-ਮਾਨਸਰੋਵਰ ਸਾਹਿਤ ਅਕੈਡਮੀ ਰਾਜਸਥਾਨ ਨੇ ਲਿਆ ਸਰਾਂ ਨੂੰ ਆਪਣਾ ਮੀਡੀਆ ਐਡਵਾਈਜ਼ਰ- ਇਕਬਾਲ ਸਹੌਤਾ
-ਮਾਨਸਰੋਵਰ ਸਾਹਿਤ ਅਕੈਡਮੀ ਰਾਜਸਥਾਨ ਨੇ ਲਿਆ ਸਰਾਂ ਨੂੰ ਆਪਣਾ ਮੀਡੀਆ ਐਡਵਾਈਜ਼ਰ- ਇਕਬਾਲ ਸਹੌਤਾ
-ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆ ਵੱਲੋ ਸਰਾਂ ਦੀ ਨਿਯੁਕਤੀ ਤੇ ਕੀਤਾ ਖੁਸ਼ੀ ਦਾ ਇਜ਼ਹਾਰ
ਫਰੀਦਕੋਟ:11,ਮਾਰਚ( ਸੁਰਿੰਦਰ) ਮਾਨਸਰੋਵਰ ਸਾਹਿਤ ਅਕੈਡਮੀ ਰਾਜਸਥਾਨ ( ਭਾਰਤ) ਦੇ ਜਨਰਲ ਸਕੱਤਰ ਇਕਬਾਲ ਸਹੌਤਾ ਅਤੇ ਮਾਨ ਸਿੰਘ ਸੁਥਾਰ ਫਾਊਂਡਰ ਆਫ ਮਾਨਸਰੋਵਰ ਸਾਹਿਤ ਅਕੈਡਮੀ ਦੇ ਹਸਤਾਖਰ ਹੇਠ ਜਾਰੀ ਪੱਤਰ ਵਿੱਚ ਕੰਵਲਇੰਦਰ ਪਾਲ ਸਿੰਘ ਸਰਾ ਨੂੰ ਮੀਡੀਆ ਐਡਵਾਈਜ਼ਰ ਦਾ ਅਹੁਦਾ ਦੇ ਕਿ ਨਿਵਾਜਿਆ ਗਿਆ ਹੈ। ਯਾਦ ਰਹੇ ਕੰਵਲ ਸਰਾਂ ਪਹਿਲਾ ਹੀ ਪੰਜਾਬੀ ਅਖਬਾਰਾਂ ਜੋ ਦੇਸ਼ (ਪੰਜਾਬ) ਤੇ ਵਿਦੇਸ਼ਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਹਨ , ਪੱਤਰਕਾਰ ਦੇ ਤੌਰ ਤੇ ਆਪਣੀਆ ਸੇਵਾਵਾਂ ਨਿਭਾ ਰਹੇ ਹਨ। ਇਸ ਤੋਂ ਇਲਾਵਾ ਰੋਜ਼ਾਨਾ ਸੱਚ ਟਾਈਮਜ਼ ਦੇ ਉਪ- ਸੰਪਾਦਕ ਵੀ ਹਨ। ਸਰਾਂ ਦੀ ਇਸ ਨਿਯੁਕਤੀ ਤੇ ਕੁਲਜੀਤ ਸਿੰਘ ਵਾਲੀਆ ਸਟੇਟ ਅਵਾਰਡੀ,ਗੌਤਮ ਬਾਂਸਲ ਸਟੇਟ ਅਵਾਰਡੀ ਤੇ ਸਮਾਜ ਸੇਵੀ,ਇੰਜ ਵਜਿੰਦਰ ਵਿਨਾਇਕ ਸੀਨੀਅਰ ਮੈਂਬਰ ਫਰੈਂਡਜ਼ ਕਲੱਬ ਫਰੀਦਕੋਟ, ਡਾ. ਬਲਜੀਤ ਸ਼ਰਮਾ ਪ੍ਰਧਾਨ ਮਹਾਂਕਾਲ ਸਵਰਗ ਧਾਮ ਸੁਸਾਇਟੀ ਫਰੀਦਕੋਟ ਅਤੇ ਚੇਅਰਮੈਨ ਅਸ਼ੋਕ ਭਟਨਾਗਰ, ਰਮੇਸ਼ ਗੇਰਾ ਪ੍ਰਧਾਨ ਗੇਲਾ ਰਾਮ ਗੇਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਫਰੀਦਕੋਟ, ਅਸ਼ਵਨੀ ਬਾਂਸਲ ਪ੍ਰਧਾਨ ਰੋਟਰੀ ਕਲੱਬ ਫਰੀਦਕੋਟ, ਮੰਜੂ ਸੁਖੀਜਾ ਪ੍ਰਧਾਨ ਰੋਟਰੀ ਕਲੱਬ ਫਰੀਦਕੋਟ ਚੈਂਪੀਅਨ, ਹਰਮਿੰਦਰ ਮਿੰਦਾ,ਜਸਵੀਰ ਜੱਸੀ ਮੰਚ ਸੰਚਾਲਨ, ਅਸ਼ੋਕ ਚਾਵਲਾ ਪ੍ਰਧਾਨ ਰੈਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ, ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਪ੍ਰਧਾਨ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਫਰੀਦਕੋਟ, ਮੋਹਿਤ ਗੁਪਤਾ ਪ੍ਰਧਾਨ ਲਾਇਨਜ਼ ਕਲੱਬ ਫਰੀਦਕੋਟ,ਸ਼ਿਵਨਾਥ ਦਰਦੀ ਪ੍ਰਧਾਨ ਕਲਮਾਂ ਦੇ ਰੰਗ ਸਾਹਿਤ ਸਭਾ ਫਰੀਦਕੋਟ,ਗੁਰਚਰਨ ਸਿੰਘ ਭੰਗੜਾ ਕੋਚ, ਗੁਰਚਰਨ ਸਿੰਘ ਗਿੱਲ ਸਮਾਜ ਸੇਵੀ, ਸੰਜੀਵ ਕੁਮਾਰ ਟਿੰਕੂ ਮੌਂਗਾ ਸਮਾਜ ਸੇਵੀ, ਪ੍ਰੋਫੈਸਰ ਬੀਰਇੰਦਰ ਸਰਾਂ ਤੇ ਗੁਰਜੀਤ ਸਿੰਘ ਹੈਰੀ ਢਿੱਲੋਂ ਸਮਾਜ ਸੇਵੀ ਆਦਿ ਨੇ ਸਰਾਂ ਦੀ ਮਾਨਸਰੋਵਰ ਸਾਹਿਤ ਅਕੈਡਮੀ ਰਾਜਸਥਾਨ ਦੇ ਵਿੱਚ ਮੀਡੀਆ ਐਡਵਾਈਜ਼ਰ ਬਣਨ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਤੇ ਉਹਨਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆ ਹਨ।