
ਸਰਦਾਰ ਬਖਸੀਸ਼ ਸਿੰਘ ਲੁਬਾਣਗੜ੍ਹ ਬਣੇ ਕੋਆਪਰੇਟਿਵ ਖੇਤੀਬਾੜੀ ਸਭਾ ਦੇ ਪ੍ਰਧਾਨ
ਮਾਛੀਵਾੜਾ ਸਾਹਿਬ, 8 ਜਨਵਰੀ ( ਸੈਣੀ ਜਤਿੰਦਰ ਸਿੰਘ ):-- ਲੁਬਾਣਗੜ੍ਹ ਬਹੁਮੰਤਵੀ ਕੋਆਪਰੇਟਿਵ ਖੇਤੀਬਾੜੀ ਸਭਾ ਮਾਛੀਵਾੜਾ ਸਾਹਿਬ ਇਲਾਕੇ ਦੇ ਪੰਜ ਪਿੰਡਾਂ ਦੀ ਸਾਂਝੀ ਸਭਾ ਹੈ। ਇਸ ਸਭਾ ਦੀ ਦੁਬਾਰਾ ਚੋਣ ਹੋਈ।ਜਿਸ ਦੀ ਪ੍ਰਕਿਰਿਆ ਸਰਬਸੰਮਤੀ ਵਾਲੀ ਹੋਈ। ਇਸ ਸੰਬੰਧੀ ਨੌਜਵਾਨ ਕਿਸਾਨ ਆਗੂ ਹਲਕੇ ਦੇ ਸਿਰਕੱਢ ਆਗੂ ਸਰਦਾਰ ਮਨਰਾਜ ਸਿੰਘ ਲੁਬਾਣਗੜ੍ਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਇਹ ਚੋਣ ਸਾਹਿਕਾਰਤਾ ਵਿਭਾਗ ਦੇ ਬਹੁਤ ਹੀ ਸਤਿਕਾਰਯੋਗ ਇੰਸਪੈਕਟਰ ਸ਼੍ਰੀ ਵਿਜੈ ਸਿੰਘ ਅਤੇ ਸਤਿਕਾਰਯੋਗ ਸੁਖਦੀਪ ਸਿੰਘ ਜੀ ਦੀ ਨਿਗਰਾਨੀ ਹੇਠ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਸ. ਬਖਸੀਸ਼ ਸਿੰਘ ਲੁਬਾਣਗੜ੍ਹ ਨੂੰ ਸਭਾ ਦਾ ਪ੍ਰਧਾਨ ਚੁਣਿਆ ਗਿਆ। ਜਗਜੀਤ ਸਿੰਘ ਲੱਖੋਵਾਲ ਅਤੇ ਜਸਵਿੰਦਰ ਸਿੰਘ ਜੀ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋ ਇਲਾਵਾ ਭੁਪਿੰਦਰ ਸਿੰਘ, ਸੁਰਿੰਦਰ ਕੌਰ, ਪਵਿੱਤਰ ਕੌਰ, ਕਰਨੈਲ ਸਿੰਘ, ਅਮਰਿੰਦਰ ਸਿੰਘ, ਪ੍ਰਿੰਸ ਲੱਖੋਵਾਲ, ਜੰਗ ਸਿੰਘ ਬਤੌਰ ਮੈਂਬਰ ਚੁਣੇ ਗਏ । ਨਵੇ ਚੁਣੇ ਪ੍ਰਧਾਨ ਸ.ਬਖਸੀਸ਼ ਸਿੰਘ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਮੈ ਪੁਰੀ ਇਮਾਨਦਾਰੀ ਨਾਲ ਇਹ ਸੇਵਾ ਕਰਾਂਗਾ । ਸੁਸਾਇਟੀ ਨਾਲ ਸੰਬੰਧਤ ਕਿਸਾਨਾਂ ਨੂੰ ਆ ਰਿਹੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਵਿੱਚ ਹਮੇਸ਼ਾ ਯਤਨਸ਼ੀਲ ਰਹਾਂਗਾ। ਸੈਕਟਰੀ ਸੁਖਵੀਰ ਸਿੰਘ, ਸਤਨਾਮ ਸਿੰਘ, ਗੁਰਦੀਪ ਸਿੰਘ, ਪ੍ਰਕਾਸ਼ ਸਿੰਘ, ਮਨਿੰਦਰਜੀਤ ਸਿੰਘ, ਬਲਕਾਰ ਸਿੰਘ, ਜੋਗਿੰਦਰ ਸਿੰਘ, ਗਰੀਬ ਦਾਸ, ਹਰਨੇਕ ਸਿੰਘ ਸਾਰੇ ਮੋਹਤਵਰ ਸੱਜਣ ਹਾਜ਼ਰ ਸਨ। ਕਿਸਾਨ ਆਗੂ ਮਨਰਾਜ ਸਿੰਘ ਲੁਬਾਣਗੜ੍ਹ ਨੇ ਸਾਰੀਆਂ ਦਾ ਪਹੁੰਚਣ ਤੇ ਧੰਨਵਾਦ ਕੀਤਾ ।