logo

ਗਊ ਸੇਵਾ ਸਦਨ ਵੈਲਫੇਅਰ ਸੁਸਾਇਟੀ ਫਰੀਦਕੋਟ ਵੱਲੋਂ ਸੰਗਰਾਂਦ ਦੇ ਸ਼ੁੱਭ ਦਿਹਾੜੇ ਤੇ ਗੁੜ ਚੋਕਰ ਤੇ ਹਰੇ ਪੱਠਿਆਂ ਦੀ ਸੇਵਾ 12 ਫਰਵਰੀ ਨੂੰ- ਵਜੀਰ ਚੰਦ ਗੁਪਤਾ

ਗਊ ਸੇਵਾ ਸਦਨ ਵੈਲਫੇਅਰ ਸੁਸਾਇਟੀ ਫਰੀਦਕੋਟ ਵੱਲੋਂ ਸੰਗਰਾਂਦ ਦੇ ਸ਼ੁੱਭ ਦਿਹਾੜੇ ਤੇ ਗੁੜ ਚੋਕਰ ਤੇ ਹਰੇ ਪੱਠਿਆਂ ਦੀ ਸੇਵਾ 12 ਫਰਵਰੀ ਨੂੰ- ਵਜੀਰ ਚੰਦ ਗੁਪਤਾ
ਫਰੀਦਕੋਟ:11,ਫਰਵਰੀ (ਕੰਵਲ ਸਰਾਂ) ਅਨੰਦੇਆਣਾ ਗਉਸ਼ਾਲਾ ਫਰੀਦਕੋਟ ਵਿਖੇ ਗਊ ਸੇਵਾ ਸਦਨ ਵੈਲਫੇਅਰ ਸੁਸਾਇਟੀ ਫਰੀਦਕੋਟ ਵੱਲੋ ਸੰਗਰਾਂਦ ਦੇ ਸ਼ੁੱਭ ਦਿਹਾੜੇ ਤੇ ਗੁੜ ਚੋਕਰ ਤੇ ਹਰੇ ਪੱਠਿਆਂ ਦੀ ਸੇਵਾ 12 ਫਰਵਰੀ 2026 ਦਿਨ ਵੀਰਵਾਰ ਨੂੰ ਸਮਾਂ 6.45 ਵਜੇ ਸਵੇਰੇ ਹੋਵੇਗੀ। ਇਹ ਜਾਣਕਾਰੀ ਗਊਸ਼ਾਲਾ ਫਰੀਦਕੋਟ ਦੇ ਪ੍ਰਧਾਨ ਵਜੀਰ ਚੰਦ ਗੁਪਤਾ ਵੱਲੋ ਦਿੱਤੀ ਗਈ। ਇਸ ਮੌਕੇ ਤੇ ਸ਼ਾਮ ਲਾਲ ਗਰਗ ਤਾਉ ਐਡ ਕੰਪਨੀ ਅਤੇ ਡਾ.ਚੰਦਰ ਸ਼ੇਖਰ ਸਿਵਲ ਸਰਜਨ ਫਰੀਦਕੋਟ ਵੀ ਮੋਜੂਦ ਸਨ। ਗਊਸ਼ਾਲਾ ਪ੍ਰਧਾਨ ਵਜੀਰ ਚੰਦ ਗੁਪਤਾ ਨੇ ਕਿਹਾ ਕਿ ਗਊ ਦੀ ਸੇਵਾ ਅਤੇ ਸੰਭਾਲ ਹਰ ਕਿਸੇ ਦੇ ਕਰਮਾਂ ਵਿੱਚ ਨਹੀਂ ਆਉਂਦੀ ਗਊ ਦੀ ਸੇਵਾ ਭਾਰਤੀ ਸੰਸਕ੍ਰਿਤੀ ਦਾ ਸਨਮਾਨ ਹੈ ਅਗਰ ਸਹੀ ਸੋਚ ਅਤੇ ਸਹੀ ਨੀਅਤ ਨਾਲ ਗਊ ਦੀ ਸੇਵਾ ਕੀਤੀ ਜਾਵੇ ਤਾਂ ਫੇਰ ਤੁਹਾਡੇ ਆਰਥਿਕ ਢਾਂਚੇ ਵਿੱਚ ਵੀ ਪ੍ਰਭੂ ਦੀ ਬਖਸ਼ਿਸ਼ ਨਾਲ ਸੁਧਾਰ ਆਵੇਗਾ। ਗੁਪਤਾ ਨੇ ਇਸ ਸ਼ੁੱਭ ਦਿਹਾੜੇ ਤੇ ਸ਼ਹਿਰ ਨਿਵਾਸੀਆ ਨੂੰ ਅਪੀਲ ਕੀਤੀ ਕਿ ਗਊਸ਼ਾਲਾ ਵਿੱਚ ਸਮੇ ਸਿਰ ਪਹੁੰਚ ਕੇ ਗੁੜ ਚੋਕਰ ਤੇ ਹਰੇ ਪੱਠਿਆਂ ਦੀ ਸੇਵਾ ਕਰਕੇ ਖੁਸ਼ੀਆ ਪ੍ਰਾਪਤ ਕਰੋ।

85
3622 views