logo

ਸਰਕਲ ਪ੍ਰਧਾਨ ਸ਼ਿਵਰਾਜ ਸਿੰਘ ਦੇ ਸਤਿਕਾਰਯੋਗ ਮਾਤਾ ਮਲਕੀਤ ਕੌਰ ਦੀ ਅੰਤਿਮ ਅਰਦਾਸ, ਨਗਰ ਵੱਲੋਂ ਨਮ ਅੱਖਾਂ ਨਾਲ ਵਿਦਾਈ

ਜਗਰਾਓਂ, 25 ਜਨਵਰੀ ( ਸੰਧੂ )- ਹਲਕਾ ਜਗਰਾਓਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਸਰਕਲ ਪ੍ਰਧਾਨ ਸ. ਸ਼ਿਵਰਾਜ ਸਿੰਘ ਸਰਪੰਚ ਦੇ ਸਤਿਕਾਰਯੋਗ ਮਾਤਾ ਮਲਕੀਤ ਕੌਰ ਦੇ ਅਚਾਨਕ ਦਿਹਾਂਤ ਨਾਲ ਨਗਰ ਵਿੱਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਦਾ ਦੇਹਾਂਤ 21 ਜਨਵਰੀ ਬੁੱਧਵਾਰ ਨੂੰ ਹੋਇਆ ।ਵਿਛੜੀ ਆਤਮਾ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਅਤੇ ਅੰਤਿਮ ਅਰਦਾਸ ਸ਼ਾਂਤੀ ਲਈ ਪਾਠ ਦਾ ਭੋਗ 25 ਜਨਵਰੀ, ਐਤਵਾਰ ਨੂੰ ਉਹਨਾਂ ਦੇ ਗ੍ਰਹਿ ਅਗਵਾੜ ਲੋਪੋਂ ਖੁਰਦ, ਨਾਨਕਸਰ, ਜਗਰਾਉਂ (ਲੁਧਿਆਣਾ) ਵਿਖੇ ਦੁਪਹਿਰ 12 ਤੋਂ 2 ਵਜੇ ਤੱਕ ਅਦਾ ਕੀਤਾ ਗਿਆ। ਅੰਤਿਮ ਅਰਦਾਸ ਸਮਾਗਮ ਵਿੱਚ ਕੀਰਤਨ ਬਾਬਾ ਰਾਵਿੰਦਰ ਸਿੰਘ ਜੋਨੀ ਜੀ ਵੱਲੋਂ ਕੀਤੀ ਗਈ। ਭੋਗ ਮੌਕੇ ਵੱਡੀ ਗਿਣਤੀ ਵਿੱਚ ਰਿਸ਼ਤੇਦਾਰਾਂ, ਮਿੱਤਰਾਂ ਅਤੇ ਵੱਖ-ਵੱਖ ਸਮਾਜਿਕ,ਧਾਰਮਿਕ, ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਵੱਖ ਵੱਖ ਰਾਜਨੀਤਿਕ ਸੰਗਠਨਾਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ । ਇਸ ਮੌਕੇ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਨਾਲ ਕੋਰ ਕਮੇਟੀ ਦੇ ਮੈਂਬਰ ਐੱਸ ਆਰ ਕਲੇਰ ਸਾਬਕਾ ਵਿਧਾਇਕ ਜਗਰਾਓਂ, ਰਣਜੀਤ ਸਿੰਘ ਢਿੱਲੋਂ ਸਾਬਕਾ ਵਿਧਾਇਕ ਲੁਧਿਆਣਾ ਨੇ ਗ੍ਰਹਿ ਪੁਹੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਅੱਜ ਭੋਗ ਮੌਕੇ ਸਟੇਜ ਸੈਕਟਰੀ ਸ ਗੁਰਚਰਨ ਸਿੰਘ ਗਰੇਵਾਲ ਜਗਰਾਓਂ ਵੱਲੋਂ ਮਾਤਾ ਜੀ ਦੇ ਜੀਵਨ ਵਾਰੇ ਝਾਤ ਪਈ ਅਤੇ ਜ਼ਿਲ੍ਹਾ ਪ੍ਰਧਾਨ ਸ ਚੰਦ ਸਿੰਘ ਡੱਲਾ ਵੱਲੋਂ ਮਾਤਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ SGPC ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਵੱਲੋਂ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਸ਼ੋਕ ਸਭਾ ਨੂੰ ਸੰਬੋਧਨ ਕਰਦਿਆਂ ਮਾਤਾ ਮਲਕੀਤ ਕੌਰ ਦੇ ਸਾਦੇ, ਸੇਵਾਮਈ ਅਤੇ ਪ੍ਰੇਰਣਾਦਾਇਕ ਜੀਵਨ ਬਾਰੇ ਰੌਸ਼ਨੀ ਪਾਈ ਅਤੇ ਸਮੁੱਚੇ ਪਰਿਵਾਰ ਨਾਲ ਡੂੰਘਾ ਦੁੱਖ ਪ੍ਰਗਟਾਇਆ। ਅੰਤਿਮ ਅਰਦਾਸ ਦੌਰਾਨ ਵਿਛੜੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਇਹ ਅਪਾਰ ਦੁੱਖ ਸਹਿਣ ਦੀ ਸ਼ਕਤੀ ਦੇਣ ਲਈ ਅਰਦਾਸ ਕੀਤੀ ਗਈ । ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਈ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਬਾਬਾ ਗੁਰਸੇਵਕ ਸਿੰਘ, ਬਾਬਾ ਗੁਰਚਰਨ ਸਿੰਘ, ਬਾਬਾ ਘਾਲਾ ਜੀ ਦੇ ਸੇਵਾਦਾਰ, ਬਾਬਾ ਲੱਖਾ ਜੀ ਦੇ ਸੇਵਾਦਾਰ, ਬਾਬਾ ਹਰਬੰਸ ਸਿੰਘ ਜੀ, ਬਾਬਾ ਸਤਨਾਮ ਸਿੰਘ ਜੀ, ਸਾਬਕਾ ਵਿਧਾਇਕ ਸ. ਭਾਗ ਸਿੰਘ ਮੱਲ੍ਹਾ , ਸਾਬਕਾ ਚੇਅਰਮੈਨ ਸ. ਕਮਲਜੀਤ ਸਿੰਘ ਮੱਲ੍ਹਾ, ਸਾਬਕਾ ਚੇਅਰਮੈਨ ਸ. ਦੀਦਾਰ ਸਿੰਘ ਮਲਕ, ਪ੍ਰਧਾਨ ਬਿੰਦਰ ਸਿੰਘ ਮਨੀਲਾ, ਜਸਕਰਨ ਸਿੰਘ ਦਿਓਲ ਹਲਕਾ ਦਾਖਾ ਇਨਚਾਰਜ, ਜੱਥੇਦਾਰ ਆਤਮਾ ਸਿੰਘ ਬੱਸੂਵਾਲ, ਸ. ਹਰੀ ਸਿੰਘ ਕਾਉਂਕੇ, ਸੀਨੀਅਰ ਅਕਾਲੀ ਆਗੂ ਦੀਪਇੰਦਰ ਸਿੰਘ ਭੰਡਾਰੀ, ਸਰਕਲ ਪ੍ਰਧਾਨ ਚਰਨਜੀਤ ਸਿੰਘ ਜਗਰਾਓਂ, ਸਰਕਲ ਪ੍ਰਧਾਨ ਸਰਪ੍ਰੀਤ ਸਿੰਘ ਕਾਉਂਕੇ, ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ, ਸਰਕਲ ਪ੍ਰਧਾਨ ਰਣਧੀਰ ਸਿੰਘ ਚਕਰ, ਸਰਕਲ ਪ੍ਰਧਾਨ ਕੁਲਦੀਪ ਸਿੰਘ ਗਿੱਦੜਵਿੰਡੀ, ਸਰਕਲ ਪ੍ਰਧਾਨ ਤਜਿੰਦਰਪਾਲ ਸਿੰਘ ਕੰਨੀਆ, ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜਗਰਾਓਂ ਦਵਿੰਦਰਜੀਤ ਸਿੰਘ ਸਿੱਧੂ, ਸਰਕਲ ਪ੍ਰਧਾਨ ਮਨਦੀਪ ਸਿੰਘ ਗਾਲਿਬ, ਐਸ ਸੀ ਵਿੰਗ ਹਲਕਾ ਪ੍ਰਧਾਨ ਰੇਸ਼ਮ ਸਿੰਘ ਮਾਣੂੰਕੇ, ਆਈ ਟੀ ਵਿੰਗ ਹਲਕਾ ਪ੍ਰਧਾਨ ਸੁਖਦੇਵ ਸਿੰਘ ਜੱਗਾ ਕਾਉਂਕੇ, ਆਈ ਟੀ ਵਿੰਗ ਹਲਕਾ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਬੱਸੂਵਾਲ, ਜਤਿੰਦਰ ਸਿੰਘ ਜੱਟ ਗਰੇਵਾਲ, ਯੂਥ ਆਗੂ ਸੰਦੀਪ ਸਿੰਘ ਮੱਲ੍ਹਾ, ਐਕਸੀਅਨ ਗੁਰਪ੍ਰੀਤ ਸਿੰਘ ਦਿਓਲ, SDO ਹਰਮਨ ਸਿੰਘ, DSP ਕਿੱਕਰ ਸਿੰਘ, DSP ਜਸਵਿੰਦਰ ਸਿੰਘ ਢੀਡਸਾ, DSP ਜਸਜੋਤ ਸਿੰਘ, SHO ਸੁਰਜੀਤ ਸਿੰਘ ਸਦਰ, SHO ਪਰਮਿੰਦਰ ਸਿੰਘ ਸਿਟੀ, SHO ਕੁਲਵਿੰਦਰ ਸਿੰਘ ਰਾਏਕੋਟ, SHO ਅੰਮ੍ਰਿਤਪਾਲ ਸਿੰਘ ਸੀ ਆਈ ਏ ਸਟਾਫ ਜਗਰਾਓਂ, SHO ਬਲਜੀਤ ਸਿੰਘ ਹਠੂਰ, ਟਰੈਫ਼ਿਕ ਇਨਚਾਰਜ ASI ਕੁਮਾਰ ਸਿੰਘ, DSP ਰੀਡਰ ਸੁਖਦੇਵ ਸਿੰਘ, ਰਾਣਾ ਸੀ ਆਈ ਸਟਾਫ ਜਗਰਾਓਂ, ਸਿੰਗਰ ਬੀਤ ਬਲਜੀਤ ਕਾਉਂਕੇ, ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ, ਕਾਕਾ ਗਰੇਵਾਲ, ਸਰਪੰਚ ਪਾਲੀ ਡੱਲਾ, ਜਸਵੰਤ ਸੋਹੀਆ, ਯੂਥ ਪ੍ਰਧਾਨ ਜਤਿੰਦਰ ਸਿੰਘ ਰਿੰਕੂ ਕਲੇਰਾ, ਬਲਦੇਵ ਸਿੰਘ ਬੀੜ ਅਖਾੜਾ, ਸਾਬਕਾ ਚੇਅਰਮੈਨ ਰਣਧੀਰ ਸਿੰਘ ਚੂਹੜਚੱਕ, ਰਛਪਾਲ ਸਿੰਘ ਤਲਵਾੜਾ, ਸੁਰਜੀਤ ਸਿੰਘ ਕੋਠੇ ਹਾਸ, ਕੁਲਵਿੰਦਰ ਸਿੰਘ ਕਾਲਾ, ਅੰਕੁਸ਼ ਧਿਰ ਕੌਸਲਰ , ਕੌਸਲਰ ਮੈਸ਼ੀ, ਜੁਗਰਾਜ ਸਿੰਘ ਮਾਣੂੰਕੇ,ਯੂਥ ਪ੍ਰਧਾਨ ਹਰਦੀਪ ਸਿੰਘ ਮਾਣੂੰਕੇ, ਜੱਥੇਦਾਰ ਜਸਦੇਵ ਸਿੰਘ ਲੀਲਾਂ , ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਸਰਪੰਚ ਜਸਵੀਰ ਸਿੰਘ ਦੇਹੜਕਾ, ਪ੍ਰਧਾਨ ਬੂਟਾ ਸਿੰਘ ਭੰਮੀਪੁਰਾ, ਪੰਚ ਜਸਵਿੰਦਰ ਸਿੰਘ ਲੱਖਾ, ਡਾਇਰੈਕਰ ਬਲਜੀਤ ਸਿੰਘ ਹਠੂਰ, ਸਾਬਕਾ ਸਰਪੰਚ ਬੂਟਾ ਸਿੰਘ ਬੁਰਜ਼ ਕੁਲਾਰਾਂ, ਸਾਬਕਾ ਸਰਪੰਚ ਸੁਰਿੰਦਰ ਸਿੰਘ ਪਰਜੀਆ ਬਿਹਾਰੀਪੁਰ, ਸਾਬਕਾ ਸਰਪੰਚ ਅਵਤਾਰ ਸਿੰਘ ਤਿਹਾੜਾ, ਜਸਵੰਤ ਸਿੰਘ ਪੱਤੀ ਮੁਲਤਾਨੀ, ਪ੍ਰਧਾਨ ਜਤਿੰਦਰ ਸਿੰਘ ਸਿੱਧਵਾਂ ਖੁਰਦ, ਸਾਬਕਾ ਸਰਪੰਚ ਨਿਰਭੈ ਸਿੰਘ ਅਲੀਗੜ੍ਹ, ਸਾਬਕਾ ਸਰਪੰਚ ਚਮਕੌਰ ਸਿੰਘ ਬੁਜਰਗ, ਹਾਕਮ ਸਿੰਘ ਚੀਮਨਾ, ਨੰਬਰਦਾਰ ਸਤਨਾਮ ਸਿੰਘ ਬੱਸੂਵਾਲ, ਕਾਕਾ ਨੰਬਰਦਾਰ ਲੰਮੇ, ਬਲਜਿੰਦਰ ਸਿੰਘ ਸਾਬਕਾ ਸਰਪੰਚ ਗੁਰੂਸਰ ਕਾਉਂਕੇ, ਮੈਨੇਜ਼ਰ ਗੁਰਪ੍ਰੀਤ ਸਿੰਘ ਕਾਉਂਕੇ, ਮਨਜਿੰਦਰ ਸਿੰਘ ਮੱਖਣ ਗੁਰੂਸਰ ਕਾਉਂਕੇ, ਸਾਬਕਾ ਸਰਪੰਚ ਜਸਵੀਰ ਸਿੰਘ ਰਾਜੂ ਡਾਂਗੀਆ, ਯੂਥ ਆਗੂ ਗੁਰਸ਼ਰਨ ਸਿੰਘ ਗਿੱਦੜਵਿੰਡੀ, ਗੁਰਦੀਪ ਸਿੰਘ ਗਾਲਿਬ ਖੁਰਦ, ਸਰਤਾਜ ਸਿੰਘ ਗਾਲਿਬ ਰਣ ਸਿੰਘ, ਸਾਬਕਾ ਸਰਪੰਚ ਮਨਜੀਤ ਸਿੰਘ ਬਿੱਟੂ ਅਗਵਾੜ ਖਵਾਜਾ ਬਾਜੂ, ਸਾਬਕਾ ਸਰਪੰਚ ਏਕਮ ਸਿੰਘ ਫਤਿਹਗੜ੍ਹ ਸਿਬੀਆ, ਸਾਬਕਾ ਸਰਪੰਚ ਕਰਨੈਲ ਸਿੰਘ ਜਨੇਤਪੁਰਾ, ਸਾਬਕਾ ਸਰਪੰਚ ਕੁਲਵੰਤ ਸਿੰਘ ਰਾਮਗੜ੍ ਭੁਲਰ, ਸਾਬਕਾ ਸਰਪੰਚ ਜ਼ੋਰਾਂ ਸਿੰਘ ਸਵੱਦੀ ਖੁਰਦ, ਮਿੰਟੂ ਸਵੱਦੀ ਖੁਰਦ, ਸਾਬਕਾ ਸਰਪੰਚ ਕਰਮਜੀਤ ਸਿੰਘ ਕੋਠੇ ਸ਼ੇਰਜੰਗ, ਜਗਤਾਰ ਸਿੰਘ ਕੋਠੇ, ਤਾਰੀ ਕੋਠੇ ਤੇ ਹੋਰ ਸੰਗਤ ਹਾਜ਼ਰ।

21
608 views