logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਹਲਕਾ ਧਰਮਕੋਟ ਦੇ ਮਸ਼ਹੂਰ ਪਿੰਡ ਕਿਸ਼ਨਪੁਰਾ ਕਲਾਂ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਧਰਮਕੋਟ ਵਿਖੇ ਰੱਖੀ ਗਈ ਰੈਲੀ ਦੌਰਾਨ ਉਘੇ ਸਮਾਜ ਸੇਵੀ ਜਗਤਾਰ ਸਿੰਘ ਮਾਨ ਦੀ ਅਗਵਾਈ ਹੇਠ ਕਾਫ਼ਲਾ ਰਵਾਨਾ ਕਰਦੇ ਹੋਏ

ਹਰਦੇਵ ਸਿੰਘ ਪੰਨੂ 21 ਮਾਰਚ (ਮੋਗਾ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਸਰਕਾਰ ਦੀ ਕਾਰਗੁਜ਼ਾਰੀ ਅਤੇ ਪੰਜਾਬ ਸਰਕਾਰ ਆਪਣੀਆ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਵਾਸਤੇ ਪੰਜਾਬ ਹਲਕਾ ਵਾਰ ਰੈਲੀਆਂ ਸ਼ੁਰੂ ਕੀਤੀਆ ਗਈਆ ਲੜੀਵਾਰ ਰੈਲੀ ਪ੍ਰੋਗਰਾਮ ਦੇ ਦੌਰਾਨ ਹਲਕਾ ਧਰਮਕੋਟ ਦੇ ਐਮ ਐਲ ਏ ਦਵਿੰਦਰਜੀਤ ਸਿੰਘ ਲਾਡੀ ਢੋਸ ਅਗਵਾਈ ਹੇਠ ਹਲਕਾ ਧਰਮਕੋਟ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਤੇ ਸਹਿਰ ਧਰਮਕੋਟ ਦਾਣਾ ਮੰਡੀ ਚ ਵੱਡਾ ਇਕੱਠ ਜੁਟਾਉਣ ਲਈ ਵੱਖ ਵੱਖ ਪਿੰਡਾਂ ਵਿੱਚ ਬਲਾਕ ਪ੍ਰਧਾਨ ਅਤੇ ਵਰਕਰਾਂ ਦੀਆ ਡਿਊਟੀਆਂ ਲਗਾਈਆ ਗਈਆ ਜਿਨ੍ਹਾਂ ਵਿੱਚ ਪਿੰਡ ਕਿਸ਼ਨਪੁਰਾ ਕਲਾਂ ਦੇ ਉਘੇ ਸਮਾਜ ਸੇਵੀ ਜਗਤਾਰ ਸਿੰਘ ਮਾਨ ਵੀ ਸ਼ਾਮਲ ਹਨ ਪਿੰਡ ਕਿਸ਼ਨਪੁਰਾ ਕਲਾਂ ਦੇ ਸਮਾਜ ਸੇਵੀ ਜਗਤਾਰ ਸਿੰਘ ਮਾਨ ਦੀ ਅਗਵਾਈ ਹੇਠ ਵੱਡੇ ਜੱਥੇ ਦੇ ਰੂਪ ਵਿੱਚ ਹਲਕਾ ਧਰਮਕੋਟ ਵਿਖੇ ਮੁੱਖ ਮੰਤਰੀ ਦੀ ਵਿਸਾਲ ਰੈਲੀ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਤੇ ਕਾਫਲੇ ਨੂੰ ਸੰਬੋਧਨ ਕਰਦਿਆ ਸਮਾਜਸੇਵੀ ਜਗਤਾਰ ਸਿੰਘ ਮਾਨ ਦੱਸਿਆ ਕਿ ਅਸੀ ਭਗਵੰਤ ਮਾਨ ਸਰਕਾਰ ਦੀਆ ਪ੍ਰਾਪਤੀਆ ਨੂੰ ਘਰ ਘਰ ਪਹੁੰਚਾੳਣ ਵਾਸਤੇ ਵਰਕਰਾਂ ਨੂੰ ਲਾਮਬੰਦ ਕਰ ਰਹੇ ਮੌਕੇ ਤੇ ਸਮਾਜਸੇਵੀ ਮਾਨ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਜੈਕਾਰਿਆਂ ਦੀ ਗੂੰਜ ਨਾਲ ਕਾਫਲੇ ਨਾਲ ਰਵਾਨਾ ਹੋਏ

79
5361 views

Comment