੀ ਛੱਡ ਸਵੇਰੇ ਤੋਂ ਲਾਈਨ ਚ ਲੱਗਾ , ਜਦੋਂ 3 ਘੰਟੇ ਬਾਅਦ ਵਾਰੀ ਆਈ ਤਾਂ ਅੱਗੋਂ ਸਿਲੰਡਰ ਦੇਣ ਵਾਲੇ ਕਹਿੰਦੇ KYC ਅਪਡੇਟ ਨਹੀਂ ਹੈ … ਚੱਲੋ ਪਿੱਛੇ ਹੱਟੋ… ਤਾਂ ਸੋਚੋ ਕੀ ਬੀਤਦੀ ਹੋਵੇਗੇ ਜਿਸ ਦਾ ਕੋਈ ਹੱਲ ਨਹੀਂ, ਫਿਰ ਮਨ ਚ ਭਰਿਆ ਹੋਇਆ ਗੁੱਸਾ ਆਖਿਰ ਸਿਲੰਡਰ ਕਾਪੀ ਅਤੇ ਕਾਗਜਾਂ ਤੇ ਨਿਕਲਿਆ, ਜਿਸ ਨੂੰ ਫਾੜ ਕੇ ਬੰਦਾ ਬੇਵੱਸ ਤੇ ਮਜਬੂਰ ਹੋ ਕੇ ਚਲਾ ਗਿਆ…. ਹੁਣ ਕਹਾਣੀ ਏਥੇ ਹੀ ਖਤਮ ਨਹੀਂ ਹੁੰਦੀ ਕਿਉਕਿ ਘਰ ਬੱਚੇ ਵੀ ਉਡੀਕਦੇ ਹੋਣੇ, ਸ਼ਾਮ ਦਾ ਚੁੱਲ੍ਹਾ ਵੀ ਹੋ ਸਕਦਾ ਬੰਦ ਹੋ ਜਾਵੇ, ਬਾਹਰ ਬਲੈਕ ਵੀ 2200-2500 ਚੱਲ ਰਹੀ ਹੈ…ਗਰੀਬ ਬੰਦਾ ਦਿਹਾੜੀਦਾਰ, ਦਿਹਾੜੀ ਛੱਡ ਕਿਵੇਂ ਲਾਓ ਏਨੇ ਪੈਸੇ…ਵੈਸੇ ਤਰਾਸ਼ਦੀ ਇਸ ਤੋਂ ਵੀ ਮਾੜੀ ਹੈ….ਸੋ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਇਹ ਸਿਲੰਡਰ ਸਪਲਾਈ ਨਿਰਵਿਘਨ ਹੋਵੇ, ਗਰੀਬ ਬੰਦੇ ਨੂੰ ਪਹਿਲ ਦੇ ਅਧਾਰ ਤੇ ਮਿਲੇ, KYC ਬਾਅਦ ਵਿੱਚ ਵੀ ਹੋ ਸਕਦੀ ਹੈ ਫਿਲਹਾਲ ਲਾਇਨ ਲੱਗੇ ਬੰਦੇ ਦੀ ਹਾਲਤ ਸਮਝੀ ਜਾਵੇ…ਪੰਜਾਬ ਸਰਕਾਰ ਵੀ ਪਹਿਲ ਕਰੇ….ਇਹ ਸਭ ਮੇਰੇ ਛੋਟੇ ਭਰਾ ਨਾਲ ਵਾਪਰਿਆ ਹੈ
#punajb #centre-govt #slender