logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਬਲਾਕ ਸੰਮਤੀ ਚੇਅਰਮੈਨ ਦੀ ਚੋਣ ਮੌਕੇ ਆਪ ਤੇ ਕਾਂਗਰਸ ਦੀ ਬਿੱਲੀ ਥੈਲਿਓਂ ਬਾਹਰ ਆਈ: ਕਲੇਰ


ਜਗਰਾਉੰ 20 ( ਸੰਧੂ ) ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਮੌਕੇ ਸੱਤਾਧਾਰੀ ਧਿਰ ਅਤੇ ਕਾਂਗਰਸ ਦੀ ਸਿਆਸੀ ਖੇਡ ਨੇ ਦੋਵੇਂ ਰਾਜਨੀਤਕ ਪਾਰਟੀਆਂ ਦੇ ਘਿਓ ਖਿਚੜੀ ਹੋਣ ਦਾ ਸਬੂਤ ਪੇਸ਼ ਕੀਤਾ ਹੈ, ਇਹ ਕਹਿਣਾ ਹੈ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਸ.ਆਰ.ਕਲੇਰ ਦਾ।ਸ੍ਰੀ ਕਲੇਰ ਨੇ ਆਖਿਆ ਕਿ ਕਾਂਗਰਸ ਨੇ ਬਹੁਮੱਤ ਹੋਣ ਦੇ ਬਾਵਜੂਦ ਵੀ ਜਾਣਬੁੱਝ ਕੇ ਆਪਣਾ ਚੇਅਰਮੈਨ ਬਣਾਉਣ ਦੀ ਕੋਸ਼ਿਸ਼ ਨਹੀ ਕੀਤੀ ਸਗੋਂ ਸੱਤਾਧਾਰੀ ਧਿਰ ਅੱਗੇ ਗੋਡੇ ਟੇਕ ਦਿੱਤੇ।ਕਲੇਰ ਨੇ ਆਖਿਆ ਕਿ ਕਾਂਗਰਸ ਵਲੋਂ ਹਮਾਇਤ ਲਈ ਉਨ੍ਹਾਂ ਤੱਕ ਪਹੁੰਚ ਕੀਤੀ ਗਈ ਸੀ ਪ੍ਰੰਤੂ ਅਕਾਲੀ ਦਲ ਵਲੋਂ ਕਿਸੇ ਵੀ ਧਿਰ ਨਾਲ ਨਾਂ ਖੜਨ ਦੇ ਫੈਸਲੇ ਤੋਂ ਬਾਅਦ ਜਦੋਂ ਕਾਂਗਰਸ ਨੂੰ ਆਪਣੇ ਕੁਝ ਬਲਾਕ ਸੰਮਤੀ ਮੈਬਰਾਂ ਦੇ ਆਪ ਵੱਲ ਟੁੱਟਕੇ ਜਾਣ ਦੀ ਭਿਣਕ ਪਈ ਤਾਂ ਕਾਂਗਰਸ ਨੇ ਆਪਣਾ ਵਾਜੂਦ ਬਚਾਉਣ ਲਈ ਇਹ ਖੇਡ ਖੇਡੀ ਤੇ ਵਾਈਸ ਚੇਅਰਮੈਨ ਨਾਲ ਸਬਰ ਕਰ ਲਿਆ।ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਨੇ ਆਪ ਨੂੰ ਸਮੱਰਥਨ ਦੇਣਾ ਹੁੰਦਾ ਤਾਂ ਉਨ੍ਹਾਂ ਦੀ ਪਾਰਟੀ ਦਾ ਚੇਅਰਮੈਨ ਜਾਂ ਵਾਇਸਚੇਅਰਮੈਨ ਬਣਾਉਣ 'ਤੇ ਸਹਿਮਤੀ ਹੋਣੀ ਸੀ।ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਉਮੀਦਵਾਰਾਂ ਨੂੰ ਕਾਂਗਰਸ ਅਤੇ ਆਪ ਦੋਵਾਂ ਧਿਰਾਂ 'ਚੋਂ ਕਿਸੇ ਇਕ ਧਿਰ ਦਾ ਸਮੱਰਥਨ ਦੇਣ ਸਬੰਧੀ ਕੋਈ ਹਦਾਇਤ ਨਹੀ ਦਿੱਤੀ ਗਈ। ਜਦੋਂ ਉਨ੍ਹਾਂ ਨੂੰ ਅਕਾਲੀ ਦਲ ਦੇ ਦੋ ਮੈਬਰਾਂ ਵਲੋਂ ਸੱਤਾਧਾਰੀ ਧਿਰ ਦੀ ਹਮਾਇਤ ਕਰਨ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਿਸ ਵੀ ਕਿਸੇ ਮੈਬਰ ਵਲੋਂ ਪਾਰਟੀ ਵਿਰੋਧੀ ਗਤੀਵਿਧੀ ਨੂੰ ਅੰਜਾਮ ਦਿਤਾ ਗਿਆ ਉਸ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।

2
11 views

Comment