logo

ਜਿਲਾ ਰੈਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ ਨੇ ਮਨਾਇਆ ਲੋਹੜੀ ਦਾ ਤਿਉਹਾਰ...ਅਸ਼ੋਕ ਚਾਵਲਾ

ਫਰੀਦਕੋਟ:14,ਜਨਵਰੀ ( ਕੰਵਲ ਸਰਾਂ) ਬੀਤੇ ਦਿਨੀਂ ਜਿਲਾ ਰੈਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ ਨੇ ਸਥਾਨਕ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਵਿਖੇ ਲੋਹੜੀ ਦਾ ਤਿਉਹਾਰ ਕਲੱਬ ਪ੍ਰਧਾਨ ਅਸ਼ੋਕ ਚਾਵਲਾ ਜੀ ਰਹਿਨੁਮਾਈ ਹੇਠ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਕਲੱਬ ਮੈਂਬਰ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਅਤੇ ਲੋਹੜੀ ਦੇ ਸਮਾਗਮ ਵਿੱਚ ਆਪਣੇ ਵਿਚਾਰ ਪੇਸ਼ ਕੀਤੇ। ਜਿੰਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਕਈ ਮੈਂਬਰਾਂ ਨੇ ਗੀਤ ਗਾ ਕੇ ਸਾਰਿਆ ਦਾ ਮਨੋਰੰਜਨ ਕੀਤਾ ਉਹਨਾਂ ਵਿੱਚ ਕਿ੍ਸ਼ਨ ਕੁਮਾਰ ਬਕੋਲੀਆ ਪ੍ਰਿੰਸੀਪਲ(ਰਿਟਾ.) ਨੇ ਲੋਹੜੀ ਦੇ ਸਬੰਧੀ ਵਿੱਚ ਜਾਣਕਾਰੀ ਦਿੱਤੀ ਇਹ ਕਿਉ ਮਨਾਈ ਜਾਦੀ ਤੇ ਕਦੋ ਇਸ ਦੀ ਸ਼ੁਰੂਆਤ ਹੋਈ। ਸਮਾਗਮ ਦੇ ਸ਼ੁਰੂਆਤ ਵਿੱਚ ਸਰਬਰਿੰਦਰ ਸਿੰਘ ਬੇਦੀ ਨੇ ਇੱਕ ਧਾਰਮਿਕ ਗੀਤ ਗਾਇਆ। ਸੁਰਿੰਦਰਪਾਲ ਸ਼ਰਮਾਂ ਕਲੱਬ ਦੇ ਜਨਰਲ ਸਕੱਤਰ ਨੇ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਗਾ ਕੇ ਸਾਰਿਆ ਦਾ ਦਿਲ ਬਹਿਲਾਇਆ,ਇਸੇ ਤਰਾਂ ਗੁਰਚਰਨ ਸਿੰਘ ਧਾਲੀਵਾਲ ਅੰਤਰ ਰਾਸ਼ਟਰੀ ਭੰਗੜਾ ਕੋਚ ਨੇ ਇੱਕ ਗੀਤ ਗਾਇਆ। ਨਰਿੰਦਰ ਸਿੰਘ ਗਿੱਲ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਕਲੱਬ ਦੀ ਬੇਹਤਰੀਨ ਲਈ ਸਾਨੂੰ ਹੋਰ ਕੀ ਕਰਨਾ ਚਾਹੀਦਾ। ਹਰਮੀਤ ਸਿੰਘ ਕੰਗ ਨੇ ਇੱਕ ਵੱਖਰੇ ਹੀ ਅੰਦਾਜ਼ ਵਿਚ ਭੰਗੜਾ ਪਾਇਆ ਜਦੋ ਸਰਿੰਦਰਪਾਲ ਸ਼ਰਮਾਂ ਗੀਤ ਸੁਣਾ ਰਹੇ ਸਨ। ਗੁਰਪ੍ਰੀਤ ਗੋਪੀ ਨੇ ਵੀ ਗੀਤ ਗਾਇਆ ਤੇ ਮੈਬਰਾਂ ਦਾ ਮਨ ਮੋਹ ਲਿਆ। ਇਸ ਸਮਾਗਮ ਵਿੱਚ ਜੈਪਾਲ ਸਿੰਘ ਬਰਾੜ ਤੇ ਇੰਜ.ਚਮਕੌਰ ਸਿੰਘ ਬਰਾੜ ਦੇ ਘਰ ਪੋਤਰੇ ਦੀ ਪਹਿਲੀ ਲੋਹੜੀ ਹੋਣ ਤੇ ਸਾਰੇ ਮੈਂਬਰਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਵਧਾਈਆ ਦਿੱਤੀਆ ਇਸ ਦੇ ਨਾਲ ਹੀ ਸਾਰੇ ਮੈਂਬਰ ਨੇ ਮੂੰਗਫਲੀ, ਗੱਚਕ ਤੇ ਰਿਉੜੀਆਂ ਦਾ ਖੂਬ ਆਨੰਦ ਮਾਣਿਆ ਅਤੇ ਕੌਫੀ ਪੀਤੀ। ਇਸ ਸਮਾਗਮ ਦੌਰਾਨ ਜੈਪਾਲ ਸਿੰਘ ਬਰਾੜ ਨੇ ਆਪਣੇ ਘਰ ਪੋਤਰਾ ਹੋਣ ਦੀ ਖੁਸ਼ੀ ਵਿੱਚ ਸਾਰੇ ਮੈਂਬਰਾਂ ਨੂੰ ਬਹੁਤ ਵਧੀਆ ਪਾਰਟੀ ਦਿੱਤੀ। ਇਸ ਸਮਾਗਮ ਦੇ ਵਿੱਚ ਸ਼ਾਮਲ ਮੈਬਰਾਂ ਦਾ ਅਸ਼ੋਕ ਚਾਵਲਾ ਕਲੱਬ ਪ੍ਰਧਾਨ ਵੱਲੋ ਸਾਰੇ ਦਾ ਧੰਨਵਾਦ ਕੀਤਾ ਤੇ ਲੋਹੜੀ ਤੇ ਮਾਘੀ ਦੇ ਤਿਉਹਾਰ ਦੀਆ ਸਭ ਨੂੰ ਵਧਾਈਆ ਦਿੱਤੀਆਂ। ਇਸ ਤੋ ਬਾਅਦ ਸਮਾਗਮ ਦਾ ਦੂਜਾ ਪੜਾਅ ਸ਼ੁਰੂ ਹੁੰਦਾ ਜਿਸ ਵਿੱਚ ਜੈਪਾਲ ਸਿੰਘ ਬਰਾੜ ਵੱਲੋ ਸਾਰੇ ਮੈਬਰਾਂ ਨੂੰ ਆਪਣੇ ਪੋਤਰੇ ਦੀ ਖੁਸ਼ੀ ਵਿੱਚ ਪਾਰਟੀ ਵਿੱਚ ਆਉਣ ਦਾ ਖੁੱਲਾ ਸੱਦਾ ਦਿੱਤਾ। ਪਾਰਟੀ ਦੌਰਾਨ ਹਾਜ਼ਰ ਮੈਂਬਰਾਂ ਵੱਲੋਂ ਸ਼ਾਰੋ ਸ਼ਾਇਰੀ ਕੀਤੀ ਜੈਪਾਲ ਸਿੰਘ ਬਰਾੜ ਨੇ ਆਪਣੀ ਲਿਖੀ ਕਵਿਤਾ ਸੁਣਾਈ। ਕੇ ਪੀ ਸਿੰਘ ਸਰਾਂ ਤੇ ਅਸ਼ਵਨੀ ਮੌਂਗਾ ਨੇ ਸ਼ਰਾਬ ਤੇ ਕੁਝ ਸ਼ਾਰੋ ਸ਼ਾਇਰੀ ਕੀਤੀ। ਗੁਰਚਰਨ ਸਿੰਘ ਨੇ ਵੀ ਗੀਤ ਗਾਇਆ। ਇਸ ਵਿਸ਼ੇਸ਼ ਪਾਰਟੀ ਵਿੱਚ ਜੋ ਜੈਪਾਲ ਬਰਾੜ ਜੀ ਵੱਲੋ ਕੀਤੀ ਗਈ ਸੀ ਜਿਹੜੇ ਮੈਂਬਰ ਹਾਜ਼ਰ ਹੋਏ ਤੇ ਖੁਸ਼ੀ ਦਾ ਇਜ਼ਹਾਰ ਕੀਤੀ ਉਹਨਾਂ ਵਿੱਚ ਡਾ.ਅਜੀਤ ਸਿੰਘ ਗਿੱਲ, ਇੰਜ.ਅਜਮੇਰ ਸਿੰਘ ਚੋਹਾਨ, ਇੰਜ. ਕੁਲਬੀਰ ਸਿੰਘ ਵੜੈਚ, ਇੰਜ. ਚਮਕੌਰ ਸਿੰਘ ਬਰਾੜ, ਹਰਪਾਲ ਸਿੰਘ ਪਾਲੀ,ਨਰਿੰਦਰ ਸਿੰਘ ਗਿੱਲ, ਸਰਬਰਿੰਦਰ ਸਿੰਘ ਬੇਦੀ,ਕੇ.ਪੀ.ਸਿੰਘ ਸਰਾਂ,ਇੰਜ ਮਹਿੰਦਰ ਸਿੰਘ ਸੰਧੂ,ਵਿਦਿਆ ਰਤਨ ਦੇਵਗਨ, ਜਸਵੀਰ ਸਿੰਘ ਸੁਪਰਡੈਂਟ (ਰਿਟਾ.) ਅਤੇ ਸੰਤ ਸਿੰਘ ਆਦਿ ਨੇ ਸ਼ਿਰਕਤ ਕੀਤੀ ਇਹ ਪਾਰਟੀ ਦਾ ਸਾਰਾ ਪ੍ਰਬੰਧ ਕਲੱਬ ਦੇ ਮੈਂਬਰ ਰਾਜਾ ਰਾਵਿੰਦਰ ਸਿੰਘ ਨਾਇਬ ਤਹਿਸੀਲਦਾਰ (ਰਿਟਾ.) ਵੱਲੋ ਕੀਤਾ ਗਿਆ। ਆਏ ਹੋਏ ਮੈਂਬਰਾਂ ਨੇ ਖੂਬ ਆਨੰਦ ਮਾਣਿਆ ਤੇ ਗੋਪੀ ਨੇ ਆਏ ਹੋਏ ਮੈਂਬਰਾਂ ਦੀ ਖੂਬ ਸੇਵਾ ਕੀਤੀ।ਇਸ ਸਮਾਗਮ ਦੀ ਸਾਰੀ ਰਿਪੋਰਟ ਰਾਜਾ ਰਵਿੰਦਰ ਸਿੰਘ ਨਾਇਬ ਤਹਿਸੀਲਦਾਰ ਵੱਲੋ ਸਾਂਝੀ ਕੀਤੀ ਗਈ।

53
1955 views