ਬੀ. ਪੀ. ਈ.ਓ. ਦੋਰਾਂਗਲਾ ਨੇ ਸੈਮੀਨਾਰ ਵਿੱਚ ਆਏ ਅਧਿਆਪਕਾਂ ਨੂੰ ਸਕੂਲ਼ਾਂ ਵਿੱਚ ਐਨਰੋਲਮੇਂਟ ਵਧਾਉਣ ਲਈ ਪ੍ਰੇਰਿਤ ਕੀਤਾ
ਬਹਿਰਾਮਪੁਰ2ਫਰਵਰੀ ਪੰਜਾਬ ਸਿੱਖਿਆ ਵਿਭਾਗ ਦੇ ਆਦੇਸ਼ਾਂ ਤੇ ਵੱਖ ਵੱਖ ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਮੁਹਿੰਮ ਸ਼ੁਰੂ ਕੀਤੀ ਜਾ ਚੁੱਕੀ ਹੈ ਜਿਸ ਦੇ ਫਲ ਸਰੂਪ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਐਨਰੋਲਮੈਂਟ ਵੈਨ ਚਲਾ ਕੇ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਇਸੇ ਲੜੀ ਨੂੰ ਜਾਰੀ ਰੱਖਦਿਆਂ ਬਲਾਕ ਦੋਰਾਂਗਲਾ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਨਰੇਸ਼ ਪਨਿਆੜ ਨੇ ਮਿਸ਼ਨ ਸਮਰੱਥ 4.0 ਤਹਿਤ ਲੱਗੇ ਬਲਾਕ ਵਿੱਚ ਤੀਸਰੇ ਫੇਸ ਵਿੱਚ ਸੈਮੀਨਾਰ ਲਗਾਉਣ ਲਈ ਆਏ ਹੋਏ ਅਧਿਆਪਕਾਂ ਨੂੰ ਆਪੋ ਆਪਣੇ ਸਕੂਲਾਂ ਵਿੱਚ ਬੱਚਿਆਂ ਦੀ ਐਨਰੋਲਮੈਂਟ ਵਧਾਉਣ ਲਈ ਪ੍ਰੇਰਿਤ ਕੀਤਾ l ਉਹਨਾਂ ਸੈਮੀਨਾਰਾਂ ਵਿੱਚ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਦੀ ਗਿਣਤੀ ਵਧਾਉਣ ਲਈ ਅੱਧੇ ਸਮੇ ਤੋਂ ਬਾਅਦ ਇੱਕ ਅਧਿਆਪਕ ਪਿੰਡ ਵਿੱਚ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾਂਦੀਆਂ ਸਹੂਲਤਾਂ ਸਬੰਧੀ ਜਾਣਕਾਰੀ ਦੇ ਕੇ ਬੱਚਿਆਂ ਦੇ ਦਾਖਲੇ ਸਬੰਧੀ ਕਰਨ ਜਾਵੇਗਾ, ਗੌਰ ਤਲਬ ਹੈ ਕਿ ਦੂਸਰੇ ਬੈਚ ਵਿੱਚ ਵੀ ਦਾਖਲਾ ਵਧਾਉਣ ਸਬੰਧੀ ਪ੍ਰੇਰਿਤ ਕੀਤਾ ਸੀ ਜਿਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ ਇਸ ਮੌਕੇ ਬਲਾਕ ਰਿਸੋਰਸ ਪਰਸਨ ਮਨਜੀਤ ਸਿੰਘ ਸੁਮਿਤ ਮਹਾਜਨ ਹੈਡ ਟੀਚਰ ਜੋਤ ਪ੍ਰਕਾਸ਼ ਸਿੰਘ, ਹੈਡ ਟੀਚਰ ਰਜਨੀ ਪ੍ਰਕਾਸ਼, ਵਿਕਰਮਦੀਪ ਸਿੰਘ ਪਸਿਆਲ , ਅਜੇ ਸਿੰਘ ,ਕਮਲਜੀਤ, ਸੌਰਵ ਗੁਪਤਾ ਹਾਜਰ ਸਨ