ਵਿਸ਼ਾਲ ਖੂਨਦਾਨ ਕੈਂਪ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ 𝟴 ਵਾਂ ਖੂਨਦਾਨ ਕੈਂਪ ਲਗਾਇਆ ਗਿਆ-ਹੈਰੀ ਢਿੱਲੋਂ
-ਵਿਸ਼ਾਲ ਖੂਨਦਾਨ ਕੈਂਪ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ 𝟴 ਵਾਂ ਖੂਨਦਾਨ ਕੈਂਪ ਲਗਾਇਆ ਗਿਆ
-ਕੈਪ ਵਿਚ ਹਲਕਾ ਵਿਧਾਇਕ ਫਰੀਦਕੋਟ ਸ.ਗੁਰਦਿੱਤ ਸਿੰਘ ਸੇਖੋਂ,ਗੁਰਤੇਜ ਸਿੰਘ ਖੋਸਾ ਅਤੇ ਗਗਨਦੀਪ ਸਿੰਘ ਧਾਲੀਵਾਲ ਨੇ ਸ਼ਿਰਕਤ ਕੀਤੀ
-ਰਵਿੰਦਰ ਸਿੰਘ ਆਵਲਾ ਸਾਬਕਾ ਵਿਧਾਇਕ ਹਲਕਾ ਜਲਾਲਾਬਾਦ ਨੇ ਸ਼ਿਰਕਤ ਕੀਤੀ
-78 ਖੂਨਦਾਨੀਆਂ ਨੇ ਇਸ ਕੈਂਪ ਵਿੱਚ ਖੂਨਦਾਨ ਕੀਤਾ
ਫਰੀਦਕੋਟ:23,ਮਾਰਚ (ਕੰਵਲ ਸਰਾਂ) ਅੱਜ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦੇ ਵਿੱਚ ਸਥਿਤ ਬਲੱਡ ਬੈਂਕ ਵਿੱਚ ਇੱਕ ਵਿਸ਼ਾਲ 8ਵਾਂ ਖੂਨਦਾਨ ਕੈਂਪ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਇਆ ਗਿਆ। ਇਹ ਕੈਂਪ ਸ.ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੁਸਾਇਟੀ ਪੰਜਾਬ ਵੱਲੋ ਸੁਸਾਇਟੀ ਦੇ ਮੁੱਖ ਸੇਵਾਦਾਰ ਗੁਰਜੀਤ ਸਿੰਘ ਹੈਰੀ ਢਿੱਲੋਂ ਵੱਲੋਂ ਲਗਾਇਆ ਗਿਆ। ਇਹ ਸੋਸਾਇਟੀ ਹੈਰੀ ਢਿੱਲੋਂ ਵੱਲੋ ਆਪਣੇ ਪਿਤਾ ਦੀ ਯਾਦ ਵਿੱਚ ਬਣਾਈ ਗਈ ਹੈ। ਹੈਰੀ ਢਿੱਲੋਂ ਫਰੀਦਕੋਟ ਵਿੱਚ ਲੋਕ ਭਲਾਈ ਦੇ ਕੰਮਾਂ ਕਰਨ ਵਿੱਚ ਮੋਹਰੀ ਸਥਾਨ ਰੱਖਦੇ ਹਨ। ਹੈਰੀ ਢਿੱਲੋਂ ਨੇ ਦੱਸਿਆ ਇਸ ਕੈਂਪ ਵਿੱਚ 78 ਖੂਨਦਾਨੀਆਂ ਨੇ ਖੂਨ ਦਿੱਤਾ ਉਹਨਾਂ ਨੇ ਦੱਸਿਆ ਕਿ ਇਸ ਸਮੇਂ ਥੈਲੇਸੀਮੀਆਂ, ਕੈਂਸਰ, ਡਿਲਿਵਰੀ ਅਤੇ ਐਕਸੀਡੈਂਟ ਕੇਸਾਂ ਲਈ ਖੂਨ ਦੀ ਬਹੁਤ ਲੋੜ ਹੈ। ਅੱਜ ਜੋ ਖੂਨਦਾਨੀਆਂ ਵੱਲੋ ਖੂਨਦਾਨ ਕੀਤਾ ਗਿਆ ਹੈ ਇਹਨਾਂ ਮਰੀਜਾਂ ਨੂੰ ਦਿੱਤਾ ਜਾਵੇਗਾ। ਹੈਰੀ ਢਿੱਲੋਂ ਨੇ ਹੋਰ ਦੱਸਿਆ ਕਿ ਇਹ ਕੈਂਪ ਵਿੱਚ ਵਿਸ਼ੇਸ਼ ਸਹਿਯੋਗੀ-ਸਾਂਝ ਬਲੱਡ ਵੈਲਫ਼ੇਅਰ ਕਲੱਬ (ਰਜਿ:) ਅਤੇ ਭਾਈ ਘਨੱਈਆਂ ਯੂਥ ਕਲੱਬ (ਰਜਿ:) ਫਰੀਦਕੋਟ ਵੱਲੋ ਦਿੱਤਾ ਗਿਆ ਹੈ। ਅੱਜ ਦੇ ਕੈਂਪ ਵਿੱਚ ਹਲਕਾ ਵਿਧਾਇਕ ਫਰੀਦਕੋਟ ਸ.ਗੁਰਦਿੱਤ ਸਿੰਘ ਸੇਖੋਂ ਐਮ.ਐਲ.ਏ,ਗਗਨਦੀਪ ਸਿੰਘ ਧਾਲੀਵਾਲ, ਰਵਿੰਦਰ ਸਿੰਘ ਆਵਲਾ ਸਾਬਕਾ ਵਿਧਾਇਕ ਹਲਕਾ ਜਲਾਲਾਬਾਦ ਅਤੇ ਗੁਰਤੇਜ ਸਿੰਘ ਖੋਸਾ ਜਿਲਾ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਚੇਅਰਮੈਨ ਪਲਾਨਿੰਗ ਬੋਰਡ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਕਿਹਾ ਸਾਨੂੰ ਵੱਧ ਤੋ ਵੱਧ ਖੂਨਦਾਨ ਕਰਨਾ ਚਾਹੀਦਾ ਜਿਸ ਨਾਲ ਕੀਮਤੀ ਜਾਨਾਂ ਨੂੰ ਬਚਾਉਣ ਵਿੱਚ ਅਸੀ ਆਪਣਾ ਵਡਮੁੱਲਾ ਯੋਗਦਾਨ ਪਾ ਸਕਦੇ ਹਾਂ। ਜਿੰਨਾ ਨੇ ਖੂਨ ਦਾਨ ਕੀਤਾ ਸੁਸਾਇਟੀ ਵੱਲੋ ਉਹਨਾਂ ਨੂੰ ਮੈਡਲ, ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਸਾਇਟੀ ਵੱਲੋ ਜੋ ਇਸ ਕੈਂਪ ਵਿੱਚ ਆਏ ਜਿੰਨਾ ਵਿੱਚ ਰਾਜਨੀਤਿਕ, ਧਾਰਮਿਕ ਸੰਸਥਾਵਾ ਦੇ ਮੁੱਖੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਕੈਂਪ ਵਿੱਚ ਹੋਰਨਾਂ ਤੋ ਇਲਾਵਾ ਇੰਜ. ਵਜਿੰਦਰ ਵਿਨਾਇਕ ਸੇਵਾਮੁਕਤ ਐਕਸੀਅਨ, ਰੋਟੇਰੀਅਨ ਅਰਵਿੰਦ ਛਾਬੜਾ,ਮੰਜੂ ਸੁਖੀਜਾ ਪ੍ਰਧਾਨ ਰੋਟਰੀ ਕਲੱਬ ਫਰੀਦਕੋਟ ਚੈਂਪੀਅਨ, ਰੋਟੇਰੀਅਨ ਰਜਨੀ ਮਹਿਤਾ,ਮਾਨਯੋਗ ਸਪੀਕਰ ਸ.ਕੁਲਤਾਰ ਸਿੰਘ ਸੰਧਵਾਂ ਦੀ ਟੀਮ, ਭਾਰਤੀ ਕਿਸਾਨ ਯੂਨੀਅਨ ਮਝੈਲ ਦੇ ਪ੍ਰਧਾਨ ਸਤਨਾਮ ਸਿੰਘ ਹਰੀਕੇ ਤੇ ਉਹਨਾਂ ਦੀ ਟੀਮ, ਭਾਰਤੀ ਕਿਸਾਨ ਯੂਨੀਅਨ (ਫਤਿਹ) ਸ਼ਰਨਜੀਤ ਸਿੰਘ ਪ੍ਰਧਾਨ ਤੇ ਸਾਰੀ ਟੀਮ, ਸਮਾਜ ਸੇਵੀ ਰਜਿੰਦਰ ਦਾਸ ਰਿੰਕੂ ਅਤੇ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਮੈਬਰਾਂ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦੀ ਬਲੱਡ ਬੈਂਕ ਦੀ ਪੂਰੀ ਟੀਮ ਨੇ ਸ਼ਿਰਕਤ ਕੀਤੀ। ਇਸ ਮੌਕੇ ਜਿਹਨਾਂ ਨੂੰ ਉਪਰੋਕਤ ਤੋ ਇਲਾਵਾ ਸਨਮਾਨ ਕੀਤਾ ਗਿਆ ਜਿੰਨਾਂ ਵਿੱਚ ਮੰਜੂ ਸੁਖੀਜਾ ਪ੍ਰਧਾਨ ਰੋਟੇਰੀ ਕਲੱਬ ਫਰੀਦਕੋਟ ਚੈਂਪੀਅਨ, ਰੋਟੇਰੀਅਨ ਰਜਨੀ ਮਹਿਤਾ,ਪੰਜਾਬੀ ਲੋਕ ਗਾਇਕ ਰਾਜ ਗਿੱਲ ਭਾਣਾ,ਕੇ.ਪੀ.ਸਿੰਘ ਸਰਾਂ ਮੀਡੀਆ ਐਡਵਾਈਜ਼ਰ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ, ਬੀਰਇੰਦਰ ਸਿੰਘ ਸਰਾਂ,ਸ਼ਿਵਨਾਥ ਦਰਦੀ,ਸੁਰਜੀਤ ਸਿੰਘ ਰਿਟਾਇਰਡ ਸੁਪਰਡੈਂਟ ਸਿੱਖਿਆ ਵਿਭਾਗ,ਸਾਹਿਲ ਪ੍ਰਤਾਪ, ਸਾਗਰ ਜੋਤੀ ਲੈਬ ਅਤੇ ਮਨਮੋਹਨ ਸਿੰਘ ਮੋਹਣੀ ਆਦਿ ਦੇ ਨਾਮ ਸ਼ਾਮਲ ਹਨ। ਅੰਤ ਵਿੱਚ ਸੁਸਾਇਟੀ ਦੇ ਮੁੱਖ ਸੇਵਾਦਾਰ ਗੁਰਜੀਤ ਸਿੰਘ ਹੈਰੀ ਢਿੱਲੋਂ ਨੇ ਸਾਰੇ ਖੂਨਦਾਨੀਆਂ ਤੇ ਆਏ ਹੋਏ ਮਹਿਮਾਨ ਅਤੇ ਬਲੱਡ ਬੈਂਕ ਦੀ ਟੀਮ ਦਾ ਧੰਨਵਾਦ ਕੀਤਾ ਤੇ ਕਿਹਾ ਕੈਂਪ ਦੀ ਸਫਲਤਾ ਦਾ ਸਿਹਰਾ ਉਹਨਾਂ ਸਾਰਿਆ ਨੂੰ ਜਾਂਦਾ ਹੈ ਜਿੰਨਾਂ ਨੇ ਕੈਂਪ ਨੂੰ ਲਗਾਉਣ ਵਿਚ ਸਹਿਯੋਗ ਦਿੱਤਾ। ਉਹਨਾ ਵਿਸ਼ੇਸ਼ ਤੌਰ ਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਉਹਨਾਂ ਦੀ ਸੁਸਾਇਟੀ ਵੱਲੋਂ ਭਵਿੱਖ ਵਿੱਚ ਅਜਿਹੇ ਕੈਂਪ ਲਾਏ ਜਾਣਗੇ। ਉਹਨਾਂ ਨੇ ਕਿਹਾ ਸੁਸਾਇਟੀ ਦਾ ਮੁੱਖ ਉਦੇਸ਼ ਹੀ ਲੋਕ ਭਲਾਈ ਦੇ ਕੰਮ ਕਰਨੇ ਤੇ ਲੋੜਵੰਦ ਦੀ ਮਦਦ ਕਰਨੀ।