ਨਵੇਂ ਆਏ ਥਾਣਾ ਮੁਖੀ ਬਲਜੀਤ ਸਿੰਘ ਨੇ ਚਾਰਜ ਸੰਭਾਲਿਆ।
ਚੀਮਾ ਮੰਡੀ ਸੰਗਰੂਰ (ਕੁਲਦੀਪ ਕੁਮਾਰ) ਨਵੇਂ ਆਏ ਥਾਣਾ ਮੁਖੀ ਸਰਦਾਰ ਬਲਜੀਤ ਸਿੰਘ ਨੇ ਚੀਮਾ ਥਾਣੇ ਦਾ ਚਾਰਜ ਸੰਭਾਲ ਲਿਆ ਹੈ ਇਸ ਤੋਂ ਪਹਿਲਾਂ ਉਹ ਲੋਗੋਵਾਲ ਵਿਖੇ ਤੈਨਾਤ ਸਨ ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਨੇ ਉਹਨਾਂ ਨੂੰ ਆਪਦੀਆਂ ਹਰਕਤਾਂ ਤੋਂ ਵਾਜ਼ ਆਉਣ ਲਈ ਕਿਹਾ ਇਸ ਮੌਕੇ ਉਹਨਾਂ ਨੇ ਬੁਲਟ ਦੇ ਪਟਾਕੇ ਪਾਉਣ ਵਾਲੇ ਬੱਚਿਆਂ ਨੂੰ ਵੀ ਸਖਤ ਤਾੜਨਾ ਕੀਤੀ ਤੇ ਉਹ ਕਿਸੇ ਨੂੰ ਵੀ ਨਹੀਂ ਬਖਸ਼ਣਗੇ ਉਹਨਾਂ ਕਿਹਾ ਕਿ ਆਉਣ ਵਾਲੇ ਪਤਵੰਤੇ ਸੱਜਣਾਂ ਦਾ ਥਾਣਾ ਚੀਮਾ ਵਿਖੇ ਸਤਿਕਾਰ ਕੀਤਾ ਜਾਵੇਗਾ। ਅਤੇ ਹਰ ਇੱਕ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ