logo

ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ ਨੇ ਆਈ .ਜੀ. ਨਿਲਾਂਬਰੀ ਜਗਦਲੇ ਨੂੰ ਦਿੱਤੀ ਵਧਾਈ ਤੇ ਕੀਤਾ ਸਨਮਾਨਿਤ:


ਫਰੀਦਕੋਟ 09.01.26(ਨਾਇਬ ਰਾਜ)

ਫਰੀਦਕੋਟ ਦੀ ਨਾਮਵਰ ਸਮਾਜ ਸੇਵੀ ਸੰਸਥਾ ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ (ਰਜਿ:)ਫਰੀਦਕੋਟ ਵੱਲੋਂ ਫਰੀਦਕੋਟ ਰੇਂਜ ਦੇ ਆਈ. ਜੀ . ਨਿਲਾਂਬਰੀ ਜਗਦਲੇ ਨੂੰ ਵਿਭਾਗ ਵੱਲੋਂ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਡੀ.ਆਈ. ਜੀ ਤੋਂ ਆਈ. ਜੀ. ਤਰੱਕੀ ਮਿਲਣ ਤੇ ਸੋਸਾਇਟੀ ਮੈਂਬਰਾਂ ਨੇ ਸੋਸਾਇਟੀ ਦੇ ਪ੍ਰਧਾਨ ਪ੍ਰਿੰ:ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ ਉਹਨਾਂ ਦੇ ਫਰੀਦਕੋਟ ਸਥਿਤ ਦਫਤਰ ਵਿਖੇ ਪਹੁੰਚ ਕੇ ਵਧਾਈ ਦਿੱਤੀ ਅਤੇ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ।ਵਰਨਣਯੋਗ ਹੈ ਕਿ ਨਿਲਾਂਬਰੀ ਜਗਦਲੇ ਨੇ ਪਿਛਲੇ ਸਾਲ ਹੀ ਬਤੌਰ ਡੀ.ਆਈ.ਜੀ.ਫਰੀਦਕੋਟ ਰੇਂਜ ਅਹੁਦਾ ਸੰਭਾਲਿਆ ਸੀ ।ਉਹਨਾਂ ਦੀ ਅਗਵਾਈ ਪੰਜਾਬ ਪੁਲਿਸ ਨੇ ਰੇਂਜ ਵਿੱਚ ਰਿਕਾਰਡ ਤੋੜ ਪ੍ਰਾਪਤੀਆਂ ਕੀਤੀਆਂ।ਜਿਸ ਦੇ ਬਦਲੇ ਵਿੱਚ ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ (ਰਜਿ:)ਫਰੀਦਕੋਟ ਦੇ ਮੈਂਬਰਾਂ ਨੇ ਆਈ. ਜੀ .ਫਰੀਦਕੋਟ ਰੇਂਜ ਨਿਲਾਂਬਰੀ ਜਗਦਲੇ ਨੂੰ ਸਨਮਾਨਿਤ ਕੀਤਾ।ਇਸ ਮੌਕੇ ਤੇ ਸੋਸਾਇਟੀ ਦੇ ਪ੍ਰਧਾਨ ਪ੍ਰਿੰ:ਸੁਰੇਸ਼ ਅਰੋੜਾ ਨੇ ਸਭ ਤੋਂ ਪਹਿਲਾਂ ਸੋਸਾਇਟੀ ਮੈਂਬਰਾਂ ਦੀ ਜਾਨ ਪਹਿਚਾਣ ਆਈ. ਜੀ. ਨਾਲ ਕਰਵਾਈ ਅਤੇ ਸੋਸਾਇਟੀ ਦੀਆਂ ਗਈ ਵਿਧੀਆਂ ਤੋਂ ਆਈ. ਜੀ. ਨਿਲਾਂਬਰੀ ਜਗਦਲੇ ਨੂੰ ਜਾਣੂ ਕਰਵਾਇਆ। ਆਈ. ਜੀ. ਨਿਲਾਂਬਰੀ ਜਗਦਲੇ ਨੇ ਇਸ ਮੌਕੇ ਤੇ ਸੋਸਾਇਟੀ ਮੈਂਬਰਾਂ ਨਾਲ ਗੱਲ ਬਾਤ ਕਰਦਿਆਂ ਸੋਸਾਇਟੀ ਮੈਂਬਰਾਂ ਨੂੰ ਦੱਸਿਆ ਕਿ ਪੰਜਾਬ ਪੁਲਿਸ ਆਮ ਜਨਤਾ ਵਿੱਚ ਆਪਣਾ ਵਿਸ਼ਵਾਸ਼ ਬਣਾ ਚੁੱਕੀ ਹੈ।ਪੁਲੀਸ ਇਮਾਨਦਾਰ ਵਿਅਕਤੀਆਂ ਦਾ ਸਤਿਕਾਰ ਕਰਦੀ ਹੈ ਅਤੇ ਕਰੀਮੀਂਨਲ ਵਿਅਕਤੀਆਂ ਨਾਲ ਸਖ਼ਤੀ ਨਾਲ ਪੇਸ਼ ਆ ਰਹੀ ਹੈ। ਉਹਨਾਂ ਦੱਸਿਆ ਕਿ ਪੁਲਿਸ ਵੱਲੋ 32 ਲੱਖ ਦੀ ਕੀਮਤ ਦੇ 135 ਗੁੰਮ ਹੋਏ ਮੋਬਾਇਲ ਉਹਨਾਂ ਦੇ ਅਸਲ ਮਾਲਕਾਂ ਨੂੰ ਵਾਪਸ ਕੀਤੇ ਤਾਂ ਉਸ ਵੇਲੇ ਮੋਬਾਇਲ ਮਾਲਕਾਂ ਦੇ ਚੇਹਰਿਆਂ ਤੇ ਖੁਸ਼ੀ,ਸੰਤੁਸ਼ਟੀ ਅਤੇ ਪੁਲਿਸ ਪ੍ਰਤੀ ਭਰੋਸੇ ਦੀ ਝਲਕ ਵੇਖਣ ਨੂੰ ਮਿਲੀ ਜਿਸ ਨਾਲ ਸਾਡੇ ਪੁਲਿਸ ਅਫ਼ਸਰਾਂ ਅਤੇ ਕਰਮਚਾਰੀਆਂ ਦੇ ਚੇਹਰੇ ਵੀ ਖਿੜੇ ਨਜਰ ਆਏ।ਉਹਨਾਂ ਕਿਹਾ ਕਿ ਬਹੁਤ ਦੇਰ ਪਹਿਲਾਂ ਆਮ ਲੋਕ ਪੁਲਿਸ ਤੋਂ ਬਹੁਤ ਜ਼ਿਆਦਾ ਡਰਦੇ ਸਨ ਜਦ ਕਿ ਹੁਣ ਪੁਲਿਸ ਦੇ ਰਵਈਏ ਵਿੱਚ ਬਹੁਤ ਜਿਆਦਾ ਤਬਦੀਲੀ ਤੁਹਾਨੂੰ ਦੇਖਣ ਲਈ ਮਿਲ ਰਹੀ ਹੈ।ਆਮ ਲੋਕਾਂ ਵਿੱਚ ਪੰਜਾਬ ਪੁਲਿਸ ਵਿੱਚ ਭਰੋਸਾ ਦੇਖਣ ਨੂੰ ਮੀ ਰਿਹਾ ਹੈ ਜੋ ਕਿ ਬਹੁਤ ਅੱਛੇ ਸੰਕੇਤ ਹਨ।ਉਹਨਾਂ ਦੱਸਿਆ ਕਿ ਪਿਛਲੇ ਇੱਕ ਸਾਲ ਦੌਰਾਨ ਫਰੀਦਕੋਟ ਪੁਲਿਸ ਵੱਲੋ 1 ਕਰੋੜ 17 ਲੱਖ ਰੁਪਏ ਦੀ ਕੀਮਤ ਦੇ 500 ਮੋਬਾਇਲ ਰੀਕਵਰ ਕਰਵਾਇਆ ਚੁੱਕੇ ਹਨ ਜੌ ਸਾਡੀ ਪੁਲਿਸ ਦੀ ਸ਼ਾਨਦਾਰ ਪ੍ਰਾਪਤੀ ਹੈ। ਉਹਨਾਂ ਕਿਹਾ ਦੇ ਗਲਤ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਆਮ ਜਨਤਾ ਲਈ ਸਾਡੇ ਦਰਵਾਜੇ ਖੁੱਲ੍ਹੇ ਹਨ।ਗਲਤ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।ਸੋਸਾਇਟੀ ਦੇ ਪ੍ਰਧਾਨ ਪ੍ਰਿੰ: ਸੁਰੇਸ਼ ਅਰੋੜਾ ਨੇ ਵਿਸ਼ਵਾਸ਼ ਦਿਵਾਇਆ ਕਿ ਸਾਡੀ ਸੋਸਾਇਟੀ ਫਰੀਦਕੋਟ ਪੁਲਿਸ ਨੂੰ ਹਰ ਸੰਭਵ ਸਹਿਯੋਗ ਕਰੇਗੀ।ਸੋਸਾਇਟੀ ਦੇ ਜਨਰਲ ਸਕੱਤਰ ਲੈਕਚਰਾਰ ਹਰਜੀਤ ਸਿੰਘ ਨੇ ਦੱਸਿਆ ਕਿ ਸਾਡੀ ਸੋਸਾਇਟੀ ਵੱਲੋਂ ਧੁੰਦ ਕਾਰਨ ਬਚਾ ਲਈ ਸੜਕ ਸੁਰੱਖਿਆ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਫਲੈਕਸ ਲਗਾਏ ਗਏ ਹਨ।ਗੁਰਪ੍ਰੀਤ ਰੰਧਾਵਾ ਨੇ ਦੱਸਿਆ ਕਿ ਸਾਡੀ ਸੋਸਾਇਟੀ ਵੱਲੋਂ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਫਲੇਕਸ ਬੋਰਡ ਲਗਾਏ ਗਏ ਹਨ। ਆਈ.ਜੀ . ਫਰੀਦਕੋਟ ਰੇਂਜ ਨਿਲਾਂਬਰੀ ਜਗਦਲੇ ਨੂੰ ਸੋਸਾਇਟੀ ਵੱਲੋ ਸਨਮਾਨਿਤ ਕਰਨ ਵਾਲਿਆਂ ਵਿੱਚ ਜਸਵਿੰਦਰ ਸਿੰਘ ਕੈਂਥ ਮੀਤ ਪ੍ਰਧਾਨ ,ਕਮਲ ਬੱਸੀ,ਰੋਹਿਤ ਕਸ਼ਯਪ ਵੀ ਸ਼ਾਮਿਲ ਸਨ।
ਫੋਟੋ: ਆਈ. ਜੀ. ਫਰੀਦਕੋਟ ਰੇਂਜ ਨਿਲਾਂਬਰੀ ਜਗਦਲੇ ਨੂੰ ਸਨਮਾਨਿਤ ਕਰਦੇ ਹੋਏ ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ ਦੇ ਪ੍ਰਧਾਨ ਪ੍ਰਿੰ: ਸੁਰੇਸ਼ ਅਰੋੜਾ,ਜਸਵਿੰਦਰ ਕੈਂਥ,ਗੁਰਪ੍ਰੀਤ ਰੰਧਾਵਾ,ਕਮਲ ਬੱਸੀ,ਹਰਜੀਤ ਸਿੰਘ ਅਤੇ ਰੋਹਿਤ ਕਸ਼ਯਪ।

104
2979 views