77ਵੇਂ ਗਣਤੰਤਰ ਦਿਵਸ ਦੇ ਸ਼ੁਭ ਅਵਸਰ ਤੇ ਸਮਾਜ ਸੇਵਾ ਕਰਨ ਵਾਲੇ ਨੂੰ ਕੀਤਾ ਸਨਮਾਨਿਤ ।
ਨੰਗਲ -26 ਜਨਵਰੀ: 77ਵੇਂ ਗਣਤੰਤਰ ਦਿਵਸ–2026 ਦੇ ਸ਼ੁਭ ਅਵਸਰ ‘ਤੇ ਉਪ ਮੰਡਲ ਮੈਜਿਸਟ੍ਰੇਟ, ਨੰਗਲ ਵੱਲੋਂ ਸਮਾਜ ਸੇਵਾ ਅਤੇ ਜਨਹਿਤ ਵਿੱਚ ਕੀਤੇ ਗਏ ਸਰਾਹਣਯੋਗ ਕੰਮਾਂ ਲਈਪਿੰਡ ਭਲਾਣ ਦੇ ਨਰਿੰਦਰ ਸੈਣੀ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਉਪ ਮੰਡਲ ਮੈਜਿਸਟ੍ਰੇਟ ਸਚਿਨ ਪਾਠਕ ਵੱਲੋਂ ਕਿਹਾ ਗਿਆ ਕਿ ਸੰਬੰਧਿਤ ਵਿਅਕਤੀ ਨੇ ਆਪਣੇ ਫਰਜ਼ਾਂ ਨੂੰ ਇਮਾਨਦਾਰੀ, ਨਿਸ਼ਠਾ ਅਤੇ ਪੂਰੇ ਸਮਰਪਣ ਭਾਵ ਨਾਲ ਨਿਭਾਇਆ ਹੈ। ਸਮਾਜਕ ਭਲਾਈ, ਜਨਹਿਤ ਅਤੇ ਲੋਕ-ਸੇਵਾ ਦੇ ਖੇਤਰ ਵਿੱਚ ਉਨ੍ਹਾਂ ਦੀ ਭੂਮਿਕਾ ਪ੍ਰਸ਼ੰਸਾਯੋਗ ਰਹੀ ਹੈ, ਜੋ ਹੋਰਾਂ ਲਈ ਪ੍ਰੇਰਣਾ ਦਾ ਸਰੋਤ ਹੈ।