logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਵਿਖੇ ਅੱਗ ਬਾਰੇ ਜਾਗਰੂਕਤਾ ਸੈਮੀਨਾਰ ਆਯੋਜਿਤ

ਤਲਵੰਡੀ ਸਾਬੋ, 25 ਮਾਰਚ (ਗੁਰਜੰਟ ਸਿੰਘ ਨਥੇਹਾ)- ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਵਿਖੇ ਸਕੂਲ ਦੇ ਸਟਾਫ ਨੂੰ ਅੱਗ ਤੋਂ ਬਚਾਅ ਅਤੇ ਸੁਰੱਖਿਆ ਸੰਬੰਧੀ ਜਾਗਰੂਕ ਕਰਨ ਲਈ ਇੱਕ ਵਿਸਥਾਰਪੂਰਵਕ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਫਾਇਰ ਬ੍ਰਿਗੇਡ ਵਿਭਾਗ ਦੇ ਤਜਰਬੇਕਾਰ ਅਫ਼ਸਰ ਸ. ਕੁਲਦੀਪ ਸਿੰਘ ਜੀ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ, ਜਿਨ੍ਹਾਂ ਨੇ ਅਧਿਆਪਕਾਂ ਨੂੰ ਅੱਗ ਨਾਲ ਜੁੜੀਆਂ ਸਾਰੀਆਂ ਜ਼ਰੂਰੀ ਜਾਣਕਾਰੀਆਂ ਬਹੁਤ ਹੀ ਸਧਾਰਣ ਢੰਗ ਨਾਲ ਦਿੱਤੀਆਂ। ਸੈਮੀਨਾਰ ਦੀ ਸ਼ੁਰੂਆਤ ਵਿੱਚ ਅੱਗ ਲੱਗਣ ਦੇ ਮੁੱਖ ਕਾਰਨਾਂ ਬਾਰੇ ਦੱਸਿਆ ਗਿਆ, ਜਿਵੇਂ ਕਿ ਬਿਜਲੀ ਦੇ ਸ਼ਾਰਟ ਸਰਕਟ, ਗੈਸ ਲੀਕੇਜ, ਲਾਪਰਵਾਹੀ ਨਾਲ ਜਲਦੀ ਚੀਜ਼ਾਂ ਦੀ ਵਰਤੋਂ ਅਤੇ ਜੰਗਲੀ ਅੱਗ ਆਦਿ। ਇਸ ਤੋਂ ਬਾਅਦ ਅਧਿਆਪਕਾਂ ਨੂੰ ਅੱਗ ਤੋਂ ਬਚਾਅ ਲਈ ਲੈਣ ਵਾਲੀਆਂ ਸਾਵਧਾਨੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਘਰ ਅਤੇ ਸਕੂਲ ਵਿੱਚ ਸੁਰੱਖਿਆ ਉਪਕਰਣਾਂ ਦੀ ਸਹੀ ਵਰਤੋਂ, ਬਿਜਲੀ ਦੇ ਸਾਧਨਾਂ ਦੀ ਸੰਭਾਲ ਅਤੇ ਐਮਰਜੈਂਸੀ ਸਥਿਤੀਆਂ ਵਿੱਚ ਸ਼ਾਂਤ ਰਹਿਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਗਿਆ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਵੱਲੋਂ ਫਾਇਰ ਐਕਸਟਿੰਗੁਇਸ਼ਰ (ਅੱਗ ਬੁਝਾਉਣ ਵਾਲੇ ਸਿਲੰਡਰਾਂ) ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਵੱਖ-ਵੱਖ ਕਿਸਮਾਂ ਦੇ ਸਿਲੰਡਰਾਂ ਜਿਵੇਂ ਕਿ ਵਾਟਰ ਟਾਈਪ, ਫੋਮ ਟਾਈਪ, ਕਾਰਬਨ ਡਾਈਆਕਸਾਈਡ ਅਤੇ ਡ੍ਰਾਈ ਕੇਮਿਕਲ ਪਾਊਡਰ ਸਿਲੰਡਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਕਿਸਮ ਦਾ ਸਿਲੰਡਰ ਕਿਸ ਤਰ੍ਹਾਂ ਦੀ ਅੱਗ ਲਈ ਵਰਤਿਆ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ “PASS” ਤਰੀਕੇ (Pull, Aim, Squeeze, Sweep) ਬਾਰੇ ਵੀ ਸਮਝਾਇਆ, ਜਿਸ ਰਾਹੀਂ ਸਿਲੰਡਰ ਨੂੰ ਸਹੀ ਢੰਗ ਨਾਲ ਵਰਤਿਆ ਜਾ ਸਕਦਾ ਹੈ। ਸੈਮੀਨਾਰ ਦੌਰਾਨ ਇੱਕ ਲਾਈਵ ਡੈਮੋ ਵੀ ਦਿੱਤਾ ਗਿਆ, ਜਿਸ ਵਿੱਚ ਅਧਿਆਪਕਾਂ ਨੂੰ ਅੱਗ ਬੁਝਾਉਣ ਦੇ ਤਰੀਕੇ ਪ੍ਰੈਕਟਿਕਲ ਤੌਰ ‘ਤੇ ਦਿਖਾਏ ਗਏ। ਇਸ ਡੈਮੋ ਨੇ ਸਾਰਿਆਂ ਵਿੱਚ ਉਤਸ਼ਾਹ ਪੈਦਾ ਕੀਤਾ ਅਤੇ ਉਹਨਾਂ ਨੇ ਬੜੀ ਰੁਚੀ ਨਾਲ ਇਸ ਵਿੱਚ ਭਾਗ ਲਿਆ। ਸਕੂਲ ਦੇ ਪ੍ਰਿੰਸੀਪਲ ਮੈਡਮ ਮੀਨੂੰ ਗਰਗ ਜੀ, ਸਕੂਲ ਦੇ ਚੇਅਰਮੈਨ ਸ੍ਰੀ ਵਿਨੋਦ ਖੁਰਾਣਾ ਅਤੇ ਸਕੂਲ ਦੇ ਪ੍ਰਧਾਨ ਸ੍ਰੀ ਲਗਨ ਖੁਰਾਣਾ ਜੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਸਾਡੇ ਸਾਰਿਆਂ ਦੇ ਸਮੁੱਚੇ ਵਿਕਾਸ ਲਈ ਬਹੁਤ ਲਾਭਦਾਇਕ ਹੁੰਦੇ ਹਨ ਅਤੇ ਇਹ ਉਨ੍ਹਾਂ ਨੂੰ ਸੰਕਟਮਈ ਸਥਿਤੀਆਂ ਵਿੱਚ ਸਹੀ ਫੈਸਲੇ ਲੈਣ ਲਈ ਤਿਆਰ ਕਰਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਕੂਲ ਵਿੱਚ ਸਮੇਂ-ਸਮੇਂ ‘ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ ਤਾਂ ਜੋ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਤੇ ਸਕੂਲ ਮੁਖੀ ਸ੍ਰੀ ਵਿਨੋਦ ਖੁਰਾਣਾ, ਸਕੂਲ ਪਧਾਨ ਸ੍ਰੀ ਲਗਨ ਖੁਰਾਣਾ, ਪ੍ਰਿੰਸੀਪਲ ਮੈਡਮ ਮੀਨੂੰ ਗਰਗ, ਸੀਨੀਅਰ ਕੋਆਰਡੀਨੇਟਰ ਮੈਡਮ ਬੇਅੰਤ ਕੌਰ, ਜੂਨੀਅਰ ਕੋਆਰਡੀਨੇਟਰ ਮੈਡਮ ਕਿਰਨਦੀਪ ਕੌਰ, ਪਰਮਿੰਦਰ ਕੌਰ, ਇੰਦਰਜੀਤ ਸਿੰਘ, ਲਵਪ੍ਰੀਤ ਸਿੰਘ, ਸੰਦੀਪ ਸਿੰਘ, ਰਿਪਤਾ, ਕਰਮਜੀਤ ਕੌਰ, ਕੁਲਵਿੰਦਰ ਕੌਰ, ਅਨੂ ਬਾਲਾ, ਜਸਪ੍ਰੀਤ ਕੌਰ, ਜਤਿੰਦਰ ਕੌਰ, ਗੁਰਪ੍ਰੀਤ ਕੌਰ, ਰਣਦੀਪ ਕੌਰ, ਸਿੰਪਲ ਰਾਣੀ, ਕਿਰਨਦੀਪ ਕੌਰ, ਰਮਨਦੀਪ ਕੌਰ, ਡਿੰਪਲ, ਮੇਘਾ ਅਤੇ ਸਕੂਲ ਸਟਾਫ ਹਾਜ਼ਰ ਸੀ।

2
47 views

Comment