ਰਾਜਾ ਰਵਿੰਦਰ ਸਿੰਘ ਨਾਇਬ ਤਹਿਸੀਲਦਾਰ(ਰਿਟਾ.) ਦਾ ਜਿਲਾ ਰੈਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ ਵੱਲੋਂ ਜਨਮ ਦਿਨ ਮਨਾਇਆ ਗਿਆ..ਡਾ ਅਜੀਤ ਸਿੰਘ ਗਿੱਲ
ਫਰੀਦਕੋਟ:01ਜਨਵਰੀ,(ਕੰਵਲ ਸਰਾਂ) ਅੱਜ ਸਥਾਨਕ ਜਿਲਾ ਰੈਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ ਦੇ ਸੀਨੀਅਰ ਮੈਂਬਰ ਡਾ. ਅਜੀਤ ਸਿੰਘ ਗਿੱਲ ਸਰਪ੍ਰਸਤ ਦੀ ਰਹਿਨੁਮਾਈ ਹੇਠ ਰਾਜਾ ਰਵਿੰਦਰ ਸਿੰਘ ਨਾਇਬ ਤਹਿਸੀਲਦਾਰ (ਰਿਟਾ.) ਦਾ ਜਨਮ ਦਿਨ ਕਲੱਬ ਵਿਖੇ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਇੰਜ.ਅਜਮੇਰ ਸਿੰਘ ਰਿਟਾ. ਐਸ. ਡੀ.ੳ, ਗੁਰਮੇਲ ਜੱਸਲ, ਅਸ਼ਵਨੀ ਮੋਂਗਾ, ਨਰਿੰਦਰ ਸਿੰਘ ਆਰ.ਏ,ਸ਼ਾਮਦਾਸ ਨਾਰੰਗ, ਦਰਸ਼ਨ ਲਾਲ ਸੁਖੀਜਾ,ਗੁਰਪ੍ਰੀਤ ਸਿੰਘ ਮਾਂਗਟ, ਕਾਲਾ ਗੇਰਾ,ਵਰਿੰਦਰ ਗਾਂਧੀ, ਬਲਬੀਰ ਸਿੰਘ ਸਰਾਂ,ਗੁਰਮੀਤ ਸਿੰਘ ਬਰਾੜ,ਇੰਜ ਕੁਲਬੀਰ ਸਿੰਘ ਵੜੈਚ, ਨਰਿੰਦਰ ਸਿੰਘ ਗਿੱਲ, ਗੁਰਪ੍ਰੀਤ ਸਿੰਘ ਗੋਪੀ,ਜੈਪਾਲ ਸਿੰਘ ਬਰਾੜ ਅਤੇ ਕੇ.ਪੀ ਸਿੰਘ ਸਰਾਂ ਕਲੱਬ ਪ੍ਰੈੱਸ ਸਕੱਤਰ ਮੋਜੂਦ ਸਨ। ਇਸ ਸ਼ੁੱਭ ਅਵਸਰ ਤੇ ਸਾਰੇ ਮੈਂਬਰ ਸਾਹਿਬਾਨ ਨੇ ਰਾਜਾ ਰਵਿੰਦਰ ਸਿੰਘ ਨੂੰ ਜਨਮ ਦਿਨ ਤੇ ਵਧਾਈਆ ਦਿੱਤੀਆ ਅਤੇ ਨਾਲ ਹੀ ਨਵਾਂ ਸਾਲ ਦੀਆਂ ਡਾ.ਅਜੀਤ ਸਿੰਘ ਗਿੱਲ ਵੱਲੋਂ ਸਾਰੇ ਮੈਂਬਰ ਸਾਹਿਬਾਨ ਨੂੰ ਵਧਾਈਆਂ ਦਿੱਤੀਆ ਗਈਆਂ। ਕਲੱਬ ਪ੍ਰਧਾਨ ਅਸ਼ੋਕ ਚਾਵਲਾ ਜੀ ਨੇ ਵੀ ਸਾਰੇ ਮੈਂਬਰਾਂ ਨੂੰ ਨਵੇਂ ਸਾਲ ਦੇ ਆਗਮਨ ਤੇ ਸ਼ੁੱਭ ਕਾਮਨਾਵਾਂ ਦਿੱਤੀਆ ਅਤੇ ਰਾਜਾ ਰਵਿੰਦਰ ਸਿੰਘ ਨੂੰ ਉਹਨਾਂ ਦੇ ਜਨਮ ਦਿਨ ਤੇ ਵਧਾਈਆਂ ਦਿੱਤੀਆ।