logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਬੇਸਹਾਰਾ ਜੀਵ ਜੰਤੂ ਵੈਲਫੇਅਰ ਸੁਸਾਇਟੀ ਅਤੇ ਜੈ ਸ਼੍ਰੀ ਮਹਾਂਕਾਲੀ ਮੰਦਿਰ ਕਮੇਟੀ ਵਲੋਂ ਹਰ ਐਤਵਾਰ ਦੀ ਤਰ੍ਹਾ ਹਫਤਾਵਾਰ ਕੈਂਪ ਲਗਾਇਆ ਗਿਆ।

ਲਹਿਰਾਗਾਗਾ 22 ਮਾਰਚ 2026 (ਲਹਿਰਾਗਾਗਾ) ਬੇਸਹਾਰਾ ਜੀਵ ਜੰਤੂ ਵੈਲਫੇਅਰ ਸੁਸਾਇਟੀ ਅਤੇ ਜੈ ਸ਼੍ਰੀ ਮਹਾਂਕਾਲੀ ਮੰਦਿਰ ਕਮੇਟੀ ਵਲੋਂ ਹਰ ਐਤਵਾਰ ਦੀ ਤਰ੍ਹਾ ਇਸ ਵਾਰ ਵੀ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਨਵਦੀਪ ਗੋਇਲ ਜੀ ( ਜਿੰਮੀ ਆਟੋ ਪਾਰਟਸ) ਦੇ ਸਹਿਯੋਗ ਨਾਲ ਪ੍ਰਧਾਨ ਸ਼੍ਰੀ ਰਕੇਸ਼ ਕੁਮਾਰ ਬਾਂਸਲ ਅਤੇ ਰਾਜ ਸ਼ਰਮਾ ਦੀ ਪ੍ਰਧਾਨਗੀ ਵਿੱਚ ਹਫਤਾਵਾਰ ਚੈਰੀਟੇਬਲ ਮੈਡੀਕਲ ਕੈਂਪ ਅਤੇ ਦਵਾਈਆਂ ਦਾ ਲੰਗਰ ਲਗਾਇਆ ਗਿਆ। ਜਿਸ ਮੌਕੇ ਉਹਨਾਂ ਨੇ ਆਪਣੇ ਮਾਤਾ ਪਿਤਾ ਨਾਲ ਇਸ ਕੈਂਪ ਵਿੱਚ ਸ਼ਿਰਕਤ ਕੀਤੀ। ਅੱਜ ਦੇ ਇਸ ਕੈਂਪ ਵਿਚ ਪੇਟ ਦੇ ਰੋਗਾਂ ਦੇ ਮਾਹਿਰ ਡਾ. ਰੁਪਿੰਦਰ ਗਰਗ(ਐਮ.ਐੱਸ. ਲੈਪਰੋਸਕੋਪਿਕ ਸਰਜਨ) ਅਤੇ ਜਾਨਣਾ ਰੋਗਾਂ ਦੇ ਮਾਹਿਰ ਡਾ. ਨੀਲਮ ਸਿੱਧੂ (ਐੱਮ.ਬੀ.ਬੀ.ਐੱਸ., ਡੀ.ਜੀ.ਓ.) ਦੁਆਰਾ 64 ਲੋੜਵੰਦ ਮਰੀਜਾਂ ਦਾ ਚੈੱਕਅਪ ਕੀਤਾ ਗਿਆ ਅਤੇ ਕੈਂਪ ਵੱਲੋਂ ਮੁਫ਼ਤ ਦਵਾਈ ਵੀ ਦਿੱਤੀ ਗਈ। ਇਸ ਤੋਂ ਇਲਾਵਾ ਇਹ ਸੰਸਥਾ ਦੁਆਰਾ ਹਰ ਰੋਜ਼ ਜ਼ਖ਼ਮੀ ਬੇਸਹਾਰਾ ਜਾਨਵਰਾਂ ਦਾ ਇਲਾਜ ਵੀ ਕੀਤਾ ਜਾਂਦਾ ਹੈ। ਇਹਨਾਂ ਸੰਸਥਾਵਾਂ ਦੁਆਰਾ ਲਾਇਫ਼ ਕੇਅਰ ਲੈਬੋਰੇਟਰੀ ਦਾ ਕਲੈਕਸ਼ਨ ਸੈਂਟਰ ਵੀ ਖੋਲ੍ਹਿਆ ਗਿਆ ਹੈ ਜਿਸ ਵਿੱਚ ਬਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਲੈਬ ਟੈਸਟ ਕੀਤੇ ਜਾਂਦੇ ਹਨ। ਇਸ ਮੌਕੇ ਸੰਸਥਾ ਦੇ ਅਮਨ ਗਰਗ ਜੈਕੀ,ਕੁਲਭੂਸ਼ਣ(ਕੈਸ਼ੀਅਰ),ਕਪਿਲ (ਐੱਮ.ਫਾਰਮਾਂ),ਸੂਰਜ,ਮਾਸਟਰ ਅੰਕੁਰ ਜਿੰਦਲ,ਸੁਨੀਲ ਰਿੰਕੂ ਡ੍ਰੇਸ,ਮਾਸਟਰ ਸੁਭਾਸ਼ ਕੁਮਾਰ,ਮਹੇਸ਼ ਕੁਮਾਰ ਮੇਸ਼ੀ,ਜਤਿੰਦਰ ਰਿੰਕਾ,ਸੁਸ਼ੀਲ ਸ਼ੀਲਾ,ਰੋਹਿਤ ਲੌਰਡ ਕ੍ਰਿਸ਼ਨਾ, ਆਸ਼ੂ ਗੋਇਲ ਅਤੇ ਹੋਰ ਮੈਂਬਰ ਵੀ ਹਾਜਰ ਰਹੇ।

22
1242 views

Comment