logo

ਅੰਗਦਾਨ ਰਾਹੀਂ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ- ਡਾ. ਗੁਰਨੀਤ ਸੰਧੂ .

ਅੰਗਦਾਨ ਰਾਹੀਂ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ- ਡਾ. ਗੁਰਨੀਤ ਸੰਧੂ
ਨੰਗਲ 10 ਫਰਵਰੀ: ਰਜਿੰਦਰਾ ਹਸਪਤਾਲ ਪਟਿਆਲਾ ਦੇ ਡਾ.ਗੁਰਨੀਤ ਸੰਧੂ ਜੋ ਕਿ ਸੋਟੋ ਪੰਜਾਬ (ਸਟੇਟ ਆਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗਨਾਈਜ਼ੇਸ਼ਨ) ਦੇ ਨੋਡਲ ਅਫ਼ਸਰ ਨੇ ਕਿਹਾ ਕਿ ਅੰਗਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਦੱਸਿਆ ਕਿ ਸੋਟੋ ਪੰਜਾਬ ਸਰਕਾਰ ਨਾਲ ਮਿਲ ਕੇ ਚੱਲ ਰਹੀ ਇੱਕ ਮਹੱਤਵਪੂਰਨ ਮੁਹਿੰਮ ਹੈ, ਜਿਸਦਾ ਉਦੇਸ਼ ਅੰਗਦਾਨ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ।
ਡਾ.ਸੰਧੂ ਨੇ ਜਾਣਕਾਰੀ ਦੱਸਿਆ ਕਿ ਸੋਟੋ ਦਾ ਰੀਜਨਲ ਦਫ਼ਤਰ ਪੀਜੀਆਈ ਚੰਡੀਗੜ੍ਹ ਵਿਖੇ ਹੈ, ਜਦਕਿ ਇਸਦਾ ਨੈਸ਼ਨਲ ਦਫ਼ਤਰ ਨਵੀਂ ਦਿੱਲੀ ਵਿੱਚ ਸਥਿਤ ਹੈ। ਉਨ੍ਹਾਂ ਕਿਹਾ ਕਿ ਅਕਸਰ ਸੜਕ ਹਾਦਸਿਆਂ ਜਾਂ ਨਸ ਫਟਣ ਕਾਰਨ ਕਈ ਲੋਕਾਂ ਦੀ ਬ੍ਰੇਨ ਸਟੈਮ ਡੈਥ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਮ੍ਰਿਤਕ ਦੇ ਅੰਗਦਾਨ ਕਰ ਦਿੱਤੇ ਜਾਣ ਤਾਂ ਉਸਦੀ ਮੌਤ ਤੋਂ ਬਾਅਦ ਵੀ ਪੰਜ ਤੋਂ ਅੱਠ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਸੋਟੋ ਮੁਹਿੰਮ ਦਾ ਮੁੱਖ ਮਕਸਦ ਇਹ ਹੈ ਕਿ ਲੋਕ ਪਹਿਲਾਂ ਤੋਂ ਹੀ ਇਹ ਫੈਸਲਾ ਕਰਨ ਕਿ ਜੇਕਰ ਕਦੇ ਉਹ ਬ੍ਰੇਨ ਸਟੈਮ ਡੈਥ ਦੀ ਸਥਿਤੀ ਵਿੱਚ ਪਹੁੰਚਣ ਤਾਂ ਉਨ੍ਹਾਂ ਦੇ ਅੰਗਦਾਨ ਕੀਤੇ ਜਾ ਸਕਦੇ ਹਨ। ਅੰਗਦਾਨ ਬਾਰੇ ਲੋਕਾਂ ਨੂੰ ਹੋਰ ਜਾਗਰੂਕ ਕਰਨ ਲਈ ਸੋਟੋ ਪੰਜਾਬ ਦੀ ਟੀਮ ਵੱਲੋਂ ਅੱਜ ਕਾਈਟ ਫੈਸਟੀਵਲ ਵਿੱਚ ਭਾਗ ਲਿਆ ਗਿਆ। ਡਾ.ਗੁਰਨੀਤ ਸੰਧੂ ਨੇ ਸਮੂਹ ਜਨਤਾ ਨੂੰ ਅਪੀਲ ਕੀਤੀ ਕਿ ਅੰਗਦਾਨ ਵਰਗੀ ਮਹਾਨ ਸੇਵਾ ਨਾਲ ਜੁੜ ਕੇ ਹੋਰਾਂ ਦੀ ਜ਼ਿੰਦਗੀ ਬਚਾਉਣ ਵਿੱਚ ਆਪਣਾ ਯੋਗਦਾਨ ਪਾਉਣ।

10
926 views