logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਓਪਨ ਲਾਇਬ੍ਰੇਰੀ ਲਈ ਕਿਤਾਬਾਂ ਕੀਤੀਆਂ ਦਾਨ:

ਸ਼ਾਹੀਦ ਭਗਤ ਸਿੰਘ ਮੈਮੋ
ਫਰੀਦਕੋਟ 06.03.26(ਨਾਇਬ ਰਾਜ)

ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ ਫਰੀਦਕੋਟ ਵੱਲੋਂ ਫਰੀਦਕੋਟ ਰਿਆਸਤੀ ਇਮਾਰਤ ਵਿੱਚ ਚਲਾਈ ਜਾ ਰਹੀ ਸ਼ਹੀਦ ਭਗਤ ਸਿੰਘ ਮੈਮੋਰੀਅਲ ਓਪਨ ਲਾਇਬ੍ਰੇਰੀ ਲਈ ਸ਼ਹਿਰ ਦੇ ਸਮਾਜ ਸੇਵੀਆਂ ਵੱਲੋ ਲਾਇਬ੍ਰੇਰੀ ਲਈ ਕਿਤਾਬਾਂ ਦਾਨ ਕੀਤੀਆਂ। ਸੋਸਾਇਟੀ ਦੇ ਪ੍ਰਧਾਨ ਸ੍ਰੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਸ ਰਸ਼ਪਾਲ ਸਿੰਘ ਅਤੇ ਸ਼੍ਰੀ ਸ਼ਾਮ ਸੁੰਦਰ ਰੇਹਾਨ ਨੇ ਲਾਇਬ੍ਰੇਰੀ ਪਹੁੰਚ ਕੇ ਸੋਸਾਇਟੀ ਦੇ ਪ੍ਰਧਾਨ ਅਤੇ ਮੈਂਬਰਾਂ ਦੀ ਹਾਜ਼ਰੀ ਵਿੱਚ ਕਿਤਾਬਾਂ ਲਾਇਬ੍ਰੇਰੀ ਲਈ ਦਿੱਤੀਆਂ। ਇਸੇ ਤਰਾਂ ਕਰਨਲ ਬਲਬੀਰ ਸਿੰਘ ਬਰਾੜ ਨੇ ਆਪਣੀ ਰਿਹਾਇਸ਼ ਤੇ ਸੋਸਾਇਟੀ ਦੇ ਪ੍ਰਧਾਨ ਸੁਰੇਸ਼ ਅਰੋੜਾ ਨੂੰ ਕਿਤਾਬਾਂ ਦਿੱਤੀਆਂ। ਇਹਨਾਂ ਦਾਨੀ ਸੱਜਣਾ ਨੇ ਸੋਸਾਇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਵਿੱਖ ਵਿੱਚ ਵੀ ਅਸੀਂ ਹੋਰ ਕਿਤਾਬਾਂ ਇਸ ਲਾਇਬ੍ਰੇਰੀ ਦੇਵਾਂਗੇ। ਇਹਨਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਸਾਨੂੰ ਮੋਬਾਇਲ ਨੂੰ ਛੱਡ ਕੇ ਵੇਹਲੇ ਸਮੇਂ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ ਜੌ ਸਾਡੀ ਸੋਚ ਨੂੰ ਬਦਲਦੀਆਂ ਹਨ। ਸ਼੍ਰੀ ਸ਼ਾਮ ਸੁੰਦਰ ਰੇਹਾਨ ਨੇ ਕਿਹਾ ਕਿ ਵਧੀਆ ਪੁਸਤਕਾਂ ਸਾਡੀਆਂ ਵਧੀਆ ਦੋਸਤ ਹੁੰਦੀਆਂ ਹਨ। ਸੋਸਾਇਟੀ ਦੇ ਮੀਤ ਪ੍ਰਧਾਨ ਸ ਜਸਵਿੰਦਰ ਸਿੰਘ ਕੈਂਥ ਨੇ ਕਿਤਾਬਾਂ ਦਾਨ ਕਰਨ ਵਾਲੀਆਂ ਇਹਨਾਂ ਸਖਸ਼ੀਅਤਾਂ ਦਾ ਸੋਸਾਇਟੀ ਵੱਲੋਂ ਧੰਨਵਾਦ ਕੀਤਾ ਅਤੇ ਅਪੀਲ ਕੀਤੀ ਕਿ ਸਾਨੂੰ ਆਪਣੇ ਜਨਮ ਦਿਨ ਸ਼ਾਦੀ ਦੀ ਵਰ੍ਹੇਗੰਢ ਤੇ ਕਿਤਾਬਾਂ ਲਾਇਬ੍ਰੇਰੀ ਨੂੰ ਦਾਨ ਕਰਨੀਆਂ ਚਾਹੀਦੀਆਂ ਹਨ।ਭੁਪਿੰਦਰ ਸਿੰਘ ਛੀਨਾ ਨੇ ਸਭਨਾ ਦਾ ਧੰਨਵਾਦ ਕੀਤਾ।
ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ ਨੂੰ ਲਾਇਬ੍ਰੇਰੀ ਲਈ ਕਿਤਾਬਾਂ ਦੇਣ ਮੌਕੇ ਪ੍ਰਧਾਨ ਸ੍ਰੀ ਸੁਰੇਸ਼ ਅਰੋੜਾ ਨਾਲ ਰਸ਼ਪਾਲ ਸਿੰਘ,ਸ਼ਾਮ ਸੁੰਦਰ ਰੇਹਾਨ,ਨਾਲ ਸੋਸਾਇਟੀ ਮੈਂਬਰ,ਕਰਨਲ ਬਲਬੀਰ ਸਿੰਘ ਬਰਾੜ ਸ਼੍ਰੀ ਸੁਰੇਸ਼ ਅਰੋੜਾ ਨੂੰ ਕਿਤਾਬਾਂ ਭੇਂਟ ਕਰਦੇ ਹੋਏ।

0
46 views

Comment