ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਦਿੜ੍ਹਬਾ ਹਲਕੇ ਦੇ ਪਿੰਡਾਂ ਵਿੱਚ ਕੀਤਾ ਝੰਡਾ ਮਾਰਚ ..ਆਗੂ
*ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਦਿੜ੍ਹਬਾ ਹਲਕੇ ਦੇ ਪਿੰਡਾਂ ਵਿੱਚ ਕੀਤਾ ਝੰਡਾ ਮਾਰਚ ।*----ਆਗੂ
*ਆਉਟੋਸਰੋਸ, ਇੰਨਲਿਸਟਮੈਟ ਵਰਕਰਾਂ ਨੂੰ ਵਿਭਾਗਾ ਵਿਚ ਕੀਤਾ ਜਾਵੇ ਪੱਕਾ ।*----ਆਗੂ
*ਅੱਜ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ-------ਯੂਨੀਅਨ ਪੰਜਾਬ ਦੇ ਜੁਝਾਰੂ ਸਾਥੀਆਂ ਵਲੋਂ ਦਿੜ੍ਹਬਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਆਕਾਸ਼ ਗੂੰਜਾਊ ਨਾਹਰੇ ਮਾਰਦੇ ਹੋਏ ਰੋਹ ਭਰਪੂਰ ਝੰਡਾ ਮਾਰਚ ਕਰਕੇ ਸਰਕਾਰ ਦੀ ਲੋਕ ਅਤੇ ਮੁਲਾਜ਼ਮ ਦੋਖੀ ਅਤੇ ਕਾਰਪੋਰੇਟ ਪੱਖੀ ਖ਼ਸਲਤ ਨੂੰ ਨੰਗਾ ਕੀਤਾ ਗਿਆ। ਇਸ ਝੰਡਾ ਮਾਰਚ ਰਾਹੀਂ ਮੇਹਨਤ ਕਸ਼ ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ, ਪ੍ਰਚੂਨ ਕਾਰੋਬਾਰੀਆਂ ਨੂੰ ਇੱਕ ਸੁਨੇਹਾ ਦਿੱਤਾ ਗਿਆ ਕਿ ਜਿਨ੍ਹਾਂ ਮੰਗਾਂ ਵਿਰੁੱਧ ਅਸੀਂ ਵੱਖੋ ਵੱਖਰੇ ਤਬਕੇ ਆਪਣੀਆਂ ਮੰਗਾਂ ਲਈ ਵੱਖੋ ਵੱਖਰੇ ਤੋਰ ਤੇ ਸੰਘਰਸ਼ ਦੇ ਰਾਹ ਤੇ ਹਾਂ ਪਰ ਸਾਡੀਆਂ ਮੰਗਾਂ ਦੀ ਜ੍ਹੜ ਇੱਕ ਹੈ ਜ਼ੋ ਸਾਮਰਾਜੀ ਦਿਸ਼ਾ ਨਿਰਦੇਸ਼ਤ ਨਿਜੀਕਰਨ ਦੀ ਨੀਤੀ ਵਿੱਚ ਸਮੋਈ ਹੋਈ ਹੈ। ਜਿਸ ਨੂੰ ਲਾਗੂ ਕਰਦਿਆਂ ਸਰਕਾਰੀ ਅਦਾਰਿਆਂ ਦੇ ਨਾਲ ਹੀ ਸਰਕਾਰੀ ਮੰਡੀ ਨਿਜੀ ਲੁਟੇਰੇ ਕਾਰਪੋਰੇਟ ਘਰਾਣਿਆਂ ਹਵਾਲੇ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਲੁੱਟ ਅਤੇ ਮੁਨਾਫ਼ੇ ਦਾ ਹਿਤ ਪੂਰਨ ਲਈ ਪੱਕੇ ਰੋਜ਼ਗਾਰ ਦਾ ਭੋਗ ਪਾ ਦਿੱਤਾ ਗਿਆ ਗਿਆ ਹੈ। ਪ੍ਰਚੂਨ ਕਾਰੋਬਾਰ ਦੇ ਖੇਤਰ ਵਿੱਚ ਵੱਡੇ ਧਨਾਡ ਕਾਰੋਬਾਰੀਆਂ ਨੂੰ ਘੁਸਪੈਠ ਲਈ ਰਾਹ ਖੋਲ੍ਹ ਦਿੱਤਾ ਗਿਆ ਹੈ। ਕਾਮਿਆਂ ਨੂੰ ਘੱਟੋ ਘੱਟ ਉਜਰਤ ਦੇ ਕਾਨੂੰਨ ਅਨੁਸਾਰ ਤਨਖਾਹ ਅਦਾਇਗੀ ਤੋਂ ਇਨਕਾਰ ਕਰਨ ਦੇ ਨਾਲ ਘੱਟੋ ਘੱਟ ਸਮਰਥਨ ਮੁੱਲ ਅਨੁਸਾਰ ਫਸਲਾਂ ਦੀ ਖਰੀਦ ਤੋਂ ਇਨਕਾਰ ਕਰਕੇ ਲੁਟੇਰੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ੇ ਦੀ ਲੋੜ ਅਨੁਸਾਰ ਫਸਲਾਂ ਦੀ ਖਰੀਦ ਕਰਨ ਦਾ ਅਧਿਕਾਰ ਦੇਕੇ ਸਰਕਾਰਾਂ ਨੇ ਮੇਹਨਤ ਕਸ਼ ਲੋਕਾਂ ਨਾਲ ਦਗਾ ਪਾਲਿਆ ਹੈ। ਠੇਕਾ ਮੁਲਾਜ਼ਮਾਂ ਵੱਲੋਂ ਵਲੋਂ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਇਸ ਤਬਾਹਕੁੰਨ ਹਮਲੇ ਵਿਰੁੱਧ ਸਾਨੂੰ ਵਿਸ਼ਾਲ ਏਕਤਾ ਵਾਲੇ ਤਿੱਖੇ ਸੰਘਰਸ਼ ਦਾ ਰਾਹ ਅਖਤਿਆਰ ਕਰਨ ਦੀ ਲੋੜ ਹੈ।
। । *ਅਜ ਦੇ ਇਸ ਝੰਡਾ ਮਾਰਚ ਦੀ ਅਗਵਾਈ ਕਰਦੇ ਮੋਰਚੇ ਦੇ ਸੂਬਾ ਆਗੂਆਂ -----,ਆਦਿ ਨੇ ਕਿਹਾ ਕਿ ਅੱਜ ਦਾ ਇਹ ਝੰਡਾ ਮਾਰਚ ਸੁਨਮ ਤੋਂ ਸ਼ੁਰੂ ਹੋਕੇ ਪਿੰਡ -------ਵਿਚ ਸਮਾਪਤ ਕੀਤਾ ਗਿਆ। ਵੱਖ ਵੱਖ ਪਿੰਡਾਂ ਵਿੱਚ ਮੇਹਨਤ ਕਸ਼ ਲੋਕਾਂ ਨੂੰ ਸੰਬੋਧਿਤ ਹੁੰਦੇ ਹੋਏ ਆਗੂਆਂ ਵਲੋਂ ਦਸਿਆ ਗਿਆ ਕਿ ਇਸ ਸਰਕਾਰ ਨੇ ਵੋਟਾਂ ਸਮੇਂ ਹੋਰ ਮੇਹਨਤ ਕਸ਼ ਲੋਕਾਂ ਦੀ ਤਰ੍ਹਾਂ ਆਊਟਸੋਰਸਡ ਇਨਲਿਸਟਮੈਂਟ ਦਿਹਾੜੀ ਦਾਰ ਅਤੇ ਠੇਕਾ ਮੁਲਾਜ਼ਮਾਂ ਨੂੰ ਇਹ ਭਰੋਸਾ ਦਿੱਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਆਊਟਸੋਰਸਡ ਇਨਲਿਸਟਮੈਂਟ ਦਿਹਾੜੀ ਦਾਰ ਅਤੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਲਿਆ ਕੇ ਰੈਗੂਲਰ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਤਨਖਾਹ ਘੱਟੋ ਘੱਟ ਉਜਰਤ ਦੇ ਕਾਨੂੰਨ 1948 ਅਨੁਸਾਰ ਪੰਦਰਵੀਂ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਨੂੰ ਸ਼ਾਮਲ ਕਰਕੇ ਤਹਿ ਕੀਤੀ ਜਾਵੇਗੀ। ਮੁੱਖ ਮੰਤਰੀ ਪੰਜਾਬ ਵਲੋਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਇਸ ਕੰਮ ਲਈ ਅਗਰ ਮੈਨੂੰ ਸੁਪਰੀਮ ਕੋਰਟ ਤੱਕ ਵੀ ਜਾਣਾ ਪਿਆ ਤਾਂ ਮੈਂ ਜਾਵਾਂਗਾ। ਵੱਖੋ ਵੱਖਰੇ ਵਿਭਾਗਾਂ ਵਿੱਚ ਘੁਸਕੇ ਵਿਭਾਗਾਂ ਅਤੇ ਕਾਮਿਆਂ ਨੂੰ ਲੁੱਟ ਰਹੀਆਂ ਕੰਪਨੀਆ ਅਤੇ ਸੁਸਾਇਟੀਆ ਨੂੰ ਵਿਭਾਗਾਂ ਵਿਚੋਂ ਬਾਹਰ ਕੱਢਿਆ ਜਾਵੇਗਾ।ਇਹ ਸਾਰੇ ਹੀ ਲੁਟੇਰੇ ਕਾਂਗਰਸ ਅਕਾਲੀਆਂ ਅਤੇ ਭਾਜਪਾਈਆਂ ਦੇ ਰਿਸ਼ਤੇ ਦਾਰ ਹਨ।ਪਰ ਇਸ ਸਰਕਾਰ ਵਲੋਂ ਸੱਤਾ ਦੀ ਕੁਰਸੀ ਤੇ ਵਿਰਾਜਮਾਨ ਹੁੰਦਿਆਂ ਹੀ ਆਪਣੀ ਬੋਲੀ ਬਦਲ ਲਈ ਪਹਿਲੀਆਂ ਸਰਕਾਰਾਂ ਦੇ ਰਾਹਾਂ ਤੇ ਚਲਦਿਆਂ ਸਬ ਕਮੇਟੀ ਦਾ ਗਠਨ ਕਰਕੇ ਕਾਂਗਰਸ ਅਕਾਲੀਆਂ ਦਾ ਭਰੋਸਾ ਹੀ ਦੋਹਰਾਇਆ ਗਿਆ ਕਿ ਇਹ ਸਬ ਕਮੇਟੀ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਲਿਆ ਕੇ ਰੈਗੂਲਰ ਕਰਨ ਦੀ ਪਾਲਸੀ ਤਿਆਰ ਕਰੇਗੀ।ਪਰ ਇਸ ਸਬ ਕਮੇਟੀ ਨੇ ਜਿਸਦੇ ਪ੍ਰਮੁੱਖ ਦਿੜ੍ਹਬਾ ਹਲਕੇ ਨਾਲ ਸਬੰਧਤ ਵਿਤ ਮੰਤਰੀ ਪੰਜਾਬ ਨੂੰ ਥਾਪਿਆ ਗਿਆ। ਜਿਨ੍ਹਾਂ ਨੇ ਇਨ੍ਹਾਂ ਚਾਰ ਸਾਲਾਂ ਦੇ ਅਰਸੇ ਚ ਠੇਕਾ ਕਾਮਿਆਂ ਨਾਲ ਝੂਠੇ ਲਾਰੇ ਅਤੇ ਧੋਖੇ ਦੀਆਂ ਸਾਜ਼ਿਸ਼ਾਂ ਘੜਕੇ ਡੰਗ ਟਪਾਈ ਕਰਨ ਦੇ ਨਾਲ ਨਾਲ ਮੋਰਚੇ ਦੀ ਇਕਜੁੱਟਤਾ ਨੂੰ ਖਿੰਡਾਉਣ ਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ। ਅਖੀਰ ਹੁਣ ਇਹ ਪਾਲਿਸੀ ਤਿਆਰ ਕਰਨ ਦੀ ਜ਼ਿੰਮੇਵਾਰੀ ਵਿਭਾਗੀ ਅਧਿਕਾਰੀਆਂ ਵੱਲ ਤਿਲ੍ਹਕਾਕੇ ਇਕ ਹੋਰ ਧੋਖਾ ਕੀਤਾ ਹੈ ਕਿਉਂਕਿ ਵਿਭਾਗੀ ਅਧੀਕਾਰੀ ਪਰਪੋਜਲ ਤਿਆਰ ਕਰਨ ਲਈ ਅਧੀਕਾਰਤ ਹੀ ਨਹੀ ਹਨ।ਇਸ ਸਾਜ਼ਿਸ਼ ਤਹਿਤ ਵਿਤ ਮੰਤਰੀ ਨੇ ਮੋਰਚੇ ਦੀ ਇਕਜੁੱਟਤਾ ਨੂੰ ਖਿੰਡਾਉਣ ਦੇ ਨਾਲ ਨਾਲ ਆਪਣੇ ਆਪ ਨੂੰ ਸੰਘਰਸ਼ ਦਬਾਅ ਤੋਂ ਮੁਕਤ ਕਰਨ ਦੀ ਇਹ ਸਾਜ਼ਿਸ਼ ਰਚੀ ਹੈ। ਮੁੱਖ ਮੰਤਰੀ ਪੰਜਾਬ ਜਿਸਨੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਸੀ ਉਸ ਨੇ ਇਨ੍ਹਾਂ ਚਾਰ ਸਾਲਾਂ ਵਿਚ ਮੋਰਚੇ ਨੂੰ 33 ਵਾਰ ਮੀਟਿੰਗ ਦਾ ਲਿਖਤੀ ਸਮਾਂ ਦੇਕੇ ਇਕ ਵਾਰ ਵੀ ਗੱਲਬਾਤ ਨਹੀਂ ਕੀਤੀ।*
ਆਗੂਆਂ ਵਲੋਂ ਮੇਹਨਤ ਕਸ਼ ਲੋਕਾਂ ਨੂੰ ਇਸ ਝੰਡਾ ਮਾਰਚ ਰਾਹੀਂ ਅਪੀਲ ਕੀਤੀ ਗਈ ਕਿ ਜਿਨ੍ਹਾਂ ਮੰਗਾਂ ਵਿਰੁੱਧ ਅਸੀਂ ਲੜ ਰਹੇ ਹਾਂ ਇਨ੍ਹਾਂ ਦਾ ਸਬੰਧ ਸਾਡੇ ਤੱਕ ਸੀਮਤ ਨਹੀਂ ਸਗੋਂ ਇਨ੍ਹਾਂ ਦਾ ਸਬੰਧ ਸਮੂਹ ਮੇਹਨਤ ਕਸ਼ ਲੋਕਾਂ ਤੱਕ ਕਿਤੇ ਵਡੇਰਾ ਹੈ। ਕਿਉਂ ਕਿ ਨਿੱਜੀ ਕਰਣ ਅਤੇ ਪੰਚਾਇਤੀ ਕਰਣ ਦੇ ਹੱਲੇ ਨੂੰ ਪਛਾੜ ਦਿੱਤੇ ਵਗੈਰ ਇਹਨਾਂ ਵਖਰੀਆਂ ਮੰਗਾਂ ਦਾ ਹੱਲ ਸੰਭਵ ਨਹੀਂ ਹੈ ਇਸ ਲਈ ਲੰਬੇ ਤਿੱਖੇ ਅਤੇ ਵਿਸ਼ਾਲ ਏਕਤਾ ਵਾਲੇ ਸੰਘਰਸ਼ ਦੀ ਜ਼ਰੂਰੀ ਲੋੜ ਹੈ।ਇਸ ਲਈ ਠੇਕਾ ਮੋਰਚੇ ਦੀ ਸਮੂਹ ਮੇਹਨਤ ਕਸ਼ ਲੋਕਾਂ ਨੂੰ ਅਪੀਲ ਹੈ ਕਿ ਉਹ ਇਸ ਸੰਘਰਸ਼ ਵਿੱਚ ਸਾਨੂੰ ਜਿਵੇਂ ਵੀ ਸੰਭਵ ਹੋਵੇ ਸਾਨੂੰ ਬਣਦਾ ਸਹਿਯੋਗ ਦੇਣ।
ਜਾਰੀ ਕਰਤਾ --ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ।