logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਫਗਵਾੜਾ: ਬਾਹਰਾ ਹਸਪਤਾਲ ਨੇੜੇ ਕੂੜੇ ਦੇ ਢੇਰ ਨਾਲ ਬਿਮਾਰੀਆਂ ਦਾ ਖਤਰਾ, ਨਗਰ ਨਿਗਮ ਦੀ ਲਾਪਰਵਾਹੀ ਤੇ ਉੱਠੇ ਸਵਾਲ

ਫਗਵਾੜਾ ਦੇ ਜੀਟੀ ਰੋਡ ਉੱਪਰ ਅਰਬਨ ਐਸਟੇਟ ਦੇ ਨੇੜੇ, ਬਾਹਰਾ ਹਸਪਤਾਲ ਦੇ ਨੇੜੇ ਕਾਫੀ ਸਮੇਂ ਤੋਂ ਪਿਆ ਕੂੜੇ ਦਾ ਵੱਡਾ ਢੇਰ ਲੋਕਾਂ ਲਈ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ। ਇਹ ਗੰਦਗੀ ਇਲਾਕੇ ਵਿੱਚ ਬਦਬੂ ਅਤੇ ਅਸੁਵਿਧਾ ਪੈਦਾ ਕਰਨ ਦੇ ਨਾਲ-ਨਾਲ ਬਿਮਾਰੀਆਂ ਫੈਲਣ ਦਾ ਵੀ ਵੱਡਾ ਖਤਰਾ ਬਣ ਰਹੀ ਹੈ।
ਸਥਾਨਕ ਲੋਕਾਂ ਦੇ ਅਨੁਸਾਰ ਇਸ ਮਾਮਲੇ ਬਾਰੇ ਕਈ ਵਾਰ ਨਗਰ ਨਿਗਮ ਫਗਵਾੜਾ ਨੂੰ ਸੂਚਿਤ ਕੀਤਾ ਗਿਆ ਹੈ, ਪਰ ਅਜੇ ਤੱਕ ਕੋਈ ਢੰਗ ਦੀ ਕਾਰਵਾਈ ਨਹੀਂ ਹੋਈ। ਹਸਪਤਾਲ ਦੇ ਨੇੜੇ ਇਸ ਤਰ੍ਹਾਂ ਦੀ ਗੰਦਗੀ ਹੋਣ ਕਾਰਨ ਮਰੀਜ਼ਾਂ, ਗਰਭਵਤੀ ਮਹਿਲਾਵਾਂ ਅਤੇ ਨਵਜੰਮੇ ਬੱਚਿਆਂ ਦੀ ਸਿਹਤ ਲਈ ਵੀ ਚਿੰਤਾ ਦਾ ਮਾਹੌਲ ਬਣ ਰਿਹਾ ਹੈ।
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਕੂੜੇ ਦੇ ਢੇਰ ਕਾਰਨ ਮੱਖੀਆਂ ਅਤੇ ਮੱਛਰਾਂ ਦੀ ਗਿਣਤੀ ਵਧ ਰਹੀ ਹੈ, ਜਿਸ ਨਾਲ ਇੰਫੈਕਸ਼ਨ ਅਤੇ ਹੋਰ ਬਿਮਾਰੀਆਂ ਫੈਲਣ ਦਾ ਖਤਰਾ ਬਣ ਸਕਦਾ ਹੈ। ਇਸ ਸਥਿਤੀ ਨੇ ਨਗਰ ਨਿਗਮ ਦੀ ਸਫਾਈ ਪ੍ਰਣਾਲੀ ਤੇ ਵੀ ਸਵਾਲ ਖੜੇ ਕਰ ਦਿੱਤੇ ਹਨ।
ਪੱਤਰਕਾਰ ਅਤੇ ਸਮਾਜ ਸੇਵੀ ਪਿਯੂਸ਼ ਸੋਨੀ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਕਈ ਵਾਰ ਨਿਗਮ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਚੁੱਕੇ ਹਨ, ਪਰ ਫਿਰ ਵੀ ਹਾਲਾਤ ਜਿਉਂ ਦੇ ਤਿਉਂ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਤੁਰੰਤ ਇਸ ਕੂੜੇ ਨੂੰ ਹਟਾ ਕੇ ਇਲਾਕੇ ਵਿੱਚ ਨਿਯਮਤ ਸਫਾਈ ਯਕੀਨੀ ਬਣਾਈ ਜਾਵੇ, ਤਾਂ ਜੋ ਲੋਕਾਂ ਦੀ ਸਿਹਤ ਨਾਲ ਖੇਡ ਨਾ ਹੋਵੇ।
ਇਲਾਕਾ ਵਾਸੀਆਂ ਨੇ ਵੀ ਨਗਰ ਨਿਗਮ ਤੋਂ ਅਪੀਲ ਕੀਤੀ ਹੈ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਅਤੇ ਭਵਿੱਖ ਵਿੱਚ ਇੱਥੇ ਕੂੜਾ ਇਕੱਠਾ ਨਾ ਹੋਣ ਦਿੱਤਾ ਜਾਵੇ।

0
12 views

Comment