ਫ਼ਰਜ਼ੀ ਸ਼ਰਾਬ ਘੁਟਾਲੇ ਦੇ ਕੇਸ ‘ਚੋਂ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਬਰੀ ਕਰਨ ‘ਤੇ ਹਲਕਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਜੀ ਨੇ ਮਾਣਯੋਗ ਅਦਾਲਤ ਦਾ ਕੀਤਾ ਧੰਨਵਾਦ !
ਫਰੀਦਕੋਟ 02.03.26(ਨਾਇਬ ਰਾਜ)
ਕਿਹਾ, ‘’ਸ਼ਰਾਬ ਘੁਟਾਲੇ ਦਾ ਇਹ ਫ਼ਰਜ਼ੀ ਕੇਸ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਬਦਨਾਮ ਕਰਕੇ ਪਾਰਟੀ ਨੂੰ ਖ਼ਤਮ ਕਰਨ ਦੀ ਭਾਜਪਾ ਦੀ ਕੋਝੀ ਸਾਜ਼ਿਸ਼ ਸੀ, ਜੋ ਕਿ ਨਾਕਾਮ ਹੋਈ ਹੈ। ਸਾਡਾ ਦੇਸ਼ ਸੰਵਿਧਾਨ ‘ਤੇ ਚੱਲਦਾ ਹੈ ਅਤੇ ਇੱਥੇ ਭਾਜਪਾ ਦੀ ਤਾਨਾਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ’’
ਸੱਚਾਈ ਦੀ ਜਿੱਤ 'ਚ ਯੋਗਦਾਨ ਪਾਉਣ ਵਾਲ਼ੇ ਸਾਥੀਆਂ ਦਾ ਧੰਨਵਾਦ!
🔹 ਭਾਜਪਾ ਦੀ ਬਦਲਾਖੋਰੀ ਦੀ ਰਾਜਨੀਤੀ ਬਾਰੇ ਬੋਲਦਿਆਂ ਨਿਆਂ ਪਾਲਿਕਾ ਦੇ ਫ਼ੈਸਲੇ ਦੀ ਕੀਤੀ ਸ਼ਲਾਘਾ
🔹 ਫ਼ਰਜ਼ੀ ਘੁਟਾਲਾ ਮਾਮਲੇ 'ਚ ਸਾਥ ਦੇਣ ਵਾਲ਼ੇ ਸਮੂਹ ਵਕੀਲ ਸਾਹਿਬਾਨਾਂ ਅਤੇ ਸਾਥੀਆਂ ਦਾ ਕੀਤਾ ਧੰਨਵਾਦ
ਫ਼ਰਜ਼ੀ ਸ਼ਰਾਬ ਘੁਟਾਲੇ ਦੇ ਕੇਸ ‘ਚੋਂ ਬਰੀ ਹੋਣ ਤੋਂ ਬਾਅਦ ਬੋਲੇ ਅਰਵਿੰਦ ਕੇਜਰੀਵਾਲ !!
ਕਿਹਾ, ‘’PM ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਿਲ ਕੇ ‘ਆਪ’ ਨੂੰ ਖ਼ਤਮ ਕਰਨ ਲਈ ਰਚੀ ਸੀ ਇਹ ਸਾਜ਼ਿਸ਼, ਉਨ੍ਹਾਂ ਨੂੰ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਅਦਾਲਤ ਦੇ ਫ਼ੈਸਲੇ ਨੇ ਸਾਰੇ ਦੇਸ਼ ਦੇ ਸਾਹਮਣੇ ਸਾਬਿਤ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਕੱਟੜ ਇਮਾਨਦਾਰ ਪਾਰਟੀ ਹੈ’’