logo

16 ਜਨਵਰੀ ਦੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਦੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀਆਂ ਜਥੇਬੰਦੀਆਂ ਦੀ ਹੋਈ ਮੀਟਿੰਗ


ਬਘੇਲ ਸਿੰਘ ਚਨਾਰਥਲ ਫਤਿਹਗੜ੍ਹ ਸਾਹਿਬ

16 ਜਨਵਰੀ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀਆਂ ਜਥੇਬੰਦੀਆਂ ਦੀ ਮੀਟਿੰਗ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿੱਚ ਹੋਈ ਇਸ ਮੀਟਿੰਗ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ , ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਪਲੇਟ ਫਾਰਮ ਅਤੇ ਡੈਮੋਕ੍ਰੇਟਿਕ ਮਨਰੇਗਾ ਫਰੰਟ ਸ਼ਾਮਿਲ ਹੋਈਆਂ ਸੰਯੁਕਤ ਕਿਸਾਨ ਮੋਰਚੇ ਨੇ 16 ਜਨਵਰੀ ਨੂੰ ਜ਼ਿਲ੍ਹਾ ਹੈਡ ਕੁਆਰਟਰਾਂ ਤੇ ਤਿੰਨ ਘੰਟੇ ਧਰਨਾ ਦੇਣ ਦਾ ਸੱਦਾ ਦਿੱਤਾ ਹੋਇਆ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਮੀਟਿੰਗ ਦੇ ਵਿੱਚ ਚਰਚਾ ਕੀਤੀ ਗਈ ਆਗੂਆਂ ਨੇ ਦੱਸਿਆ ਕਿ ਇਹ ਪ੍ਰੋਗਰਾਮ ਜੋ ਕੇਂਦਰ ਦੀ ਸਰਕਾਰ ਬਿਜਲੀ ਸੋਧ ਬਿਲ , ਮਜ਼ਦੂਰਾਂ ਦੀ ਮਨਰੇਗਾ ਨੂੰ ਖਤਮ ਕਰਨ ਅਤੇ ਸੀਡ ਬਿੱਲ ਖ਼ਿਲਾਫ਼ ਦਿੱਤਾ ਹੋਇਆ ਹੈ ਇਹਨਾਂ ਤਿੰਨਾਂ ਬਿਲਾਂ ਨਾਲ ਭਾਰਤ ਦੇ ਕਿਸਾਨਾਂ ਤੇ ਮਜ਼ਦੂਰਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਵੇਗਾ ਜੇ ਕੇਂਦਰ ਸਰਕਾਰ ਬਿਜਲੀ ਸੋਧ ਵੀ ਲੈ ਕੇ ਆਉਂਦੀ ਹੈ ਤਾਂ ਇਸ ਨਾਲ ਭਾਰਤ ਦੇ ਹਰ ਇੱਕ ਖਪਤਕਾਰ ਦਾ ਵੱਡ ਪੱਧਰ ਤੇ ਆਰਥਿਕ ਨੁਕਸਾਨ ਹੋਵੇਗਾ ਕੇਂਦਰ ਸਰਕਾਰ ਬਿਜਲੀ ਨੂੰ ਕਾਰਪੋਰੇਟਾਂ ਦੇ ਹੱਥ ਦੇਣਾ ਚਾਹੁੰਦੀ ਹੈ ਜਦੋਂ ਵੀ ਕੋਈ ਚੀਜ਼ ਕਾਰਪੋਰੇਟਾਂ ਦੇ ਹੱਥ ਵਿੱਚ ਗਈ ਹੈ ਤਾਂ ਉਹ ਖਪਤਕਾਰ ਨੂੰ ਚੌਗੁਣੇ ਭਾਅ ਦੇ ਵਿੱਚ ਮਿਲੀ ਹੈ ਇਸੇ ਤਰ੍ਹਾਂ ਕਿਸਾਨਾਂ ਦੇ ਬੀਜ ਨੂੰ ਸਰਕਾਰ ਕਾਰਪੋਰੇਟਾਂ ਦੇ ਹੱਥ ਦੇਣਾ ਚਾਹੁੰਦੀ ਹੈ। ਇਸ ਕਰਕੇ ਸੀਡ ਬਿੱਲ ਲੈ ਕੇ ਆ ਰਹੀ ਹੈ ਇੱਕ ਪਾਸੇ ਕਿਸਾਨਾਂ ਤੇ ਧੱਕੇ ਨਾਲ ਕਾਰਪੋਰੇਟ ਦੀਆਂ ਨੀਤੀਆਂ ਥੋਪੀਆਂ ਜਾ ਰਹੀਆਂ ਹਨ ਦੂਜੇ ਪਾਸੇ ਮਜ਼ਦੂਰਾਂ ਦੇ ਵੀ ਜੋ ਹੱਕ ਨੇ ਉਹ ਲਗਾਤਾਰ ਕੇਂਦਰ ਸਰਕਾਰ ਵੱਲੋਂ ਖੋਏ ਜਾ ਰਹੇ ਹਨ ਮਨਰੇਗਾ ਦੇ ਵਿੱਚ ਤਬਦੀਲੀਆਂ ਕਰਕੇ ਕੇਂਦਰ ਸਰਕਾਰ ਮਨਰੇਗਾ ਨੂੰ ਖਤਮ ਕਰਨਾ ਚਾਹੁੰਦੀ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕਿਸੇ ਵੀ ਹਾਲਤ ਦੇ ਵਿੱਚ ਮਜ਼ਦੂਰਾਂ ਦੀ ਨਾਗਰਿਕ ਸਕੀਮ ਨੂੰ ਖਤਮ ਨਹੀਂ ਹੋਣ ਦਿੱਤਾ ਜਾਵੇਗਾ ਕਿਸਾਨ ਜਥੇਬੰਦੀਆਂ ਮਜ਼ਦੂਰਾ ਨਾਲ ਡਟ ਕੇ ਖੜੀਆਂ ਹਨ ਇਸ ਸਮੇਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਖਜਾਨਚੀ ਰਣਜੀਤ ਸਿੰਘ ਚਨਾਰਥਲ, ਹਰਿੰਦਰ ਸਿੰਘ ਚਨਾਰਥਲ, ਹਰਨੇਕ ਸਿੰਘ ਭੱਲਮਾਜਰਾ, ਜਸਵੀਰ ਸਿੰਘ ਚਨਾਰਥਲ,ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੋਂ ਸਤਬੀਰ ਸਿੰਘ ਗਡਹੇੜਾ, ਗੁਰਜੀਤ ਸਿੰਘ ਗਿੱਲ, ਮਨਪ੍ਰੀਤ ਕੌਰ ਰਾਜਪੁਰਾ,ਰੇਖਾ ਰਾਣੀ ਮਨਹੇੜਾ ,ਸਵਰਨ ਸਿੰਘ ਭੰਗੂ ,ਨਾਹਰ ਸਿੰਘ ਸੈਫਲਪੁਰ ਅਤੇ ਬਲਕਾਰ ਸਿੰਘ ਸ਼ਾਮਲ ਹੋਏ

3
88 views