logo

ਫਰੀਦਕੋਟ ਪੁਲਿਸ ਵੱਲੋ ਸਾਲ-2025 ਦੌਰਾਨ ਜਿਲ੍ਹੇ ਦੇ ਇਤਿਹਾਸ ਵਿੱਚ ਨਸ਼ਾ ਤਸਕਰਾ, ਅਪਰਾਧਿਕ ਅਨਸਰਾਂ ਤੇ ਸਟ੍ਰੀਟ ਕਰਾਈਮ ਖਿਲਾਫ ਰਿਕਾਰਡ ਤੋੜ ਕਾਰਵਾਈ ਕਰਦੇ ਹੋਏ

ਫਰੀਦਕੋਟ ਪੁਲਿਸ ਵੱਲੋ ਸਾਲ-2025 ਦੌਰਾਨ ਜਿਲ੍ਹੇ ਦੇ ਇਤਿਹਾਸ ਵਿੱਚ ਨਸ਼ਾ ਤਸਕਰਾ, ਅਪਰਾਧਿਕ ਅਨਸਰਾਂ ਤੇ ਸਟ੍ਰੀਟ ਕਰਾਈਮ ਖਿਲਾਫ ਰਿਕਾਰਡ ਤੋੜ ਕਾਰਵਾਈ ਕਰਦੇ ਹੋਏ
ਫਰੀਦਕੋਟ 09.01.26 (ਨਾਇਬ ਰਾਜ)

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋ ਪੰਜਾਬ ਨੂੰ ਇੱਕ ਸੁਰੱਖਿਆ ਸੂਬਾ ਬਣਾਈ ਰੱਖਣ ਦੀ ਮੁਹਿੰਮ ਅਤੇ ਸ਼੍ਰੀ ਗੌਰਵ ਯਾਦਵ ਡੀ.ਜੀ.ਪੀ. ਪੰਜਾਬ ਦੇ ਹੁਕਮਾਂ ਅਨੁਸਾਰ ਅਪਰਾਧਿਕ ਅਨਸਰਾਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ, ਇਸੇ ਦਾ ਨਤੀਜਾ ਹੈ ਕਿ ਜ਼ਿਲ੍ਹੇ ਵਿਚ ਅਪਰਾਧ ਦਰ ਵਿਚ 31 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਇਹ ਜਾਣਕਾਰੀ ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਸਾਂਝੀ ਕੀਤੀ।
ਉਨ੍ਹਾਂ ਦੱਸਿਆ ਕਿ ਸਾਲ-2025 ਦੌਰਾਨ ਫਰੀਦਕੋਟ ਪੁਲਿਸ ਦੀਆਂ ਟੀਮਾਂ ਨੇ ਤੇਜ਼ ਅਤੇ ਸੁਚੱਜੀ ਤਰ੍ਹਾਂ ਕਾਰਵਾਈ ਕਰਦਿਆਂ ਕ੍ਰਾਈਮ ਕੰਟਰੋਲ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ, ਜਿਸ ਦਾ ਪ੍ਰਮਾਣ ਹੈ ਕਿ ਪਿਛਲੇ ਸਾਲ ਅਪਰਾਧਾਂ ਸਬੰਧੀ ਦਰਜ ਹੋਏ 1209 ਮੁਕੱਦਮਿਆਂ ਦੇ ਮੁਕਾਬਲੇ ਸਾਲ-2025 ਦੌਰਾਨ ਅਪਰਾਧਾਂ ਸਬੰਧੀ 837 ਮੁਕੱਦਮੇ ਹੀ ਦਰਜ ਹੋਏ ਹਨ ਅਤੇ ਜਿਸ ਨਾਲ ਕਰੀਬ 31 ਪ੍ਰਤੀਸ਼ਤ ਦੀ ਮਹੱਤਵਪੂਰਨ ਗਿਰਾਵਟ ਆਈ ਹੈ।
ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਪੁਲਿਸ ਵੱਲੋ ਪਾਕਿਸਤਾਨ-ਸਮਰਥਿਤ ਨਸ਼ਾ ਤਸਕਰੀ ਕਾਰਟਲ ਦਾ ਪਰਦਾਫਾਸ਼ ਕਰਦੇ ਹੋਏ 12.1 ਕਿਲੋਗ੍ਰਾਮ ਹੈਰੋਇਨ ਸਮੇਤ 02 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਪਾਕਿਸਤਾਨ ਸਥਿਤ ਤਸਕਰਾਂ ਦੇ ਸੰਪਰਕ ਵਿੱਚ ਸਨ।

ਪੁਲਿਸ ਵੱਲੋ ਨਸ਼ਿਆ ਵਿਰੁੱਧ ਕੀਤੀ ਗਈ ਇਤਿਹਾਸਿਕ ਕਾਰਵਾਈ ਕਰਦਿਆਂ ਕੁੱਲ 866 ਮੁਕੱਦਮੇ ਦਰਜ ਕਰਕੇ ਕੁੱਲ 1334 ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੇ ਸੋਦਾਗਰਾਂ/ਸਮੱਗਲਰਾਂ ਵੱਲੋਂ ਨਸ਼ਿਆਂ ਦੀ ਕਮਾਈ ਨਾਲ ਬਣਾਈ ਗਈ ਚੱਲ/ਅਚੱਲ ਪ੍ਰਾਪਰਟੀ ਨੂੰ ਵੈਰੀਫਾਈ ਕਰਨ ਉਪਰੰਤ ਫਰੀਦਕੋਟ ਜਿਲ੍ਹੇ ਅੰਦਰ ਸਾਲ-2025 ਦੌਰਾਨ ਨਸ਼ਾ ਤਸਕਰਾ ਦੀ 04 ਕਰੋੜ 94 ਲੱਖ ਤੋ ਜਿਆਦਾ ਕੀਮਤ ਦੀ ਜਾਇਦਾਤ ਸਬੰਧਿਤ ਅਥਾਰਟੀ ਪਾਸੋ ਮੰਨਜੂਰੀ ਹਾਸਿਲ ਕਰਨ ਉਪਰੰਤ ਫਰੀਜ ਕਰਵਾਈ ਗਈ।

ਸੇਫ ਪੰਜਾਬ ਹੈਲਪ ਲਾਈਨ ਤੇ ਫਰੀਦਕੋਟ ਜਿਲ੍ਹੇ ਅੰਦਰ ਕੁੱਲ 767 ਦਰਖਾਸਤਾ ਮੌਸੂਲ ਹੋਈਆਂ , ਜਿੰਨ੍ਹਾਂ ਨੂੰ 100 ਪ੍ਰਤੀਸ਼ਤ ਵੈਰੀਫਾਈ ਕਰਨ ਉਪਰੰਤ 388 ਮੁਕੱਦਮੇ ਦਰਜ ਰਜਿਸਟਰ ਕਰਕੇ 511 ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ।
ਪੁਲਿਸ ਵੱਲੋ ਨਸ਼ਿਆਂ ਦੇ ਮਾੜੇ ਨਤੀਜਿਆਂ ਤੋਂ ਜਾਗਰੂਕ ਕਰਨ ਲਈ "ਪ੍ਰੋਜੈਕਟ ਸੰਪਰਕ" ਮੁਹਿੰਮ ਤਹਿਤ ਆਮ ਪਬਲਿਕ, ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਅਤੇ ਵੱਖ-2 ਪੇਸ਼ੇ ਨਾਲ ਸਬੰਧਿਤ ਵਿਅਕਤੀਆਂ ਨਾਲ ਹੁਣ ਤੱਕ ਕੁੱਲ 2603 ਮੀਟਿੰਗਾਂ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਫਿਰੋਤੀ ਅਤੇ ਗੈਗਸਟਰਾ ਸਖਤ ਐਕਸ਼ਨ ਕਰਦਿਆਂ 22 ਦੋਸ਼ੀਆ ਨੂੰ ਸਲਾਖਾ ਪਿੱਛੇ ਕੀਤਾ ਗਿਆ ਹੈ। ਇਸ ਦੌਰਾਨ ਕੁੱਲ 42 ਅਸਲੇ ਬ੍ਰਾਮਦ ਕੀਤੇ ਗਏ ਹਨ, ਉਨ੍ਹਾਂ ਦੱਸਿਆ ਕਿ ਸਾਲ-2025 ਦੌਰਾਨ ਫਰੀਦਕੋਟ ਪੁਲਿਸ ਵੱਲੋ ਅਪਰਾਧਿਕ ਅਨਸਰਾਂ ਨਾਲ 6 ਵਾਰ ਹੋਈਆ ਮੁਠਭੇੜਾ ਦੌਰਾਨ ਜਵਾਬੀ ਕਾਰਵਾਈ ਦੌਰਾਨ ਦੋਸ਼ੀਆ ਨੂੰ ਸਲਾਖਾ ਪਿੱਛੇ ਭੇਜਿਆ ਗਿਆ ਹੈ। ਇਸ ਦੇ ਨਾਲ ਹੀ 590 ਮਾੜੇ ਅਨਸਰਾ ਖਿਲਾਫ ਅਪਰਾਧ ਰੋਕੂ ਕਾਰਵਾਈ ਅਮਲ ਵਿੱਚ ਲਿਆਦੀ ਗਈ ਹੈ।


ਉਨ੍ਹਾਂ ਦੱਸਿਆ ਕਿ ਮਾੜੇ ਅਨਸਰਾਂ ਵੱਲੋ ਜੋ ਗੈਂਗ/ਸੰਗਠਨ ਆਦਿ ਬਣਾ ਕੇ ਜੁਰਮਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਉਹਨਾਂ ਖਿਲਾਫ ਕਾਰਵਾਈ ਕਰਦੇ ਹੋਏ 84 ਸਰਗਰਮ ਗਿਰੋਹਾ ਵਿੱਚ ਸ਼ਾਮਿਲ ਕੁੱਲ 380 ਗੰਭੀਰ ਅਪਰਾਧੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਚੋਰੀ ਦੇ ਮਾਮਲਿਆਂ ਵਿੱਚ ਤਰ੍ਹਾਂ ਸਾਲ-2025 ਦੌਰਾਨ ਕੁੱਲ 01 ਕਰੋੜ ਰੁਪਏ ਤੋ ਵੱਧ ਕੀਮਤ ਦੀ ਰਿਕਵਰੀ ਕੀਤੀ ਗਈ। ਇਸ ਤੋ ਇਲਾਵਾ ਸਾਲ 2025 ਦੌਰਾਨ ਵੱਖ ਵੱਖ ਜੁਰਮਾਂ ਵਿੱਚ 30 ਅਪਰਾਧੀ ਜੋ ਲੰਮੇ ਸਮੇ ਤੋ ਭਗੌੜੇ ਨੂੰ ਗ੍ਰਿਫਤਾਰ ਕਰਕੇ ਜੇਲ ਭੇਜਿਆ ਗਿਆ ਹੈ।

ਸਾਈਬਰ ਕਰਾਈਮ ਦੇ ਮਾਮਲਿਆਂ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ, ਜਿਸ ਤਹਿਤ ਸਾਲ-2025 ਦੌਰਾਨ ਕੁੱਲ 82 ਲੱਖ ਰੁਪਏ ਦੇ ਕਰੀਬ ਪੈਸੇ ਵਾਪਿਸ ਕਰਵਾਏ ਗਏ।

5
572 views