logo

ਲੱਖਾਂ ਰੁਪਏ ਲੈਕੇ ਮਾਨਸਾ ਜਿਲ੍ਹੇ ਦੇ ਪਿੰਡ ਸਿਰਸੀਵਾਲ ਚੋਂ ਸਾਧ ਫ਼ਰਾਰ।

ਆਹ ਬਾਬਾ ਕੁਝ ਦਿਨ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਸਿਰਸੀਵਾਲਾ ਵਿਖੇ ਆਇਆ, ਇਹਦੇ ਮਗਰ ਹੀ ਦੋ ਚੇਲੇ ਆ ਗਏ, ਨਵੀਂ ਗੱਡੀ ਲੈਕੇ, ਕਹਿੰਦੇ ਬਾਬਾ ਸਾਨੂੰ ਸੱਟਾ ਦੇਕੇ ਆਇਆ, ਸਾਡੇ ਵਾਰੇ ਨਿਆਰੇ ਕਰ ਦਿੱਤੇ, ਨੀਹਚਾ ਵਿਸ਼ਵਾਸ ਰੱਖਿਓ, ਥੋਡੇ ਵੀ ਕਰੂਗਾ।
ਨਵੀਂ ਗੱਡੀ ਤੇ ਇਕਵੰਜਾ ਹਜਾਰ ਨਕਦ ਬਾਬੇ ਦੀ ਝੋਲੀ ਪਿਆ ਲੋਕਾਂ ਚ ਚਰਚਾ ਛਿੜ ਗਈ ਅਖੇ ਜੀ ਕਰਨੀ ਆਲੇ ਸੰਤ ਆ ਗਏ, ਆਪਣਾ ਬੇੜਾ ਪਾਰ ਹੋਜੂਗਾ।
ਬਾਬੇ ਨੇ "ਜਲਧਾਰਾ" ਸ਼ੁਰੂ ਕਰਤਾ। ਬਸ ਲੋਕ ਮਗਰ ਮਗਰ ਬਾਬਾ ਮੂਹਰੇ ਮੂਹਰੇ...
ਲੋਕ ਜੀਹਦੇ ਤੋਂ ਜੋ ਮੰਗਿਆ ਬਾਬੇ ਦੀ ਝੋਲੀ ਪਾਈ ਗਏ...
ਕਿਸੇ ਨੇ ਸਾਢੇ ਤਿੰਨ ਲੱਖ ਦਿੱਤਾ, ਕਿਸੇ ਨੇ ਦੋ ਲੱਖ, ਅਤੇ ਕਿਸੇ ਨੇ ਅੱਸੀ ਹਜ਼ਾਰ। ਬਾਬਾ ਕਿਸੇ ਤੋ ਨਗਦ ਲੈਂਦਾ, ਕਿਸੇ ਤੋ ਚੇਲਿਆਂ ਦੇ ਖਾਤੇ ਚ ਪਵਾ ਲੈਂਦਾ, ਬੱਸ ਇਸੇ ਤਰ੍ਹਾਂ ਚਲਦਾ ਰਿਹਾ, ਫੇਰ ਬਾਬਾ ਕਹਿੰਦਾ, "ਨੈਨਾ ਦੇਵੀ ਜਾਣਾ ਹੈ"
ਅੱਗੋ ਰਸਤੇ ਚ ਪਿੰਡ ਵਾਲਿਆਂ ਨੂੰ ਢਾਬੇ ਤੇ ਬਿਠਾਕੇ ਆਪ ਫ਼ਰਾਰ ਹੋ ਗਿਆ...
ਅਸਲ ਚ ਗਿਰੋਹ ਸੀ, ਜਿਹੜੇ ਮਗਰ ਗੱਡੀ ਤੇ ਪੰਜਾਹ ਹਜਾਰ ਦੇਣ ਆਏ ਸੀ, ਓਹ ਵੀ ਬਾਬੇ ਦੇ ਬੰਦੇ ਸੀ...
ਹੁਣ ਲੋਕ ਥਾਣੇ ਦੇ ਚੱਕਰ ਲਗਾ ਰਹੇ ਨੇ.. ਪਰ ਬਾਬਾ ਫ਼ਰਾਰ ਹੋ ਗਿਆ। ਸੋ ਬਚੋ ਇਹੋ ਜਿਹੇ ਪਖੰਡੀਆਂ ਤੋਂ।

8
515 views