ਗੌਰਮਿੰਟ ਟੀਚਰਜ਼ ਯੂਨੀਅਨ ਦੇ ਵਫ਼ਦ ਨੇ ਅਧਿਆਪਕਾਂ ਦੀਆਂ ਵੱਖ ਵੱਖ ਮਸਲਿਆਂ ਸਬੰਧੀ ਮੰਗ ਪੱਤਰ ਅਧਿਕਾਰੀਆਂ ਨੂੰ ਸੌਂਪਿਆ
ਪੇਪਰਾਂ ਵਿੱਚ ਦੂਰ ਦੁਰਾਡੇ ਡਿਊਟੀਆਂ ਲਗਾਉਣ ਦਾ ਰੋਸ
ਗੁਰਦਾਸਪੁਰ 27/2/26
ਅੱਜ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲ੍ਹਾ ਗੁਰਦਾਸਪੁਰ ਦੇ ਆਗੂਆਂ ਕੁਲਦੀਪ ਪੂਰੋਵਾਲ, ਅਨਿਲ ਕੁਮਾਰ ਲਾਹੌਰੀਆ, ਲਵਪ੍ਰੀਤ ਰੋੜਾਂਵਾਲੀ ਦੀ ਅਗਵਾਈ ਹੇਠ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਦੇ ਸੁਪਰਡੰਟ ਪਰਬੋਧ ਕੁਮਾਰ ਅਤੇ ਦਲਜਿੰਦਰ ਕੌਰ ਨੂੰ ਅਧਿਆਪਕ ਮਸਲਿਆਂ ਦੇ ਹੱਲ ਕਰਨ ਲਈ ਮੰਗ ਪੱਤਰ ਸੌਂਪੇ। ਅਧਿਆਪਕ ਆਗੂਆਂ ਨੇ ਪੇਪਰਾਂ ਵਿੱਚ ਦੂਰ ਦੁਰਾਡੇ ਇਲਾਕਿਆਂ ਵਿੱਚ ਲਗਾਈ ਗਈ ਡਿਊਟੀ ਬਲਾਕਾਂ ਵਿੱਚ ਹੀ ਲਗਾਉਣ ਸਬੰਧੀ ਮੰਗ ਪੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੂੰ ਭੇਜਿਆ, ਪ੍ਰਾਇਮਰੀ ਵਿੱਚ ਬਾਰਡਰ ਏਰੀਏ ਸਬੰਧੀ ਡੀ ਪੀ ਆਈ ਐਲੀਮਟਰੀ ਵੱਲੋਂ ਜਾਰੀ ਹੋਏ ਪੱਤਰ ਨੂੰ ਲਾਗੂ ਕਰਨ, ਆਰਜੀ ਐਡਜਸਟਮੈਂਟ ਕਰਨ,2002 ਤੋਂ ਪਹਿਲਾਂ ਨਿਯੁਕਤ ਅਧਿਆਪਕਾਂ ਦਾ ਜੀ ਪੀ ਫੰਡ ਬਲਾਕਾਂ ਨੂੰ ਭੇਜਣ, ਚਾਰਦੀਵਾਰੀ ਅਤੇ ਰਿਪੇਅਰ ਦੀਆਂ ਗਰਾਂਟਾ ਦੇ ਬਿੱਲਾਂ ਦੀਆਂ ਅਦਾਇਗੀਆਂ ਕਰਨ, ਲੋੜਵੰਦ ਸਕੂਲਾਂ ਨੂੰ ਕਮਰਿਆਂ, ਫਰਸ਼, ਚਾਰਦੀਵਾਰੀ ਅਤੇ ਰਿਪੇਅਰ ਦੀਆਂ ਗਰਾਂਟਾ ਜਾਰੀ ਨਾ ਕਰਨ ਤੇ ਭਾਰੀ ਰੋਸ ਜ਼ਾਹਰ ਕੀਤਾ, ਸੈਂਟਰ ਹੈੱਡ ਟੀਚਰ ,ਹੈੱਡ ਟੀਚਰ ਤਰੱਕੀਆਂ ਸਮੇਤ ਕਈ ਮੰਗਾਂ ਤੇ ਚਰਚਾ ਕੀਤੀ। ਅਧਿਕਾਰੀਆਂ ਨੇ ਜਿਲ੍ਹਾ ਪੱਧਰ ਦੀਆਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਤੇ ਉੱਚ ਅਧਿਕਾਰੀਆਂ ਨੂੰ ਵੀ ਮੰਗ ਪੱਤਰ ਭੇਜਣ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਤੇ ਜੋਗਾ ਸਿੰਘ, ਅਨਿਲ ਕੁਮਾਰ, ਹਰਪ੍ਰੀਤ ਸਿੰਘ, ਜੋਤ ਪ੍ਰਕਾਸ਼ ਸਿੰਘ, ਰਾਜ ਕੁਮਾਰ, ਰਜਿੰਦਰ ਸਿੰਘ ਆਦਿ ਹਾਜ਼ਰ ਸਨ।