logo

ਜਾਗੋ ਪੰਜਾਬ ਮੰਚ ਚੰਡੀਗੜ੍ਹ ਵੱਲੋਂ ਫਰੀਦਕੋਟ ਵਿੱਚ ਪੰਜਾਬ ਦੇ ਪਾਣੀਆਂ ਦੀ ਗੈਰ- ਸੰਵਿਧਾਨਿਕ ਲੁੱਟ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ-ਕਰਨਲ ਬਲਬੀਰ ਸਰਾਂ, ਡਾ.ਹਰਿੰਦਰਪਾਲ ਸੰਧੂ

ਫਰੀਦਕੋਟ:08,ਫਰਵਰੀ ( ਕੰਵਲ ਸਰਾਂ) ਅੱਜ ਸਥਾਨਕ ਆਫੀਸਰ ਕਲੱਬ ਫਰੀਦਕੋਟ ਵਿਖੇ ਜਾਗੋ ਪੰਜਾਬ ਮੰਚ ਚੰਡੀਗੜ੍ਹ ਵੱਲੋਂ ਫਰੀਦਕੋਟ ਵਿੱਚ ਪੰਜਾਬ ਦੇ ਪਾਣੀਆਂ ਦੀ ਗੈਰ- ਸੰਵਿਧਾਨਿਕ ਲੁੱਟ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਜਾਗੋ ਪੰਜਾਬ ਮੰਚ ਚੰਡੀਗੜ੍ਹ ਜੋ ਕਿ ਸਰਪ੍ਰਸਤ ਸ.ਸਵਰਨ ਸਿੰਘ ਬੋਪਾਰਾਏ ਕੀਰਤੀ ਚੱਕਰ ,ਪਦਮ ਸ੍ਰੀ ਸਾਬਕਾ ਆਈ.ਏ.ਐਸ. ਸੈਕਟਰੀ ਗੋਰਮਿੰਟ ਆਫ ਇੰਡੀਆ ਦੀ ਯੋਗ ਅਗਵਾਈ ਹੇਠ ਚੱਲ ਰਿਹਾ ਹੈ। ਇਹ ਸੈਮੀਨਾਰ ਫਰੀਦਕੋਟ ਵਿੱਚ ਕਰਨਲ ਬਲਬੀਰ ਸਿੰਘ ਸਰਾਂ ਤੇ ਡਾ. ਹਰਿੰਦਰਪਾਲ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਇਸ ਸੈਮੀਨਾਰ ਦੀ ਸ਼ੁਰੂਆਤ ਵਿੱਚ ਪੰਜਾਬ ਜਾਗੋ ਮੰਚ ਚੰਡੀਗੜ੍ਹ ਤੋ ਜਿਹੜੇ ਸੀਨੀਅਰ ਮੈਬਰਾਂ ਨੇ ਸ਼ਿਰਕਤ ਕੀਤੀ ਉਹਨਾਂ ਨੂੰ ਫੁੱਲਾਂ ਦੇ ਬੁੱਕੇ ਦੇ ਕੇ ਜੀ ਆਇਆ ਆਖਿਆ ਗਿਆ। ਡਾ.ਹਰਿੰਦਰਪਾਲ ਸਿੰਘ ਸੰਧੂ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਤੇ ਪੰਜਾਬ ਦੇ ਪਾਣੀਆਂ ਦੇ ਵਿਸ਼ੇ ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਜਿੰਨਾ ਬੁਲਾਰਿਆ ਵੱਲੋ ਆਪਣੇ ਵਿਚਾਰ ਪ੍ਰਗਟ ਕੀਤੇ ਗਏ ਉਹਨਾਂ ਵਿੱਚ ਬ੍ਰਗੇਡੀਅਰ ਇੰਦਰਮੋਹਨ ਸਿੰਘ, ਕਰਨਲ ਲਾਲਜੀਤ ਸਿੰਘ ਗਿੱਲ,ਕਰਨਲ ਅਵਤਾਰ ਸਿੰਘ ਹੀਰਾ,ਕਰਨਲ ਇਕਬਾਲ ਸਿੰਘ ਪੰਨੂ,ਬਲਵੰਤ ਰਾਏ ਗੱਖੜ, ਸ਼ੰਕਰ ਸ਼ਰਮਾਂ,ਸੁਰਿੰਦਰ ਸਿੰਘ ਰੋਮਾਣਾ,ਬਲਵਿੰਦਰ ਸਿੰਘ ਲੋਕ ਸਧਾਰ ਲਹਿਰ,ਗੁਰਮੀਤ ਸਿੰਘ ਬਰਾੜ,ਬਲਦੇਵ ਸਿੰਘ ਡੋਹਕ ਆਦਿ ਮੈਂਬਰ ਵੱਲੋ ਵਿਚਾਰ ਪ੍ਰਗਟ ਕੀਤੇ ਗਏ। ਬੁਲਾਰਿਆ ਵੱਲੋ ਇਸ ਸੈਮੀਨਾਰ ਵਿੱਚ ਪਾਣੀਆਂ ਤੋ ਇਲਾਵਾ ਨਸ਼ੇ ਅਤੇ ਪੰਜਾਬ ਦੇ ਸਿਸਟਮ ਤੇ ਵੀ ਸਵਾਲ ਚੁੱਕੇ ਗਏ। ਇਸ ਮੰਚ ਵਿੱਚ ਬੁਲਾਰਿਆ ਵੱਲੋ ਇੱਕ ਰਾਜਨੀਤਿਕ ਸੰਗਠਨ ਬਣਾਉਣ ਦੀ ਗੱਲ ਕਹੀ ਬਿਨਾਂ ਇਸ ਦੇ ਪਾਣੀਆਂ ਦੇ ਮੁੱਦੇ ਹੱਲ ਨਹੀ ਹੋਣੇ ਸਾਨੂੰ ਆਪਣੇ ਨਾਲ ਸਾਰੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਇੱਕ ਮਜ਼ਬੂਤ ਸੰਗਠਨ ਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ। ਅਜ਼ਾਦੀ ਤੋ ਬਾਅਦ ਕਿਵੇਂ ਪੰਜਾਬ ਦੇ ਪਾਣੀਆਂ ਨੂੰ ਵੰਡਿਆ ਗਿਆ ਆਗੂਆਂ ਵੱਲੋ ਵਿਸਥਾਰਪੂਰਵਕ ਦੱਸਿਆ ਗਿਆ। ਉਹਨਾਂ ਨੇ ਦੱਸਿਆ ਇਸ ਤੋ ਪਹਿਲਾਂ ਇਹ ਮੰਚ ਛੇ ਮੀਟਿੰਗਾਂ ਕਰ ਚੁੱਕਿਆ ਹੈ ਅੱਜ ਇਹ ਸੱਤਵੀਂ ਮੀਟਿੰਗ/ਸੈਮੀਨਾਰ ਕਰਵਾਇਆ ਜਾ ਰਿਹਾ ਅਤੇ ਇਹ ਮੰਚ ਵੱਲੋ ਮਾਲਵਾ,ਮਾਝਾ ਅਤੇ ਦੁਆਬਾ ਵਿੱਚ ਵੀ ਮੀਟਿੰਗਾਂ/ਅਜਿਹੇ ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਫਰੀਦਕੋਟ ਵਿੱਚ ਖੁਦ ਸ.ਸਵਰਨ ਸਿੰਘ ਬੋਪਰਾਏ ਜੀ ਨੇ ਆਉਣਾ ਸੀ ਪਰ ਉਹਨਾਂ ਦੀ ਸਿਹਤ ਠੀਕ ਨਾ ਹੋਣ ਕਾਰਨ ਇੱਥੇ ਨਹੀ ਆ ਸਕੇ। ਇਸ ਸੈਮੀਨਾਰ ਵਿੱਚ ਸ਼ਿਰਕਤ ਕਰਨ ਵਾਲਿਆ ਵਿੱਚ ਹਰਦਿਆਲ ਸਿੰਘ ਸੰਧੂ,ਸੁਰਜੀਤ ਸਿੰਘ ਸੰਧੂ,ਸ਼ਮਿੰਦਰ ਸਿੰਘ ਸੰਧੂ,ਗੁਰਮੇਲ ਸਿੰਘ, ਕਮਲਜੀਤ ਸਿੰਘ, ਬਲਦੇਵ ਸਿੰਘ ਮਾਨ,ਕੁਲਤੇਜਵਰ ਸਿੰਘ ਸੇਖੋਂ,ਲਖਵਿੰਦਰ ਸਿੰਘ, ਜਸਵਿੰਦਰ ਜੀਤ ਸਿੰਘ ਬਰਾੜ, ਸੂਬੇਦਾਰ ਹਰਦਿਆਲ ਸਿੰਘ, ਰਾਮਲਾਲ, ਬਲਕਰਨ ਸਿੰਘ, ਸੱਤ ਨਰਾਇਣ ਗਰਗ ਬੈਂਕ ਮੈਨੇਜਰ, ਪ੍ਰੋ.ਐਨ.ਕੇ.ਗੁਪਤਾ, ਕੁਲਵਿੰਦਰ ਸਿੰਘ, ਮਨਿੰਦਰ ਸਿੰਘ, ਜਤਿੰਦਰ ਪਾਲ ਸਿੰਘ, ਕੈਪਟਨ ਨਗਿੰਦਰ ਸਿੰਘ, ਬਿਕਰਮਜੀਤ ਸਿੰਘ ਬਰਾੜ, ਬਲਦੇਵ ਸਿੰਘ, ਜਨਿੰਦਰ ਪਾਲ ਸਿੰਘ, ਕੇਵਲ ਸਿੰਘ, ਨਛੱਤਰ ਸਿੰਘ, ਟਿੱਕਾ ਸਿੰਘ, ਦਵਿੰਦਰ ਸਿੰਘ, ਡਾ.ਅਜੀਤ ਸਿੰਘ ਗਿੱਲ ਰਿਟਾਇਰਡ ਖੇਤੀਬਾੜੀ ਅਫਸਰ,ਗੁਰਮੇਲ ਸਿੰਘ, ਕੇ.ਪੀ.ਸਿੰਘ ਸਰਾਂ,ਡਾ.ਸੁਰਿੰਦਰ ਚੌਧਰੀ ਅਤੇ ਨਰਿੰਦਰ ਸਿੰਘ ਗਿੱਲ ਆਦਿ ਹਾਜ਼ਰ ਸਨ। ਪੰਜਾਬ ਜਾਗੋ ਮੰਚ ਚੰਡੀਗੜ੍ਹ ਵੱਲੋ ਆਏ ਹੋਏ ਮਹਿਮਾਨਾਂ ਨੂੰ ਕਰਨਲ ਬਲਬੀਰ ਸਿੰਘ ਸਰਾਂ ਵੱਲੋ ਆਪਣੀ ਲਿਖੀਆਂ ਕਿਤਾਬਾਂ ਦਾ ਇੱਕ ਇੱਕ ਸੈਟ ਭੇਂਟ ਕੀਤਾ ਗਿਆ ਤੇ ਅੰਤ ਵਿੱਚ ਕਰਨਲ ਬਲਬੀਰ ਸਿੰਘ ਸਰਾਂ ਵੱਲੋ ਸਾਰੇ ਆਏ ਮੈਂਬਰ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸੈਮੀਨਾਰ ਦਾ ਮੰਚ ਸੰਚਾਲਨ ਪ੍ਰੋ ਨਰਿੰਦਰ ਸਿੰਘ ਬਰਾੜ ਵੱਲੋ ਬਾ-ਖੂਬੀ ਨਾਲ ਨਿਭਾਇਆ। ਸੈਮੀਨਾਰ ਦੇ ਅੰਤ ਵਿਚ ਸਾਰੇ ਆਏ ਹੋਏ ਮੈਂਬਰਾਂ ਤੇ ਮਹਿਮਾਨਾਂ ਨੇ ਖਾਣੇ ਦਾ ਆਨੰਦ ਮਾਣਿਆ।

3
318 views