logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਹੋਲਾ ਮਹੱਲਾ ਦੌਰਾਨ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਲੰਗਰ ਕਮੇਟੀਆਂ ਨੂੰ ਮੁਫਤ ਉਪਲੱਬਧ ਕਰਵਾਏ ਜਾਣਗੇ ਜੈਵਿਕ ਖਪਣਯੋਗ ਬਰਤਨ

ਹੋਲਾ ਮਹੱਲਾ ਦੌਰਾਨ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਲੰਗਰ ਕਮੇਟੀਆਂ ਨੂੰ ਮੁਫਤ ਉਪਲੱਬਧ ਕਰਵਾਏ ਜਾਣਗੇ ਜੈਵਿਕ ਖਪਣਯੋਗ ਬਰਤਨ
ਐਸ.ਡੀ.ਐਮ ਤੇ ਪ੍ਰਦੂਸ਼ਣ ਰੋਕਥਾਮ ਅਧਿਕਾਰੀਆਂ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਲੰਗਰ ਕਮੇਟੀ ਪ੍ਰਬੰਧਕਾਂ ਨਾਲ ਕੀਤੀ ਮੀਟਿੰਗ
ਰਵਾਇਤੀ ਬਰਤਨਾਂ ਦੀ ਵਰਤੋਂ ਕਰਨ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਕੀਤੀ ਅਪੀਲ
ਸ੍ਰੀ ਅਨੰਦਪੁਰ ਸਾਹਿਬ 22 ਫਰਵਰੀ: ਪ੍ਰਦੂਸ਼ਣ ਨੂੰ ਘਟਾਉਣ ਦੇ ਮੰਤਵ ਨਾਲ ਗਰੀਨ ਹੋਲਾ ਮਹੱਲਾ ਮਨਾਉਣ ਦੇ ਵਿਸੇਸ਼ ਮਿਸ਼ਨ ਨੂੰ ਸਫਲ ਬਣਾਉਣ ਲਈ ਅੱਜ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਤੇ ਉਪ ਮੰਡਲ ਮੈਜਿਸਟ੍ਰੇਟ ਕਮ ਮੇਲਾ ਅਫਸਰ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਲੰਗਰ ਕਮੇਟੀ ਪ੍ਰਬੰਧਕਾਂ ਨਾਲ ਵਿਸੇਸ਼ ਮੀਟਿੰਗ ਕੀਤੀ ਗਈ। ਇਸ ਦੌਰਾਨ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਗਰੀਨ ਹੋਲਾ ਮਹੱਲਾ ਮਨਾਉਣ ਦੇ ਮਿਸ਼ਨ ਤਹਿਤ ਲੰਗਰ ਕਮੇਟੀਆਂ ਨੂੰ ਲੋੜੀਦੀ ਮਾਤਰਾਂ ਵਿੱਚ ਜੈਵਿਕ ਖਪਣਯੋਗ ਬਰਤਨ ਮੁਫਤ ਵਿਚ ਉਪਲੱਬਧ ਕਰਵਾਏ ਜਾਣਗੇ। ਲੰਗਰਾਂ ਦਾ ਵੇਸਟ ਮਟੀਰੀਅਲ ਇਕੱਠਾ ਕਰਨ ਲਈ ਕੱਪੜੇ ਅਤੇ ਜੈਵਿਕ ਖਪਣਯੋਗ ਪਦਾਰਥਾਂ ਦੇ ਬਣੇ ਥੈਲੇ ਵੀ ਲੰਗਰ ਕਮੇਟੀਆਂ ਨੂੰ ਮੁਫਤ ਦਿੱਤੇ ਜਾਣਗੇ।
ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਲੰਗਰ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਮੇਲਾ ਅਫਸਰ ਕਮ ਐਸ.ਡੀ.ਐਮ ਸੁਖਪਾਲ ਸਿੰਘ ਪੀ.ਸੀ.ਐਸ ਅਤੇ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਵਿਸੇਸ਼ ਮੀਟਿੰਗ ਕੀਤੀ ਗਈ। ਇਸ ਤੋ ਪਹਿਲਾ 20 ਫਰਵਰੀ ਨੂੰ ਪੀਪੀਸੀਬੀ ਦੇ ਚੇਅਰਪਰਸਨ ਰੀਨਾ ਗੁਪਤਾ ਅਤੇ ਮੈਂਬਰ ਸੈਕਟਰੀ ਲਵਨੀਤ ਦੂਬੇ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਅਦਿੱਤਿਆ ਡਚਲਵਾਲ ਅਤੇ ਹੋਰ ਅਧਿਕਾਰੀਆਂ ਨਾਲ ਵਿਸੇਸ਼ ਮੀਟਿੰਗ ਕਰਕੇ ਪ੍ਰਦੂਸ਼ਣ ਮੁਕਤ ਹੋਲਾ ਮਹੱਲਾ ਮਨਾਉਣ ਬਾਰੇ ਕਿਹਾ ਗਿਆ ਹੈ।
ਪ੍ਰਸਾਸ਼ਨ ਵੱਲੋਂ ਇਸ ਵਾਰ ਹੋਲਾ ਮਹੱਲਾ ਦੌਰਾਨ ਸੈਲੰਸਰ ਹਟਾ ਕੇ ਮੋਟਰਸਾਈਕਲ, ਟਰੈਕਟਰ ਤੇ ਹੋਰ ਵਾਹਨ ਚਲਾਉਣ, ਹੁੱਲੜਬਾਜੀ ਅਤੇ ਰੰਗ ਗੁਲਾਲ ਦੀ ਵਰਤੋਂ ਨਾਂ ਕਰਨ ਦੀ ਅਪੀਲ ਕੀਤੀ ਹੈ। ਪ੍ਰਸਾਸ਼ਨ ਵੱਲੋਂ ਇਸ ਵਾਰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੇ ਮੁਕੰਮਲ ਪਾਬੰਦੀ ਲਗਾਉਣ ਅਤੇ ਵਾਤਾਵਰਣ ਸਾਫ ਸੁਥਰਾ ਰੱਖਣ ਲਈ ਹਰ ਵਰਗ ਦਾ ਸਹਿਯੋਗ ਮੰਗਿਆ ਹੈ। ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਪੀਲ ਕੀਤੀ ਕਿ ਪਾਣੀ, ਹਵਾ, ਧਰਤੀ ਨੂੰ ਬਚਾਉਣ ਲਈ ਪ੍ਰਦੂਸ਼ਣ ਦਾ ਖਾਤਮਾ ਬਹੁਤ ਜਰੂਰੀ ਹੈ ਅਤੇ ਮੇਲਾ ਖੇਤਰ ਨੂੰ ਸਾਫ ਸੁਥਰਾ ਰੱਖਿਆ ਜਾਵੇ। ਇਸ ਮੌਕੇ ਐਸ.ਡੀ.ਐਮ ਸੁਖਪਾਲ ਸਿੰਘ ਦਾ ਵਿਸੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸ.ਮਲਕੀਤ ਸਿੰਘ, ਮੀਤ ਮੈਨੇਜਰ ਐਡਵੋਕੇਟ ਹਰਦੇਵ ਸਿੰਘ, ਸੂਚਨਾਂ ਅਫਸਰ ਹਰਪ੍ਰੀਤ ਸਿੰਘ, ਇੰ.ਗੁਰਕਰਨ ਸਿੰਘ, ਇੰ.ਹਰਿੰਦਰ ਸਿੰਘ, ਇੰ.ਚਰਨਜੀਤ ਰਾਏ, ਇੰ.ਬੀਰਦਵਿੰਦਰ ਸਿੰਘ, ਇੰ.ਵਿਪਨ ਕੁਮਾਰ, ਇੰ.ਰੁਬਲ ਗੋਇਲ, ਇੰ.ਅਮਨਦੀਪ ਸਿੰਘ, ਐਸ.ਡੀ.ਓ ਅਰਸ਼ਪ੍ਰੀਤ ਕੌਰ ,ਇੰ. ਚਰਨਜੀਤ ਰਾਏ, ਜਸਵੀਰ ਸਿੰਘ, ਜਸ਼ਨਜੋਤ ਸਿੰਘ, ਬਾਬਾ ਤੀਰਥ ਸਿੰਘਜੀ, ਕਿਲ੍ਹਾ ਅਨੰਦਗੜ੍ਹ ਸਾਹਿਬ ਮੈਨੇਜਰ ਬੇਅੰਤ ਸਿੰਘ, ਗੁਰਦੁਆਰਾ ਲੋਹ ਲੰਗਰ ਬਾਬਾ ਜਰਨੈਲ ਸਿੰਘ ਤੇ ਹੋਰ ਕਮੇਟੀਆਂ ਦੇ ਮੈਂਬਰ ਹਾਜ਼ਰ ਸਨ।

17
1390 views

Comment