logo

ਅਬੈਕਸ ’ਚ ਵਰਲਡ ਚੈਂਪੀਅਨ ਬਣੀ ਬੇਟੀ ਟਿਵਿਸ਼ਾ ਸੁਖੀਜਾ ਨੂੰ ਕੀਤਾ ਵਿਸ਼ੇਸ਼ ਰੂਪ ’ਚ ਸਨਮਾਨਿਤ

ਨੈਸ਼ਨਲ ਯੂਥ ਕਲੱਬ ਦਾ ਸਮਾਗਮ ‘ਧੀਆਂ ਦੀ ਲੋਹੜੀ’ ਯਾਦਗਰੀ ਹੋ ਨਿਬੜਿਆ
ਕਲੱਬ ਦੇ ਮਲਟੀਪਰਪਜ਼ ਸੈਂਟਰ ਦੀਆਂ ਬੇਟੀਆਂ ਨੇ ਮਨਮੋਹਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ
ਅਬੈਕਸ ’ਚ ਵਰਲਡ ਚੈਂਪੀਅਨ ਬਣੀ ਬੇਟੀ ਟਿਵਿਸ਼ਾ ਸੁਖੀਜਾ ਨੂੰ ਕੀਤਾ ਵਿਸ਼ੇਸ਼ ਰੂਪ ’ਚ ਸਨਮਾਨਿਤ
ਫ਼ਰੀਦਕੋਟ, 11 ਜਨਵਰੀ ( ਕੰਵਲ ਸਰਾਂ)-ਸਮਾਜ ਸੇਵਾ ਖੇਤਰ ਦੀ ਹਮੇਸ਼ਾ ਮੋਹਰੀ ਰਹਿਣ ਵਾਲੀ ਸੰਸਥਾ ਨੈਸ਼ਨਲ ਯੂਥ ਕਲੱਬ ਫ਼ਰੀਦਕੋਟ ਵੱਲੋਂ ਕਲੱਬ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼, ਜਨਰਲ ਸਕੱਤਰ, ਡਾ.ਬਲਜੀਤ ਸ਼ਰਮਾ ਗੋਲੇਵਾਲਾ ਦੀ ਯੋਗ ਅਗਵਾਈ ਅਤੇ ਪ੍ਰੋਜੈਕਟ ਚੇਅਰਮੈਨ ਅਜੈ ਜੈਨ ਸੋਨੂੰ, ਕੋ-ਪ੍ਰੋਜੈਕਟ ਚੇਅਰਮੈਨ ਰਾਜੇਸ਼ ਸੁਖੀਜਾਅਤੇ ਗੁਰਪ੍ਰੀਤ ਸਿੰਘ ਰਾਜਾ ਦੀ ਦੇਖ-ਰੇਖ ਹੇਠ ਹਰ ਸਾਲ ਦੀ ਤਰ੍ਹਾਂ ‘ਧੀਆਂ ਦੀ ਲੋਹੜੀ’ ਕਮਲਾ ਨਹਿਰੂ ਜੈੱਨ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਮਨਾਈ ਗਈ। ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸਟੇਟ ਐਵਾਰਡੀ ਸਮਾਜ ਸੇਵੀ ਕੁਲਜੀਤ ਸਿੰਘ ਵਾਲੀਆ ਸ਼ਾਮਲ ਹੋਏ। ਉਨ੍ਹਾਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਲੱਬ ਵੱਲੋਂ ਹਮੇਸ਼ਾ ਬੇਟੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਂਦਾ ਹੈ ਅਤੇ ਕਲੱਬ ਵੱਲੋਂ ਮਲਟੀਪਰਪਜ਼ ਵੋਕੇਸ਼ਨਲ ਸੈਂਟਰ ਚਲਾ ਕੇ ਬੇਟੀਆਂ ਨੂੰ ਆਪਣੇ ਪੈਰ੍ਹਾਂ ਤੇ ਖੜ੍ਹੇ ਬਹੁਤ ਸ਼ਲਾਘਾਯੋਗ ਕਾਰਜ ਹੈ। ਇਸ ਮੌਕੇ ਕਲੱਬ ਦੇ ਸੀਨੀਅਰ ਆਗੂ ਰਾਜਿੰਦਰ ਬਾਂਸਲ ਆੜੀ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਕਿਹਾ ਅੱਜ ਬੇਟੀਆਂ ਹਰ ਖੇਤਰ ’ਚ ਬੇਟਿਆਂ ਨਾਲੋਂ ਅੱਗੇ ਹਨ। ਇਸ ਲਈ ਸਾਨੂੰ ਬੇਟੀਆਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ। ਕਲੱਬ ਦੇ ਸੁਰੇਸ਼ ਅਰੋੜਾ ਪ੍ਰਿੰਸੀਪਲ (ਰਿਟਾ.)ਨੇ ਦੱਸਿਆ ਕਿ ਕਲੱਬ ਵੱਲੋਂ ਸਮੇਂ-ਸਮੇਂ ਤੇ ਲੋੜਵੰਦਾਂ ਦੀ ਸਹਾਇਤਾ ਵਾਸਤੇ ਕਲੱਬ ਵੱਲੋਂ ਪ੍ਰੋਜੈਕਟ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਸਮਾਜਿਕ ਕੁਰੀਤੀਆਂ ਦੇ ਖਾਤਮੇ ਵਾਸਤੇ ਜਾਗਰੂਕਤਾ ਪੈਦਾ ਕਰਨ ਵਾਸਤੇ ਕਲੱਬ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ। ਕਲੱਬ ਦੇ ਜਨਰਲ ਸਕੱਤਰ ਡਾ.ਬਲਜੀਤ ਸ਼ਰਮਾ ਨੇ ‘ਧੀਆਂ ਦੀ ਲੋਹੜੀ’ ਮੌਕੇ ਸਭ ਨੂੰ ਵਧਾਈ ਦਿੰਦਿਆਂ ਕਲੱਬ ਦੀ ਰਿਪੋਰਟ ਪੇਸ਼ ਕਰਦਿਆਂ ਭਵਿੱਖ ਦੇ ਪ੍ਰੋਗਰਾਮਾਂ ਸਬੰਧੀ ਚਾਨਣਾ ਪਾਇਆ। ਇਸ ਮੌਕੇ ਅਬੈਕਸ ’ਚ ਅੰਤਰਰਾਸ਼ਟਰੀ ਪੱਧਰ ਤੇ ਚੈਂਪੀਅਨ ਬਣ ਕੇ ਫ਼ਰੀਦਕੋਟ ਦਾ ਨਾਮ ਦੇਸ਼ ਅਤੇ ਦੁਨੀਆਂ ਅੰਦਰ ਰੌਸ਼ਨ ਕਰਨ ਵਾਲੀ ਸੈਂਟ ਮੈਰੀਜ਼ ਕਾਨਵੈਂਟ ਸਕੂਲ ਦੀ ਪੰਜਵੀਂ ਜਮਾਤ ਦੀ ਬੇਟੀ ਟਿਵੀਸ਼ਾ ਸੁਖੀਜਾ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਨੰਨੀ ਬੇਟੀ ਨੂੰ ਨਿਵੇਕਲੀ ਪ੍ਰਾਪਤੀ ਤੇ ਹਾਜ਼ਰ ਮਹਿਮਾਨਾਂ ਅਤੇ ਕਲੱਬ ਦੇ ਹਰ ਮੈਂਬਰ ਵੱਲੋਂ ਵਧਾਈ ਦੇ ਕੇ ਹੌਂਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਕਲੱਬ ਦੇ ਮਲਟੀਪਰਪਜ਼ ਵੋਕੇਸ਼ਨਲ ਸੈਂਟਰ ਦੀਆਂ ਵਿਦਿਆਰਥਣਾਂ ਨੇ ਮਨਮੋਹਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦਿਆਂ ਹਾਜ਼ਰੀਨ ਸਭ ਨੂੰ ਝੁਮਣ ਲਗਾਇਆ। ਨੰਨੇ-ਮੁੰਨੇ ਬੱਚੇ ਕਾਸ਼ਵੀ ਸੱਚਰ, ਸਹਿਜ ਸੁਖੀਜਾ ਨੇ ਖੂਬਸੂਰਤ ਗੀਤਾਂ ਨਾਲ ਕੜਾਕੇ ਦੀ ਠੰਢ ’ਚ ਨਿੱਘ ਪੈੱਦਾ ਕੀਤਾ। ਬਾਬਾ ਫ਼ਰੀਦ ਲਾਅ ਕਾਲਜ ਦੇ ਪ੍ਰੋਫ਼ੇਸਰ ਪਰਮਿੰਦਰ ਸਿੰਘ ਨੇ ‘ਧੀਆਂ’ ਵਿਸ਼ੇ ਤੇ ਗੀਤ ਪੇਸ਼ ਕਰਕੇ ਸਭ ਸਭ ਨੂੰ ਵਾਰ-ਵਾਰ ਦਾਦ ਦੇਣ ਲਈ ਮਜ਼ਬੂਰ ਕੀਤਾ। ਇਸ ਮੌਕੇ ਮਲਟੀਪਰਪਜ਼ ਟਰੇਨਿੰਗ ਸੈਂਟਰ ਦੇ ਚੇਅਰਪਰਸਨ ਸ਼੍ਰੀਮਤੀ ਕਮਲ ਸੱਚਰ, ਸੁਰਿੰਦਰਪਾਲ ਕੌਰ ਸਰਾਂ ਪ੍ਰਿੰਸੀਪਲ (ਰਿਟਾ.), ਮਲਟੀਪਲ ਵੋਕੇਸ਼ਨਲ ਸੈਂਟਰ ਇੰਚਾਰਜ ਸ਼੍ਰੀਮਤੀ ਕਿਰਨਦੀਪ ਸੁਖੀਜਾ ਨੇ ਜੇਕਰ ਸਾਡੇ ਸਮਾਜ ਨੇ ਸਹੀ ਅਰਥਾਂ ’ਚ ਤਰੱਕੀ ਕਰਨੀ ਹੈ ਤਾਂ ਸਾਨੂੰ ਔਰਤਾਂ ਦਾ ਸਤਿਕਾਰ ਯਕੀਨੀ ਰੂਪ ’ਚ ਕਰਨਾ ਪਵੇਗਾ। ਇਸ ਮੌਕੇ ਪ੍ਰੋਜੈੱਕਟ ਚੇਅਰਮੈੱਨ ਅਜੈ ਸੋਨੂੰ ਜੈਨ ਨੇ ਮੰਚ ਸੰਚਾਲਕ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਉਂਦਿਆਂ ਸਮਾਗਮ ਨੂੰ ਸ਼ੁਰੂ ਤੋਂ ਅੰਤ ਤੱਕ ਪੂਰੀ ਤਰ੍ਹਾਂ ਰੌਚਕ ਬਣਾਈ ਰੱਖਿਆ। ਇਸ ਮੌਕੇ ਲੋਹੜੀ ਬਾਲ ਕੇ ਸੱਭਿਅਚਾਰਕ ਗੀਤਾਂ ਤੇ ਕਲੱਬ ਦੇ ਸਮੂਹ ਪ੍ਰੀਵਾਰਾਂ ਭਾਈਚਾਰਕ ਸਾਂਝ ਮਜ਼ਬੂਤ ਕਰਦਿਆਂ ਨੱਚਕੇ ‘ਧੀਆਂ ਦੀ ਲੋਹੜੀ’ ਦੇ ਸਮਾਗਮ ਨੂੰ ਯਾਦਗਰੀ ਬਣਾ ਦਿੱਤਾ। ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਖਜ਼ਾਨਚੀ ਸੁਖਵਿੰਦਰ ਸਿੰਘ ਜੌਹਰ, ਮਲਟੀਪਰਪਜ ਟ੍ਰੇਨਿੰਗ ਸੈਂਟਰ ਚੇਅਰਪਰਸਨ ਕਮਲ ਸੱਚਰ, ਸੈਂਟਰ ਇੰਚਾਰਜ਼ ਕਿਰਨਦੀਪ ਸੁਖੀਜਾ, ਪਰਮਜੀਤ ਕੌਰ, ਸੁਖਜੀਤ ਕੌਰ, ਟੀਚਰ, ਸੁਰੇਸ਼ ਅਰੋੜਾ ਪ੍ਰਿੰਸੀਪਲ (ਰਿਟਾ.), ਰਾਜਿੰਦਰ ਬਾਂਸਲ ਆੜੀ, ਰਾਕੇਸ਼ ਮਿੱਤਲ, ਪ੍ਰੋਫੈਸਰ ਪਰਮਿੰਦਰ ਸਿੰਘ ਬੁੱਟਰ, ਰਾਜੇਸ਼ ਕੁਮਾਰ ਰਾਜੂ, ਡਾ. ਸੰਜੀਵ ਸੇਠੀ, ਕੇ.ਪੀ.ਸਿੰਘ ਸਰਾਂ, ਡਾ.ਡਾਇਮੰਡ ਸਰਮਾ, ਤਨਵੀਰ ਸਿੰਘ ਸੰਧੂ, ਪਿ੍ਰਤਪਾਲ ਸਿੰਘ ਕੋਹਲੀ, ਜਸਪ੍ਰੀਤ ਜੱਸ, ਸੁਰਿੰਦਰ ਕੁਮਾਰ ਅਰੋੜਾ, ਮੰਜੂ ਸੁਖੀਜਾ, ਸਵੀਨਾ ਜੈਨ, ਰਵੀਨਾ ਬਾਂਸਲ, ਸੁਰਿੰਦਰ ਕੌਰ ਸਰਾਂ ਪ੍ਰਿੰਸੀਪਲ (ਰਿਟਾ.), ਮੈਡਮ ਸ਼ੁਕਲਾ ਸੇਠੀ, ਮਨਪ੍ਰੀਤ ਕੌਰ, ਸਿਮਰਨਜੀਤ ਕੌਰ ਬੁੱਟਰ, ਮੀਨਾ ਮਿੱਤਲ, ਪਰਮਜੀਤ ਕੌਰ ਸੰਧੂ ਨੇ ਅਹਿਮ ਭੂਮਿਕਾ ਅਦਾ ਕੀਤੀ। ਕਲੱਬ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼, ਜਨਰਲ ਸਕੱਤਰ ਡਾ.ਬਲਜੀਤ ਸਰਮਾ ਨੇ ਇਸ ਸਮੇਂ ਦੱਸਿਆ ਕਿ ਅੱਜ ਪ੍ਰੋ.ਪਰਮਿੰਦਰ ਸਿੰਘ ਬੁੱਟਰ ਦੀ ਬੇਟੀ ਅਨਾਹਤ ਕੌਰ ਬੁੱਟਰ, ਡਾ.ਬਲਜੀਤ ਸ਼ਰਮਾ ਦੀ ਪੋਤੀ ਬੇਟੀ ਵੰਨਿਆ, ਸਤਿੰਦਰਜੀਤ ਸਿੰਘ ਸੰਧੂ ਦੇ ਪੋਤਰੇ ਸੁਲਤਾਨ ਸ਼ੇਰ ਸਿੰਘ ਸੰਧੂ, ਰਾਕੇਸ਼ ਮਿੱਤਲ ਦੇ ਪੋਤਰੇ ਸਮਰ ਮਿੱਤਲ ਦੀ ਪਹਿਲੀ ਲੋਹੜੀ ਨੈਸ਼ਨਲ ਯੂਥ ਕਲੱਬ ਵੱਲੋਂ ਸਾਂਝੇ ਰੂਪ ’ਚ ਮਨਾਈ ਗਈ। ਕਲੱਬ ਵੱਲੋਂ ਲੋਹੜੀ ਦੇ ਇਸ ਸਮਾਗਮ ’ਚ ਤੋਹਫੇ ਵਜੋਂ ਸਭ ਮੂੰਗਫ਼ਲੀ, ਗੱਚਕ ਅਤੇ ਰਿਉੜੀਆਂ ਦਿੱਤੀਆਂ ਗਈਆਂ। ਸਭ ਨੇ ਮਿਲ ਕੇ ਲੋਹੜੀ ਦੇ ਰਿਵਾਇਤੀ ਗੀਤ ਗਾ ਕੇ ਸਾਡੇ ਪੁਰਾਤਨ ਵਿਰਸੇ ਦੀ ਅਮੀਰੀ ਨੂੰ ਦਰਸਾਇਆ। ਨੈਸ਼ਨਲ ਯੂਥ ਕਲੱਬ ਵਲੋਂ ਕੀਤਾ ਗਿਆ ਇਹ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ। ਅੰਤ ’ਚ ਕਲੱਬ ਦੇ ਸੀਨੀਅਰ ਆਗੂ ਪਿ੍ਤਪਾਲ ਸਿੰਘ ਕੋਹਲੀ ਨੇ ਸਭ ਦਾ ਧੰਨਵਾਦ ਕੀਤਾ।

0
0 views