logo

ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਵੱਲੋ ਅੱਖਾਂ ਦੀ ਜਾਂਚ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦਾ ਲਗਾਇਆ ਚੈੱਕਅਪ ਕੈਂਪ,97 ਮਰੀਜ਼ਾ ਨੇ ਕੈਂਪ ਵਿੱਚ ਜਾਂਚ ਕਰਵਾਈ...ਮੰਜੂ ਸੁਖੀਜਾ,ਸੁਰਿੰਦਰ ਸਰਾਂ

ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਵੱਲੋ ਅੱਖਾਂ ਦੀ ਜਾਂਚ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦਾ ਚੈੱਕਅਪ ਕੈਂਪ ਰੈਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ ਵਿਖੇ ਲਗਾਇਆ ਗਿਆ 97 ਮਰੀਜ਼ਾ ਨੇ ਕੈਂਪ ਵਿੱਚ ਜਾਂਚ ਕਰਵਾਈ...ਮੰਜੂ ਸੁਖੀਜਾ,ਸੁਰਿੰਦਰਪਾਲ ਸਰਾਂ
ਫਰੀਦਕੋਟ:03,ਜਨਵਰੀ (ਕੰਵਲ ਸਰਾਂ) ਅੱਜ ਇੱਥੇ ਸਥਾਨਕ ਜਿਲਾ ਰੈਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ ਵਿਖੇ ਰੋਟਰੀ ਕਲੱਬ ਫ਼ਰੀਦਕੋਟ ਚੈਂਪੀਅਨ ਵੱਲੋ ਇੱਕ ਵਿਸ਼ੇਸ਼ ਅੱਖਾਂ ਦਾ ਚੈੱਕਅਪ, ਸ਼ੁਗਰ ਅਤੇ ਬਲੱਡ ਪ੍ਰੈਸ਼ਰ ਚੈਕਅੱਪ ਦਾ ਕੈਂਪ ਜੋ ਨਵੇਂ ਸਾਲ ਦੇ ਆਗਮਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੱਸਵੀਂ ਦੇ ਜਨਮ ਦਿਨ ਨੂੰ ਸਮਰਪਿਤ ਬਰਾੜ ਅੱਖਾਂ ਹਸਪਤਾਲ ਕੋਟਕਪੂਰਾ/ਬਠਿੰਡਾ ਦੇ ਸਹਿਯੋਗ ਨਾਲ ਲਗਾਇਆ ਗਿਆ ਸੀ। ਇਸ ਕੈਂਪ ਵਿੱਚ 97 ਮਰੀਜਾਂ ਨੇ ਚੈੱਕਅਪ ਕਰਵਾਇਆ। ਇਹ ਕੈਂਪ ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਦੇ ਚਾਰਟਰਡ ਪ੍ਰਧਾਨ ਮੰਜੂ ਸੁਖੀਜਾ ,ਕਲੱਬ ਦੇ ਸਕੱਤਰ ਸੁਰਿੰਦਰਪਾਲ ਕੌਰ ਸਰਾਂ ਦੀ ਯੋਗ ਅਗਵਾਈ ਵਿੱਚ ਲਗਾਇਆ ਸੀ। ਇਸ ਕੈਂਪ ਦੇ ਮੁੱਖ ਮਹਿਮਾਨ ਦੇ ਤੌਰ ਡਾ.ਚੰਦਰ ਸ਼ੇਖਰ ਸਿਵਲ ਸਰਜਨ ਫਰੀਦਕੋਟ ਜੀ ਨੇ ਸ਼ਿਰਕਤ ਕੀਤੀ। ਉਹਨਾਂ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਬੋਲਦਿਆ ਕਿਹਾ ਕਿ ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਦਾ ਬਹੁਤ ਵਧੀਆ ਉਪਰਾਲਾ ਹੈ। ਡਾ.ਚੰਦਰ ਸ਼ੇਖਰ ਜੀ ਕਿਹਾ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਤੋ ਪੀੜਤ ਮਰੀਜ਼ ਸਹੀ ਸਮੇਂ ਤੇ ਇਹਨਾਂ ਦਾ ਇਲਾਜ ਕਰਵਾ ਲੈਣ ਤਾਂ ਕਿ ਇਹਨਾਂ ਤੋ ਹੋਰ ਉਤਪੰਨ ਬਿਮਾਰੀਆਂ ਤੋ ਬਚਿਆ ਜਾ ਸਕੇ। ਉਹਨਾਂ ਕੁਲਜੀਤ ਸਿੰਘ ਵਾਲੀਆ ਜੋ ਕੈਂਪ ਵਿੱਚ ਮੌਜੂਦ ਸਨ ਦੀ ਉਦਾਹਰਣ ਦਿੱਤੀ ਇਹਨਾਂ ਨੇ ਆਪਣੀ ਸਿਹਤ ਨੂੰ ਕਿਵੇ ਸੰਭਾਲ ਕੇ ਰੱਖਿਆ ਹੈ।ਉਹਨਾਂ ਨੇ ਕਿਹਾ ਸਾਨੂੰ ਲੋਕਾਂ ਨੂੰ ਪ੍ਰਾਇਮਰੀ ਹੈਲਥ ਕੇਅਰ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ ।ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਡਾ.ਸੰਜੀਵ ਗੋਇਲ ਅਤੇ ਡਾ.ਮਧੂ ਗੋਇਲ ਨੇ ਸ਼ਿਰਕਤ ਕੀਤੀ।ਅੱਖਾਂ ਦੇ ਮਾਹਿਰ ਡਾ.ਸੰਜੀਵ ਗੋਇਲ ਹਾਲ ਹੀ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਸਰਵਸੰਮਤੀ ਨਾਲ ਪ੍ਰਧਾਨ ਚੁਣੇ ਗਏ ਹਨ। ਡਾ.ਸੰਜੀਵ ਗੋਇਲ ਨੇ ਕੈਂਪ ਵਿੱਚ ਆ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਉਹਨਾਂ ਨੇ ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਦੀ ਸਾਰੀ ਟੀਮ ਦੀ ਸ਼ਲਾਘਾ ਕੀਤੀ ਤੇ ਕਿਹਾ ਭਵਿੱਖ ਵਿੱਚ ਕਲੱਬ ਵੱਲੋ ਅਜਿਹੇ ਕੈਂਪ ਲਗਾਉਂਦੇ ਰਹਿਣਾ ਚਾਹੀਦਾ ਹੈ ਅਸੀਂ ਹਰ ਤਰਾਂ ਦਾ ਕਲੱਬ ਨੂੰ ਸਹਿਯੋਗ ਦੇਵਾਗੇਂ। ਇਸ ਕੈਂਪ ਵਿੱਚ ਗੁਰਦੁਆਰਾ ਮਾਤਾ ਖੀਵੀ ਜੀ ਦੇ ਮੁੱਖ ਸੇਵਾਦਾਰ ਕੈਪਟਨ ਧਰਮ ਸਿੰਘ ਗਿੱਲ ਨੇ ਵੀ ਸ਼ਿਰਕਤ ਕੀਤੀ ਤੇ ਕਿਹਾ ਜੋ ਕੈਂਪ ਰੋਟਰੀ ਕਲੱਬ ਫ਼ਰੀਦਕੋਟ ਚੈਂਪੀਅਨ ਵੱਲੋ ਨਵੇਂ ਸਾਲ ਦੇ ਆਗਮਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਵਸ ਦੇ ਸਬੰਧ ਵਿੱਚ ਲਗਾਇਆ ਹੈ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਤੇ ਕਿਹਾ ਮੈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਇਸ ਕਲੱਬ ਦੀ ਟੀਮ ਨੂੰ ਹੋਰ ਵੀ ਬਲ ਬਖਸ਼ੇ ਤਾ ਜੋ ਲੋਕਾਂ ਦੀ ਹੋਰ ਸੇਵਾ ਕਰਦੇ ਰਹਿਣ। ਅੱਖਾਂ ਦਾ ਕੈਂਪ ਲਾਉਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਤੇ ਇਸ ਕੈਂਪ ਦੀ ਮੁੱਖ ਵਿਸ਼ੇਸ਼ਤਾ ਇਹ ਸੀ ਕਿ ਕੈਂਪ ਵਿੱਚ ਦਵਾਈਆ ਮੁਫਤ ਦਿੱਤੀਆ ਜਾ ਰਹੀਆ ਸਨ। ਇਸ ਕੈਂਪ ਵਿੱਚ ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਵੱਲੋਂ ਜਿੰਨਾਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਵਿੱਚ ਬਰਾੜ ਅੱਖਾਂ ਹਸਪਤਾਲ ਕੋਟਕਪੂਰਾ ਦੀ ਸਾਰੀ ਟੀਮ,ਡਾ. ਚੰਦਰ ਸ਼ੇਖਰ ਸਿਵਲ ਸਰਜਨ ਫਰੀਦਕੋਟ, ਅੱਖਾਂ ਦੇ ਮਹਾਰ ਡਾ.ਸੰਜੀਵ ਗੋਇਲ ਤੇ ਡਾ.ਮਧੂ ਗੋਇਲ ,ਕੈਪਟਨ ਧਰਮ ਸਿੰਘ ਗਿੱਲ ਮੁੱਖ ਸੇਵਾਦਾਰ ਗੁਰਦੁਆਰਾ ਮਾਤਾ ਖੀਵੀ ਜੀ,ਰੋਟੇਰੀਅਨ ਅਰਵਿੰਦ ਛਾਬੜਾ ਸਾਬਕਾ ਪ੍ਰਧਾਨ ਰੋਟਰੀ ਕਲੱਬ ਫਰੀਦਕੋਟ, ਗੁਰਜੀਤ ਸਿੰਘ ਹੈਰੀ ਢਿੱਲੋਂ ਅਤੇ ਡਾ.ਬਲਜੀਤ ਸ਼ਰਮਾਂ ਪ੍ਰਧਾਨ ਮਹਾਂਕਾਲ ਸਵਰਗ ਧਾਮ ਸੇਵਾ ਸੁਸਾਇਟੀ ਫਰੀਦਕੋਟ, ਨੀਤੂ ਕਪੂਰ ਸਟੇਟ ਜੁਆਇੰਟ ਸੈਕਟਰੀ ਵੂਮੈਨ ਵਿੰਗ ਆਮ ਆਦਮੀ ਪਾਰਟੀ ਆਦਿ। ਇਸ ਕੈਂਪ ਵਿੱਚ ਡਾ.ਅਜੀਤ ਸਿੰਘ ਗਿੱਲ ਨੇ ਵੀ ਆਪਣੀਆਂ ਅੱਖਾਂ,ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਈ ਤੇ ਤੰਦਰੁਸਤ ਪਾਏ ਗਏ ਇੱਥੇ ਇਹ ਦੱਸਣਯੋਗ ਹੋਵੇਗਾ ਡਾ.ਅਜੀਤ ਸਿੰਘ ਇਸ ਕਲੱਬ ਦੇ ਸੀਨੀਅਰ ਮੈਂਬਰ ਹਨ ਤੇ ਇਹਨਾਂ ਦੀ ਉਮਰ ਇਸ ਸਮੇਂ 92 ਸਾਲ ਹੈ। ਇਸ ਕੈਂਪ ਵਿੱਚ ਡਾ.ਗਿੱਲ ਦੇ ਪ੍ਰੀਵਾਰ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ ਇਹਨਾਂ ਦੇ ਬੇਟੇ ਨਰਿੰਦਰ ਸਿੰਘ ਗਿੱਲ ਨੇ ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਨੂੰ ਮਾਇਕ ਸਹਾਇਤਾ ਵੀ ਦਿੱਤੀ ਤੇ ਕਿਹਾ ਉਹ ਭਵਿੱਖ ਵਿਚ ਵੀ ਸਹਿਯੋਗ ਦਿੰਦੇ ਰਹਿਣਗੇ। ਇਸੇ ਤਰਾਂ ਰੋਟੇਰੀਅਨ ਅਰਵਿੰਦ ਛਾਬੜਾ ਅਤੇ ਰੋਟੇਰੀਅਨ ਕੁਲਜੀਤ ਸਿੰਘ ਵਾਲੀਆ ਸਟੇਟ ਅਵਾਰਡੀ ਨੇ ਵੀ ਕੈਂਪ ਨੂੰ ਪੂਰਾ ਸਹਿਯੋਗ ਦਿੱਤਾ ਹੈ। ਕੈਂਪ ਵਿਚ ਰੋਟਰੀ ਕਲੱਬ ਫਰੀਦਕੋਟ ਦੇ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ ਜਿੰਨਾ ਵਿੱਚ ਕੇ.ਪੀ.ਸਿੰਘ ਸਰਾਂ,ਗਰੀਸ਼ ਸੁਖੀਜਾ,ਪ੍ਰਿਤਪਾਲ ਸਿੰਘ ਕੋਹਲੀ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ),ਕੇਵਲ ਕ੍ਰਿਸ਼ਨ ਕਟਾਰੀਆ ਅਤੇ ਡਾ.ਬਲਜੀਤ ਸ਼ਰਮਾਂ, ਸਿੰਘ ਆਦਿ ਨੇ ਸ਼ਿਰਕਤ ਕੀਤੀ। ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਦੇ ਕੈਸ਼ੀਅਰ ਤਜਿੰਦਰ ਕੋਰ ਮਾਨ,ਬਲਜੀਤ ਸ਼ਰਮਾਂ ਤੇ ਰਜਨੀ ਮਹਿਤਾ ਨੇ ਕੈਂਪ ਦੀ ਜਿੰਮੇਵਾਰੀ ਬਾ-ਖੂਬੀ ਨਾਲ ਨਿਭਾਈ ਅਤੇ ਹਰੇਕ ਕੰਮ ਨੂੰ ਕਰਨ ਵਿੱਚ ਪਹਿਲ ਦਿੱਤੀ। ਜਿਲਾ ਰੈਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ ਦੇ ਜਿੰਨਾ ਮੈਂਬਰਾਂ ਨੇ ਸ਼ਿਰਕਤ ਕੀਤੀ ਤੇ ਆਪਣੀਆਂ ਅੱਖਾਂ,ਸ਼ੂਗਰ ਤੇ ਬਲੱਡ ਪ੍ਰੈਸ਼ਰ ਦਾ ਚੈੱਕਅਪ ਕਰਵਾਇਆ ਤੇ ਕੈਂਪ ਨੂੰ ਸਹਿਯੋਗ ਦਿੱਤਾ ਉਹਨਾਂ ਵਿੱਚ ਮੁਖਤਿਆਰ ਸਿੰਘ ਵੰਗੜ, ਗੁਰਮੀਤ ਸਿੰਘ ਮਾਂਗਟ, ਦਰਸ਼ਨ ਲਾਲ ਸੁਖੀਜਾ ਸੀਨੀਅਰ ਮੈਂਬਰ, ਅਮਰਜੀਤ ਸਿੰਘ ਵਾਲੀਆ, ਮਨਜੀਤਇੰਦਰ ਸਿੰਘ ਵਾਲੀਆ, ਸਰਬਰਿੰਦਰ ਸਿੰਘ ਬੇਦੀ,ਰਾਜਾ ਰਵਿੰਦਰ ਸਿੰਘ ਨਾਇਬ ਤਹਿਸੀਲਦਾਰ (ਸੇਵਾਮੁਕਤ), ਹਰਮੀਤ ਸਿੰਘ ਕੰਗ ਸੀਨੀਅਰ ਮੀਤ ਪ੍ਰਧਾਨ,ਨਰਿੰਦਰ ਸਿੰਘ ਏ.ਆਰ, ਬਲਬੀਰ ਸਿੰਘ ਸਰਾਂ,ਵਿਨੋਦ ਸਿੰਗਲਾ,ਦਵਿੰਦਰ ਮਹਿਤਾ, ਜੈਪਾਲ ਬਰਾੜ, ਇੰਜ ਕੁਲਬੀਰ ਸਿੰਘ ਵੜੈਚ,ਵਰਿੰਦਰ ਗਾਂਧੀ, ਗੋਬਿੰਦ ਰਾਮ ਸ਼ਰਮਾਂ,ਜਗਜੀਤ ਪਾਲ, ਪਰਮਜੀਤ ਸਿੰਘ, ਵਜਿੰਦਰ ਵਿਨਾਇਕ, ਉਪਿੰਦਰ ਸਿੰਘ ਉਬਰਾਏ,ਬਿਕਰ ਸਿੰਘ ਸਰਾਂ,ਕਾਲਾ ਗੇਰਾ,ਸੰਤਾ ਸਿੰਘ,ਪਰਮਜੀਤ ਸਿੰਘ ਸਰਾਂ,ਅਸ਼ੋਕ ਵੱਧਵਾ,ਸਵਰਨ ਸਿੰਘ ਵੰਗੜ ਅਤੇ ਜਗਦੀਸ਼ ਸਿੰਘ ਬੇਦੀ ਆਦਿ ਹਾਜ਼ਰ ਸਨ। ਬਰਾੜ ਅੱਖਾਂ ਹਸਪਤਾਲ ਕੋਟਕਪੂਰਾ ਤੋਂ ਜਿੰਨਾ ਡਾਕਟਰਾਂ ਨੇ ਕੈਂਪ ਵਿੱਚ ਸ਼ਿਰਕਤ ਕੀਤੀ ਉਹਨਾ ਵਿੱਚ ਐਸ ਪੀ ਮਿਸ਼ਰਾ,ਓਮਕਾਰ ਸਿੰਘ, ਸੁਨੀਤਾ ਮਸੀਹ ਅਤੇ ਰਾਜਵਿੰਦਰ ਕੌਰ ਸ਼ਾਮਲ ਸਨ। ਇਸ ਤੋ ਇਲਾਵਾ ਸੁਖਦੇਵ ਸਿੰਘ ਮੈਨੇਜਰ ਸੈਂਟਰਲ ਬੈਂਕ ਆਫ ਇੰਡੀਆ (ਸੇਵਾ ਮੁਕਤ),ਹਰਦੇਵ ਸਿੰਘ ਕੈਂਥ ਪ੍ਰਧਾਨ ਬਾਬਾ ਨਾਮਦੇਵ ਗੁਰਦੁਆਰਾ ਪ੍ਰਬੰਧਕ ਕਮੇਟੀ ਫਰੀਦਕੋਟ ,ਬੀਰਇੰਦਰ ਸਿੰਘ ਸਰਾਂ ਚੈਅਰਮੈਨ ਕਲਮਾਂ ਦੇ ਰੰਗ ਸਾਹਿਤ ਸਭਾ ਫਰੀਦਕੋਟ ਅਤੇ ਗੁਰਚਰਨ ਸਿੰਘ ਗਿੱਲ ਸਾਬਕਾ ਪ੍ਰਧਾਨ ਲਾਇਨਜ਼ ਕਲੱਬ ਫਰੀਦਕੋਟ।

266
4848 views