logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪੰਜਾਬ ਸਰਕਾਰ ਦੇ ਬਜਟ ਨੇ ਦੇਸ਼ ਭਗਤ ਪਰਿਵਾਰਾਂ ਦੀਆਂ ਆਸਾਂ ਤੇ ਪਾਣੀ ਫੇਰਿਆ: ਪ੍ਰਿੰ:ਸੁਰੇਸ਼ ਅਰੋੜਾ



ਫਰੀਦਕੋਟ10.03.26 (ਨਾਇਬ ਰਾਜ)

ਫਰੀਡਮ ਫਾਈਟਰਜ਼ ਡੀਪੈਂਡੈਨਟਸ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਪ੍ਰਿੰ: ਸੁਰੇਸ਼ ਅਰੋੜਾ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਸਾਲਾਨਾ ਬਜਟ 2026-2027 ਤੇ ਪ੍ਰਤੀਕਿਰਿਆ ਪ੍ਰਗਟ ਹੋਏ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਦੇਸ਼ ਭਗਤਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਸਾਲ 2026-2027 ਦੇ ਬਜਟ ਵਿੱਚ ਕੁਝ ਵੀ ਨਾ ਰੱਖ ਕੇ ਉਹਨਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ।ਕਿਉਂਕਿ ਜੱਥੇਬੰਦੀ ਵੱਲੋਂ ਜਦੋਂ ਵੀ ਸਰਕਾਰ ਕਿ ਨੁਮਾਇੰਦਿਆਂ ਭਾਵ ਵੱਖ ਵੱਖ ਸਮੇਂ ਮੰਤਰੀਆਂ ਨਾਲ ਗੱਲ ਬਾਤ ਹੁੰਦੀ ਸੀ ਤਾਂ ਇਹੀ ਵਿਸ਼ਵਾਸ਼ ਦਿਵਾਇਆ ਜਾਂਦਾ ਸੀ ਕਿ ਇਸ ਵਾਰ ਤੁਹਾਡੀਆਂ ਜਾਇਜ਼ ਮੰਗਾਂ ਤੇ ਜਰੂਰ ਅਮਲ ਕੀਤਾ ਜਾਵੇਗਾ ਇਥੋਂ ਤੱਕ ਕਿ ਪਿੱਛਲੇ ਸਾਲ 15 ਅਗਸਤ ਤੇ ਜਦੋਂ ਸ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਫਰੀਦਕੋਟ ਵਿਖੇ ਰਜ ਪੱਧਰੀ ਸਮਾਗਮ ਤੇ ਰਾਸ਼ਟਰੀ ਝੰਡਾ ਲਹਿਰਾਉਣ ਆਏ ਸੀ ਤਾਂ ਉਸ ਸਮੇਂ ਵੀ ਸਾਡੀ ਜੱਥੇਬੰਦੀ ਵੱਲੋ ਓਹਨਾਂ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਸੀ ਤੇ ਉਹਨਾਂ ਨੇ ਵਿਸ਼ਵਾਸ਼ ਦਿਵਾਇਆ ਸੀ।ਪਰ ਬੇਹੱਦ ਅਫਸੋਸ ਕਿ ਪੰਜਾਬ ਸਰਕਾਰ ਅੱਜ ਉਹਨਾਂ ਦੇਸ਼ ਭਗਤਾਂ ਸੁਤੰਤਰਤਾ ਸੰਗਰਾਮੀਆਂ ਨੂੰ ਭੁੱਲ ਗਈ ਜਿੰਨ੍ਹਾਂ ਨੇ ਦੇਸ਼ ਆਜ਼ਾਦ ਕਰਵਾਇਆ ਅਤੇ ਜਿੰਨ੍ਹਾਂ ਦੀਆਂ ਕੁਰਬਾਨੀਆਂ ਕਰਕੇ ਇਹ ਲੀਡਰ ਸੰਵਿਧਾਨਿਕ ਅਹੁਦਿਆਂ ਦਾ ਨਿੱਘ ਮਾਣ ਰਹੇ ਹਨ ਅਤੇ ਆਜ਼ਾਦੀ ਨਾਲ ਸੂਬੇ ਦਾ ਬਜਟ ਪੇਸ਼ ਕਰਨ ਦੇ ਕਾਬਲ ਹੋਏ ਹਨ। ਪ੍ਰਿੰ: ਸੁਰੇਸ਼ ਅਰੋੜਾ ਨੇ ਦੋਸ਼ ਲਾਇਆ ਕਿ ਪੰਜਾਬ ਦੀ ਮੌਜੂਦਾ ਸਰਕਾਰ ਦੇਸ਼ ਭਗਤਾਂ ਦੇ ਨਾਮ ਤੇ ਵੋਟਾਂ ਲੈ ਕੇ ਬਣੀ ਸੀ ਤੇ ਬਾਅਦ ਵਿੱਚ ਦੇਸ਼ ਭਗਤਾਂ ਅਤੇ ਉਹਨਾਂ ਦੇ ਵਾਰਸਾਂ ਦੀ ਇਸ ਸਰਕਾਰ ਨੇ ਕੋਈ ਸਾਰ ਨਹੀਂ ਲਈ।ਉਹਨਾਂ ਕਿਹਾ ਕਿ ਦਫਤਰਾਂ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਜੀ ਅਤੇ ਸ਼ਹੀਦ ਭਗਤ ਸਿੰਘ ਜੀ ਦੀਆਂ ਤਸਵੀਰਾਂ ਲਗਾਉਣ ਨਾਲ ਗੱਲ ਨਹੀਂ ਬਣਦੀ ਪੰਜਾਬ ਸਰਕਾਰ ਨੂੰ ਉਹਨਾਂ ਦੀ ਸੋਚ ਤੇ ਪਹਿਰਾ ਦੇਣਾ ਚਾਹੀਦਾ ਹੈ ਤਾਂ ਹੀ ਉਹਨਾਂ ਦੇ ਸੁਪਣੇ ਸਾਕਾਰ ਹੋ ਸਕਦੇ ਹਨ।ਪ੍ਰਿੰ: ਸੁਰੇਸ਼ ਅਰੋੜਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੁਤੰਤਰਤਾ ਸੰਗਰਾਮੀਆਂ ਦੇ ਵਾਰਸਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਚੋਥੀ ਪੀੜੀ ਤੱਕ ਦੇਣ ਦਾ ਐਲਾਨ ਕਰੇ ਅਤੇ ਸੁਤੰਤਰਤਾ ਸੰਗਰਾਮੀਆਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਉਸੇ ਤਰਾਂ ਉਹਨਾਂ ਦੇ ਵਾਰਸਾਂ ਨੂੰ ਦਿੱਤੀਆਂ ਜਾਣ।ਜਿਸ ਨਾਲ ਉਹ ਸਾਰੇ ਮਾਣ ਮਹਿਸੂਸ ਕਰਨਗੇ।

5
144 views

Comment