logo

ਸ੍ਰੀ ਭੋਲੇ ਬਾਬਾ ਕਾਵਡ ਸੰਗ ਦੀ ਹੋਈ ਅਹਿਮ ਮੀਟਿੰਗ ਕਾਵੜ ਯਾਤਰਾ 11 ਫਰਵਰੀ ਨੂੰ ਰਵਾਨਾ ਹੋਵੇਗੀ- ਸੰਜੀਵ ਮੋਗਾ ਟਿੰਕੂ

ਫਰੀਦਕੋਟ:04 ਫਰਵਰੀ( ਕੰਵਲ ਸਰਾਂ) ਬੀਤੇ ਦਿਨੀਂ ਸ੍ਰੀ ਭੋਲੇ ਬਾਬਾ ਕਾਵਡ ਦੀ ਅਹਿਮ ਮੀਟਿੰਗ ਸ੍ਰੀ ਗੇਲਾ ਰਾਮ ਮੰਦਰ ਵਿਖੇ ਹੋਈ। ਜਿਸ ਵਿੱਚ ਕਾਵਡ ਸੰਘ ਦੇ ਪ੍ਰਧਾਨ ਸੰਜੀਵ ਮੋਗਾ ਟਿੰਕੂ ਨੇ ਦੱਸਿਆ ਕਿ ਫਗਣ ਮਹੀਨੇ ਦੀ ਮਹਾਸ਼ਿਵਰਾਤਰੀ ਆ ਰਹੀ ਹੈ ਕਾਵੜ ਯਾਤਰਾ ਤੇ ਜਾਣ ਲਈ ਇਸ ਵਾਰ ਸਭ ਨੇ ਫੈਸਲਾ ਕੀਤਾ ਕਾਵੜ ਯਾਤਰਾ ਮੋਟਰਸਾਈਕਲ ਬਾਈਕ ਤੇ ਆਏਗੀ ਜੋ ਕਿ 11 ਫਰਵਰੀ ਸਵੇਰੇ 8 ਵਜੇ ਮੁਹੱਲਾ ਸੇਠੀਆਂ ਸ਼ਿਵ ਮੰਦਿਰ ਤੋਂ ਰਵਾਨਾ ਹੋਏਗੀ ਅਤੇ 15 ਫਰਵਰੀ ਮਹਾ ਸ਼ਿਵਰਾਤਰੀ ਵਾਲੇ ਦਿਨ ਸਵੇਰੇ 7.30 ਵਜੇ ਰੋਜ਼ ਇਨਕਲੇਬ ਮਹਾਮ੍ਰਤਿਨਜੈ ਮਹਾਦੇਵ ਮੰਦਰ ਵਿੱਚੋਂ ਸ਼ੋਭਾ ਯਾਤਰਾ ਮੋਟਰਸਾਈਕਲ ਤੇ ਚੱਲ ਕੇ ਸਾਰੇ ਨਗਰ ਵਿੱਚੋਂ ਹੁੰਦੇ ਹੋਈ ਸ੍ਰੀ ਗੇਲਾ ਰਾਮ ਗੇਰਾ ਮੰਦਰ ਵਿਖੇ ਪਹੁੰਚੇਗੀ ਉਸ ਤੋਂ ਬਾਅਦ ਸਾਰੇ ਮੰਦਿਰਾਂ ਵਿੱਚ ਜਲ ਚੜਾਇਆ ਜਾਏਗਾ। ਇਸ ਮੌਕੇ ਤੇ ਵਿਜੇ ਕਪੂਰ, ਵਿੱਕੀ ਗੇਰਾ,ਪੁਨੀਤ ਗੇਰਾ, ਯਗੇਸ਼ ਗਰਗ ਭਾਨੂ ,ਰੋਹਿਤ ਸਹਿਗਲ, ਭੋਲਾ ਗਿੱਲ,ਮੈਂਨੀ ਰਜੋਲੀਆ, ਪ੍ਰਗਟ ਸਿੰਘ ,ਗਗਨ ਬਾਸਲ, ਰਣਜੀਤ ਗੁਜਰ, ਅਸ਼ੋਕ ਬਾਸਲ,ਮੋਨੂ ਸ਼ਰਮਾ, ਰਾਜਪਾਲ, ਸਿਧਾਂਤ ਸ਼ਰਮਾ, ਕਾਰਤਿਕ ਬਜਾਜ, ਹਿਮਾਂਸ਼ੂ ਸ਼ਰਮਾ,ਵੀਨੂੰ ਚਾਵਲਾ ਆਦਿ ਸ਼ਾਮਿਲ ਹੋਏ ਸਭ ਨੇ ਆਪਣੀ ਸਹਿਮਤੀ ਪ੍ਰਗਟਾਈ।

1
480 views