logo

ਹੜ ਪ੍ਰਭਾਵਿਤ ਇਲਾਕੇ ਦੇ ਪਿੰਡਾਂ ਦੋਨਾਂ ਮੱਤੜ, ਗ਼ਜ਼ਨੀ ਵਾਲਾ (ਫਿਰੋਜਪੁਰ) ਵਿਖ਼ੇ ਨਿਸ਼ਕਾਮ ਸਿੱਖ ਵੈਲਫ਼ੇਅਰ ਕੌਂਸਿਲ ਵਲੋਂ ਬੰਨ੍ਹ ਬਣਾਉਣ ਦੇ ਸੇਵਾ ਕਾਰਜ ਆਰੰਭ-ਹਰਭਜਨ ਸਿੰਘ

ਹੜ ਪ੍ਰਭਾਵਿਤ ਇਲਾਕੇ ਦੇ ਪਿੰਡਾਂ ਦੋਨਾਂ ਮੱਤੜ, ਗ਼ਜ਼ਨੀ ਵਾਲਾ (ਫਿਰੋਜਪੁਰ) ਵਿਖ਼ੇ ਨਿਸ਼ਕਾਮ ਸਿੱਖ ਵੈਲਫ਼ੇਅਰ ਕੌਂਸਿਲ ਵਲੋਂ ਬੰਨ੍ਹ ਬਣਾਉਣ ਦੇ ਸੇਵਾ ਕਾਰਜ ਪ੍ਰਾਰੰਭ ।
ਦਰਿਆ ਤੇ ਬੰਨ ਬਣਾਉਣ ਨਾਲ ਆਉਣ ਵਾਲੇ ਸਮੇਂ ਵਿੱਚ ਇਲਾਕੇ ਦੇ ਪਿੰਡਾਂ ਨੂੰ ਵੱਡੀ ਰਾਹਤ ਮਿਲੇਗੀ - ਹਰਭਜਨ ਸਿੰਘ ਪ੍ਰਧਾਨ, ਹਰਵਿੰਦਰ ਸਿੰਘ ਫਰੀਦਕੋਟ ਕੋਆਰਡੀਨੇਟਰ
ਫਰੀਦਕੋਟ 25 ਜਨਵਰੀ (ਕੰਵਲ ਸਰਾਂ) ਨਿਸ਼ਕਾਮ ਸਿੱਖ ਵੈਲਫ਼ੇਅਰ ਕੌਂਸਿਲ ਨਵੀਂ ਦਿੱਲੀ ਵਲੋਂ ਹੜ ਪ੍ਰਭਾਵਿਤ ਇਲਾਕੇ ਵਿੱਚ ਆਉਣ ਵਾਲੇ ਸਮੇਂ ਵਿੱਚ ਹੜਾਂ ਨੂੰ ਰੋਕਣ ਲਈ ਦਰਿਆ ਤੇ ਬੰਨ ਬਣਾਉਣ ਦੇ ਸੇਵਾ ਕਾਰਜ ਸ਼ੁਰੂ ਕੀਤੇ ਗਏ ਹਨ । ਪੱਤਰਕਾਰਾਂ ਨੂੰ ਜਾਣਕਾਰੀ ਦੰਦਿਆ ਸ੍ਰ: ਹਰਭਜਨ ਸਿੰਘ ਪ੍ਰਧਾਨ ਨਿਸ਼ਕਾਮ ਸਿੱਖ ਵੈਲਫ਼ੇਅਰ ਕੌਂਸਿਲ ਨਵੀਂ ਦਿੱਲੀ ਨੇ ਦੱਸਿਆ ਕਿ ਅਗਸਤ 2025 ਦੌਰਾਨ ਆਏ ਹੜਾਂ ਦੌਰਾਨ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਬਹੁਤ ਨੁਕਸਾਨ ਹੋਇਆ ਸੀ, ਪਿੰਡ ਦੋਨਾਂ ਮੱਤੜ ਗ਼ਜ਼ਨੀ ਵਾਲਾ ਦਾ ਬੰਨ੍ਹ ਟੁੱਟਣ ਕਰਕੇ ਲੋਕਾਂ ਦੀ ਵੱਡੀ ਪੱਧਰ ਤੇ ਨੁਕਸਾਨ ਹੋਇਆ । ਆਉਣ ਵਾਲੇ ਸਮੇਂ ਵਿੱਚ ਹੜਾਂ ਦੀ ਮਾਰ ਰੋਕਣ ਲਈ ਨਿਸ਼ਕਾਮ ਸਿੱਖ ਵੈਲਫ਼ੇਅਰ ਕੌਂਸਿਲ ਵਲੋਂ ਬੰਨ੍ਹ ਬਣਾਉਣ ਦਾ ਸੇਵਾ ਕਾਰਜ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅਰਦਾਸ ਉਪਰੰਤ ਸ਼ੁਰੂ ਕਰ ਦਿੱਤਾ ਗਿਆ ਹੈ । ਉਹਨਾਂ ਕਿਹਾ ਕਿ ਜਲਦੀ ਹੀ ਬੰਨ੍ਹ ਦਾ ਸੇਵਾ ਕਾਰਜ ਪੂਰਾ ਕਰ ਲਿਆ ਜਾਵੇਗਾ ਅਤੇ ਇਸ ਬੰਨ ਨਾਲ ਆਉਣ ਵਾਲੇ ਸਮੇਂ ਵਿੱਚ ਇਲਾਕੇ ਦੇ ਪਿੰਡਾਂ ਨੂੰ ਵੱਡੀ ਰਾਹਤ ਮਿਲੇਗੀ । ਇਸ ਮੌਕੇ ਹਰਵਿੰਦਰ ਸਿੰਘ ਕੋਆਰਡੀਨੇਟਰ ਨੇ ਦੱਸਿਆ ਕਿ ਨਿਸ਼ਕਾਮ ਸਿੱਖ ਵੈਲਫ਼ੇਅਰ ਕੌਸਿਲ ਦੀ ਸਮੁੱਚੀ ਟੀਮ ਨਿਸ਼ਕਾਮ ਸਿੱਖ ਵੈਲਫ਼ੇਅਰ ਕੌਂਸਿਲ ਨਵੀਂ ਦਿੱਲੀ ਵਲੋਂ ਹੜ ਪ੍ਰਭਾਵਿਤ ਇਲਾਕੇ ਵਿੱਚ ਵੱਡੀ ਪੱਧਰ ਤੇ ਸੇਵਾ ਕਾਰਜ ਕੀਤੇ ਜਾ ਰਹੇ ਹਨ । ਉਹਨਾਂ ਦੱਸਿਆ ਕਿ ਜਿਥੇ ਸਿਖਿਆ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ ਉਥੇ ਸਮਾਜ ਸੇਵਾ ਦੇ ਖੇਤਰ ਵਿੱਚ ਬਹੁਤ ਸਾਰੀਆਂ ਸੇਵਾਵਾਂ ਨਿਭਾਈਆ ਜਾ ਰਹੀਆਂ ਹਨ । ਹਰਵਿੰਦਰ ਸਿੰਘ ਕੋਆਰਡੀਨੇਟਰ ਨੇ ਦੱਸਿਆ ਕਿ ਨਿਸ਼ਕਾਮ ਵਲੋਂ ਹੜ੍ਹ ਪੀੜਤ ਪਿੰਡਾਂ ਵਿੱਚ ਮਨੁੱਖੀ ਦਵਾਈਆਂ ਤੋਂ ਇਲਾਵਾ ਪਸ਼ੂਆਂ ਲਈ ਚਾਰਾ, ਫੀਡ ਦੀ ਸੇਵਾ ਕੀਤੀ ਗਈ ਸੀ । ਉਹਨਾਂ ਕਿਹਾ ਕਿ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਹੈ ਓਹਨਾ ਦੀ ਪੜਤਾਲ ਉਪਰੰਤ ਛੇ ਘਰਾਂ ਦੀ ਉਸਾਰੀ ਸ਼ੁਰੂ ਕੀਤੀ ਗਈ ਹੈ । ਉਹਨਾਂ ਕਿਹਾ ਕਿ ਸਿੱਖਿਆਂ ਦੇ ਖੇਤਰ ਵਿੱਚ ਸਭਰਾਵਾਂ, ਦੁਲਚੀ ਕੇ, ਪੱਲਾ ਮੇਘਾ ਸਕੂਲਾਂ, ਉਸਮਾਨ ਵਾਲਾ ਦੇ 244 ਬੱਚਿਆਂ ਦੀ ਫੀਸ 3 ਲੱਖ 32 ਹਜਾਰ ਰੁਪੈ ਭਰੀ ਜਾ ਚੁੱਕੀ ਹੈ । ਉਹਨਾਂ ਕਿਹਾ ਕਿ ਹਜ਼ਾਰਾਂ ਲੋੜਵੰਦ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਕੋਰਸ ਕਰਵਾ ਕੇ ਰੁਜ਼ਗਾਰ ਦੇ ਯੋਗ ਬਣਾਇਆ ਗਿਆ ਹੈ ਅਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ 16 ਲੋੜਵੰਦ ਪਰਿਵਾਰਾਂ ਦੀ 4 ਹਜਾਰ ਰੁਪਏ ਪ੍ਰਤੀ ਮਹੀਨਾ ਸੇਵਾ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਕਿ ਦੇਸ਼ ਵਿੱਚ ਕਿਤੇ ਵੀ ਕੁਦਰਤੀ ਆਫਤ ਆਉਂਦੀ ਹੈ ਤਾ ਨਿਸ਼ਕਾਮ ਸਿੱਖ ਵੈਲਫ਼ੇਅਰ ਕੌਂਸਿਲ ਦੇ ਸੇਵਾਦਾਰ ਤਿਆਰ ਬਰ ਤਿਆਰ ਰਹਿੰਦੇ ਹਨ । ਬੰਨ੍ਹ ਦੇ ਸੇਵਾ ਕਾਰਜ ਮੌਕੇ ਪਰਵਿੰਦਰ ਸਿੰਘ ਸੋਢੀ, ਭਾਈ ਜਗਤਾਰ ਸਿੰਘ, ਰਣਜੀਤ ਸਿੰਘ, ਗੁਰਮੇਲ ਸਿੰਘ, ਸਤਨਾਮ ਸਿੰਘ, ਸਿਮਰਨੂਰ ਸਿੰਘ, ਇੰਦਰਜੀਤ ਸਿੰਘ, ਮਨਮੋਹਨ ਸਿੰਘ ਦਿੱਲੀ ਹਾਜ਼ਰ ਸਨ । ਉਹਨਾਂ ਦਾਨੀਆ ਨੂੰ ਅਪੀਲ ਕੀਤੀ ਕਿ ਹੜ ਪ੍ਰਭਾਵਿਤ ਇਲਾਕੇ ਵਿੱਚ ਸੇਵਾ ਕਾਰਜ ਵੱਡੀ ਪੱਧਰ ਤੇ ਜਾਰੀ ਹਨ ਅਤੇ ਉਹ ਇਸ ਪਰਉਪਕਾਰ ਕੰਮ ਵਿੱਚ ਹਿੱਸਾ ਪਾਕੇ ਸੇਵਾ ਕਰ ਸਕਦੇ ਹਨ ।

25
908 views